Saturday, July 25, 2026

ਯੂਨੀਵਰਸਟੀ `ਚ ਬੰਦ ਹੋਏ ਗੁਰੂ ਗ੍ਰੰਥ ਸਾਹਿਬ ਖੋਜ ਕੇਂਦਰ ਲਈ ਅੋਜਲਾ ਨੇ ਕੇਂਦਰ ਤੋਂ ਮੰਗਿਆ ਫੰਡ

ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੁੰ ਲਿਖਿਆ ਪੱਤਰ
ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ ਬਿਊਰੋ) – 2004 `ਚ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਚਾਰ ਸੋ ਸਾਲਾ ਸਥਾਪਨਾ ਦਿਵਸ ਨੁੰ ਸਹੀ ਅਰਥਾਂ ਵਿੱਚ ਮਨਾਉਂਦਿਆ PUNJ2012201803ਉਸ ਵੇਲੇ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਯਤਨਾਂ ਸਦਕਾ ਕੇਂਦਰ ਸਰਕਾਰ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਯੁਨੀਵਰਸਟੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਚ ਪੱਧਰ ਦੀ ਖੋਜ ਕੇਂਦਰ ਦੀ ਸਥਪਿਤ ਕਰਨ ਦੀ ਯੋਜਨਾ ਦਾ ਅੇਲਾਨ ਕੀਤਾ ਗਿਆ ਸੀ।ਜਿਸ ਦੀ ਸਥਪਨਾ 1 ਸਤੰਬਰ 2011 ਵਿੱਚ ਹੋਈ ਜਿਸ ਲਈ ਕੇਂਦਰ ਦੀ ਉਚ ਵਿਦਿਆ ਦੇ ਪਸਾਰੇ `ਤੇ ਨਿਯੰਤਰਨ ਲਈ ਬਣਾਈ  ਅਜਾਦ ਸੰਸਥਾ ਯੂ.ਜੀ.ਸੀ ਦੁਆਰਾ ਲਿਖੇ ਆਪਣੇ ਪੱਤਰ ਨੰਬਰ ਐਫ 13-6/2004 ਦੁਆਰਾ ਯੁਨੀਵਰਸਟੀ ਨੁੰ ਗੁਰੂ ਗ੍ਰੰਥ ਸਾਹਿਬ ਖੋਜ ਕੇਂਦਰ ਸ਼ੁਰੂ ਕਰਨ ਅਤੇ ਇਸ ਨੁੰ ਚਲਦਾ ਰੱਖਣ ਲਈ ਹਰ ਤਰਾਂ ਦੀ ਮਾਲੀ ਮਦਦ ਦਾ ਭਰੋਸਾ ਦਿਵਾਇਆ ਸੀ।ਪਰ 2016 ਤੋਂ ਬਾਅਦ ਯੁ.ਜੀ.ਸੀ ਨੇ ਇਸ ਖੋਜ ਕੇਂਦਰ ਨੁੰ ਚਲਦਾ ਰੱਖਣ ਲਈ ਕੋਈ ਵੀ ਪੈਸਾ ਨਹੀ ਭੇਜਿਆ ਹੈ, ਇਸ ਖੋਜ ਕੇਂਦਰ ਨੁੰ ਦੁਬਾਰਾ ਸ਼ੁਰੂ ਕਰਨ ਲਈ ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਅੋਜਲਾ ਨੇ ਕੇਂਦਰੀ ਮੰਤਰੀ ਪ੍ਰਕਾਸ਼ ਜਵੇਡਕਰ ਨੁੰ ਪੱਤਰ ਲਿਖ ਕੇ ਇਸ ਖੋਜ ਕੇਂਦਰ ਲਈ ਰਾਸੀ ਜਾਰੀ ਕਰਨ ਦੀ ਅਪੀਲ ਕੀਤੀ ਹੈ
     ਇਸ ਬਾਰੇ ਜਾਣ ਕਾਰੀ ਦਿੰਦਿਆ ਸੰਸਦ ਮੈਂਬਰ ਗੁਰਜੀਤ ਸਿੰਘ ਅੋਜਲਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ ਯੂ.ਜੀ.ਸੀ ਵੱਲੋ ਸੰਤਾਲੀ ਕਰੋੜ, ਚੁਰਾਸੀ ਲੱਖ ਰੁਪੈ ਮਨਜ਼ੂਰ ਕੀਤੇ ਗਏ ਸਨ।ਪਰ 2016 ਤੱਕ ਕੇਵਲ 17 ਕਰੋੜ ਰੁਪੈ ਹੀ ਯੁਨੀਵਰਸਟੀ ਨੇ ਪ੍ਰਾਪਤ ਕੀਤੇ ਹਨ।ਉਸ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਗੁਰੂ ਗ੍ਰੰਥ ਸਾਹਿਬ ਖੋਜ ਕੇਂਦਰ ਲਈ ਕੋਈ ਵੀ ਪੈਸਾ ਨਹੀ ਆਇਆ, ਜਿਸ ਕਾਰਨ ਗੁਰੂ ਨਾਨਕ ਦੇਵ ਯੁਨੀਵਰਸਟੀ ਵਿੱਚ ਸਥਾਪਤ ਇਸ ਖੋਜ ਕੇਂਦਰ ਦਾ ਕੰਮ ਲਗਭਗ ਬੰਦ ਪਿਆ ਹੋਇਆ।ਜਿਸ ਨਾਲ ਗੁਰ ਗ੍ਰੰਥ ਸਾਹਿਬ ਦੇ ਬਾਰੇ ਹੋਣ ਵਾਲੇ ਮਿਆਰੀ ਖੋਜ ਦੇ ਕੰਮ ਨੁੰ ਢਾਅ ਲੱਗ ਗਈ ਹੈ।ਪਿਛਲੇ ਸਮੇ ਵਿੱਚ ਇਸ ਖੋਜ ਕੇਂਦਰ ਨੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਕਈ ਖੋਜ ਕਾਰਜ ਕਰਵਾਏ ਅਤੇ ਅਮਰੀਕਾ ਦੀਆਂ ਕਈ ਧਾਰਮਿਕ ਖੋਜ ਕੇਂਦਰਾਂ ਨਾਲ ਰਲ ਕੇ ਖੋਜ ਕਾਰਜ ਤੇ ਸੈਮੀਨਾਰ ਕਰਵਾਏ, ਅੰਤਰਸਰਾਸਟਰੀ ਸੈਮੀਨਾਰਾਂ `ਤੇ ਪਰਚੇ ਪੜਾਏ ਗਏ ਸਨ ਜਿਸ ਨੂੰ ਯੂ.ਜੀ.ਸੀ ਵੱਲੋਂ ਸਲਾਹਿਆ ਵੀ ਗਿਆ।
ਯੁਜੀਸੀ ਵਲੋਂ 2016 ਵਿੱਚ ਭੇਜੇ ਗਏ ਰਿਵੀਉ ਕਮੀਸ਼ਨ ਨੇ ਵੀ ਇਸ ਖੋਜ ਕੇਂਦਰ ਦੇ ਕੰਮ ਤੇ ਖੋਜ `ਤੇ ਤਸੱਲੀ ਪ੍ਰਗਟ ਕੀਤੀ ਸੀ, ਪਰ 2016 ਤੋਂ ਬਾਅਦ ਕੇਂਦਰ ਸਰਕਾਰ ਦੀ ਦੇਸ਼ ਵਿੱਚ ਉਚ ਵਿਦਿਆ ਤੇ ਖੋਜ ਨੁੰ ਉਤਸ਼ਾਹ ਕਰਨ ਵਾਲੀ ਸੰਸਥਾ ਯੁ.ਜੀ.ਸੀ ਨੇ ਕੋਈ ਪੈਸਾ ਨਹੀ ਭੇਜਿਆ ਹੈ।ਜਿਸ ਨਾਲ ਇਸ ਖੋਜ ਕੇਂਦਰ ਵਿੱਚ ਹੋਣ ਵਾਲੇ ਖੋਜ ਕਾਰਜ ਦਾ ਕੰਮ ਠੱਪ ਹੋ ਗਿਆ ਹੈ, ਉਥੇ ਹੀ ਇਸ ਕੇਂਦਰ ਵਿੱਚ ਕੰਮ ਕਰਨ ਵਾਲੇ ਕਈ ਸਕਾਲਰਾਂ ਅਤੇ ਕਰਮਚਾਰੀਆਂ ਦੀਆਂ ਤਨਖਾਹਾਂ ਤੇ ਹੋਰ ਭੱਤੇ ਵੀ ਰੁਕੇ ਪਏ ਹਨ।
ਅੋਜਲਾ ਨੇ ਨੇ ਕਿਹਾ ਕਿ ਇਸ ਖੋਜ ਕੇਂਦਰ ਦੀ ਪ੍ਰਪੋਜ਼ਲ ਵਿੱਚ ਇਸ ਖੋਜ ਕੇਂਦਰ ਦੇ ਵਿੱਚ ਅੰਤਰਰਾਸਟਰੀ ਪੱਧਰ ਦਾ ਮੀਡੀਆ ਸੇਂਟਰ, ਲਾਇਬਰੇਰੀ, ਗੈਸਟ ਹਾਉਸ,ਮਿਉਜੀਅਮ  ਆਦਿ ਬਣਾਉਣ ਦੀ ਵੀ ਤਜਵੀਜ ਸੀ, ਪਰ ਇਹ ਬਣਨ ਦੀ ਬਜ਼ਾਏ ਇਸ ਖੋਜ ਕੇਂਦਰ ਨੁੰ ਚਲਦਾ ਰੱਖਣ ਲਈ ਯੂ.ਜੀ.ਸੀ ਨੇ ਗਰਾਂਟ ਵੀ ਜਾਰੀ ਨਹੀ ਕੀਤੀ ਹੈ।ਜਿਸ ਨਾਲ ਖੋਜ ਕਾਰਜ ਦਾ ਕੰਮ ਰੁਕ ਗਿਆ ਹੈ, ਇਥੋ ਤੱਕ ਕਿ ਗੁਰੂ ਗ੍ਰੰਥ ਸਾਹਿਬ ਦਾ ਸਲਾਨਾ ਪ੍ਰਕਾਸ ਉਤਸਵ ਦੇ ਸੰਬੰਧ ਵਿੱਚ ਹੋਣ ਵਾਲੇ ਸੈਮੀਨਾਰ ਵੀ ਨਹੀ ਕਰਵਾਏ ਜਾ ਸਕੇ ਹਨ।ਅੋਜਲਾ ਨੇ ਕਿਹਾ ਕਿ ਦੇਸ਼ ਵਿੱਚ ਜਿਵੇ ਕਿ ਬੁਇਜਮ ਹਿੰਦੁਇਜਮ ਤੇ ਹੋਰ ਵੀ ਕਈ ਧਰਮਾ ਦੇ ਖੋਜ ਕਾਰਜਾਂ ਲਈ ਬਹੁਤ ਸਾਰੇ ਅਜਿਹੇ ਪ੍ਰਜੈਕਟ ਹਨ, ਜਿੰਨਾਂ ਲਈ ਕੇਂਦਰ ਸਰਕਾਰ ਪੈਸਾ ਦਿੰਦੀ ਹੈ।ਉੁਹਨਾਂ ਨੇ ਕਿਹਾ ਕਿ ਫਿਰ ਸਾਰੀ ਮਾਨਵਤਾ ਦੇ ਸਾਝੇ ਗ੍ਰੰਥ ਲਈ ਫੰਡਾ ਨੁੰ ਕਿਉ ਨਹੀ ਜਾਰੀ ਕੀਤਾ ਜਾ ਰਿਹਾ ਹੈ।ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਰਤਾਰਪੁਰ ਕਾਰੀਡੋਰ ਖੋਲ ਕੇ ਚੰਗਾ ਕੰਮ ਕੀਤਾ ਹੈ।ਕੇਂਦਰ ਨੁੰ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਖੋਜ ਕਾਰਜ ਲਈ ਕੀਤੇ ਜਾ ਰਹੇ ਕੰਮਾਂ ਨੁੰ ਸਿਰੇ ਚਾੜਨ ਲਈ ਫੰਡ ਜਾਰੀ ਕਰੇ।  

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply