Wednesday, March 4, 2026

ਪਿੰਡ ਖਹਿਰੇ ਦੇ ਸਲਾਨਾ ਖੇਡ ਮੇਲੇ ’ਚ ਕੈਂਡ ਦੀ ਟੀਮ ਨੇ ਜਿੱਤਿਆ ਇੱਕ ਪਿੰਡ ਓਪਨ ਦਾ ਖਿਤਾਬ

ਸੱਤ ਕਬੱਡੀ ਖਿਡਾਰੀਆਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
ਸਮਰਾਲਾ, 19 ਦਸੰਬਰ (ਪੰਜਾਬ ਪੋਸਟ-  ਕੰਗ) – ਇੱਥੋਂ ਨਜਦੀਕੀ ਪਿੰਡ ਖਹਿਰਾ ਵਿਖੇ ਗੁਰੂ ਨਾਨਕ ਸਪੋਰਟਸ ਕਲੱਬ (ਰਜਿ:) ਵੱਲੋਂ ਸਮੂਹ ਗਰਾਮ ਪੰਚਾਇਤ, PUNJ2012201807ਐਨ.ਆਰ.ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਕਬੱਡੀ ਅਤੇ ਵਾਲੀਬਾਲ ਕੱਪ ਸਕੂਲ ਦੀ ਗਰਾਊਂਡ ਵਿਖੇ ਕਰਵਾਇਆ ਗਿਆ।ਇਸ ਖੇਡ ਮੇਲੇ ਦਾ ਉਦਘਾਟਨ ਕੁਲਦੀਪ ਸਿੰਘ ਜੋਧਾਂ ਚੇਅਰਮੈਨ ਸਪੋਰਟਸ ਕਲੱਬ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਪ੍ਰਧਾਨ ਤਪਿੰਦਰ ਸਿੰਘ ਬਾਬੂ ਅਤੇ ਕੈਸ਼ੀਅਰ ਕੁਲਵੀਰ ਸਿੰਘ ਗੋਲਾ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਸਾਰੇ ਮੁਕਾਬਲੇ ਬਹੁਤ ਹੀ ਦਿਲਚਸਪ ਅਤੇ ਰੌਚਕਰ ਰਹੇ।ਕਬੱਡੀ 30 ਕਿਲੋ ਵਿੱਚ ਕੋਟ ਗੰਗੂਰਾਏ ਨੇ ਪਹਿਲਾ ਸਥਾਨ ਅਤੇ ਸਦੌੜ ਨੇ ਦੂਜਾ ਸਥਾਨ ਹਾਸਲ ਕੀਤਾ।ਕਬੱਡੀ 35 ਕਿਲੋ ਵਿੱਚ ਸਮੁੰਦਰਗੜ੍ਹ ਨੇ ਪਹਿਲਾ, ਮਦੇਣੀਸਧਨ ਦੂਜਾ ਸਥਾਨ, ਕਬੱਡੀ 45 ਕਿਲੋ ਵਿੱਚ ਸਲੌਦੀ ਨੇ ਮੀਰੀਪੀਰੀ ਜੱਸੜ ਨੂੰ ਹਰਾ ਕੇ ਪਹਿਲਾ ਸਥਾਨ, ਕਬੱਡੀ 55 ਕਿਲੋ ਵਿੱਚ ਖੀਰਨੀਆਂ ਨੇ ਉਟਾਲਾਂ ਨੂੰ ਹਰਾ ਕੇ ਪਹਿਲਾ ਸਥਾਨ, ਕਬੱਡੀ 65 ਕਿਲੋ ਵਿੱਚ ਹਰਿਆਣਾਂ ਨੇ ਪਹਿਲਾ ਅਤੇ ਖਹਿਰਾ ਨੇ ਦੂਸਰਾ ਸਥਾਨ ਹਾਸਲ ਕੀਤਾ। ਕਬੱਡੀ ਇੱਕ ਪਿੰਡ ਓਪਨ ਪਿਓਰ ਵਿੱਚ ਸੀਹਾਂਦੌਦ  ਦੀ ਟੀਮ ਨੇ ਇੱਕ ਫੱਸਵੇਂ ਮੁਕਾਬਲੇ ਦੌਰਾਨ ਦਿੜਬਾ ਦੀ ਟੀਮ ਨੂੰ ਚਿੱਤ ਕੀਤਾ।ਜਿਸ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ।ਇੱਕ ਪਿੰਡ ਆਲ ਓਪਨ ਵਿੱਚ ਕੈਂਡ ਦੇ ਗੱਭਰੂਆਂ ਨੇ ਇੱਕ ਗਹਿਗੱਚ ਮੁਕਾਬਲੇ ਦੌਰਾਨ ਗੜ੍ਹੀ ਤਰਖਾਣ ਦੇ ਗੱਭਰੂਆਂ ਨੂੰ ਧੂੜ ਚਟਾ ਕੇ ਪਹਿਲਾ ਸਥਾਨ ਹਾਸਲ ਕੀਤਾ।ਵਾਲੀਬਾਲ ਸ਼ੂਟਿੰਗ ਵਿੱਚ ਉਪਲਾਂ ਦੀ ਟੀਮ ਨੇ ਪੰਜੇਟਾ ਦੀ ਟੀਮ ਨੂੰ ਹਰਾਇਆ।
ਇਸ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀਆਂ ਕੋਚ ਦੇਵੀ ਦਿਆਲ, ਭਿੰਦਰ ਨਵਾਂ ਪਿੰਡ, ਸੁਖਦਸ਼ਨ ਸ਼ਰਮਾ, ਸੰਤੋਖ ਸਿੰਘ, ਲਾਲੀ ਅੜੈਚਾਂ, ਰਾਜੂ ਕੋਟਲਾ ਭੜੀ, ਐਮ. ਪੀ. ਖਹਿਰਾ ਨੂੰ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸੰਤਾ ਸਿੰਘ ਉਮੈਦਪੁਰੀ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਹਲਕਾ ਵਿਧਾਇਕ, ਜਤਿੰਦਰ ਸਿੰਘ ਜੋਗਾ ਮੈਬਰ ਜ਼ਿਲ੍ਹਾ ਪ੍ਰੀਸ਼ਦ, ਕੁਲਦੀਪ ਸਿੰਘ ਕੰਗ ਐਸ.ਐਚ.ਓ, ਗੁਰਦੇਵ ਸਿੰਘ ਲਾਪਰਾਂ ਜ਼ਿਲ੍ਹਾ ਪ੍ਰਧਾਨ ਕਾਂਗਰਸ, ਲਾਲਾ ਮੰਗਤ ਰਾਏ ਪ੍ਰਧਾਨ ਨਗਰ ਕੌਂਸਲ ਸਮਰਾਲਾ, ਅਮਰਜੀਤ ਸਿੰਘ ਕਾਕਾ ਰਿਟਾ: ਡੀ.ਐਸ.ਪੀ, ਕੁਲਦੀਪ ਸਿੰਘ ਜੋਧਾਂ, ਹੁਸ਼ਿਆਰ ਸਿੰਘ ਖੈਹਿਰਾ ਕਬੱਡੀ ਕੋਚ, ਭੁਪਿੰਦਰ ਸਿੰੰਘ ਕੈਨੇਡਾ, ਲਾਲੀ ਅੜੈਂਚਾ, ਅੱਛਰਾ ਸਿੰਘ ਅਕਾਲੀ ਆਗੂ, ਬਲਜਿੰਦਰ ਸਿੰਘ ਬਬਲੂ, ਗੁਲਜਿੰਦਰ ਸਿੰਘ ਕਾਂਗਰਸੀ ਆਗੂ, ਭਗਵੰਤ ਸਿੰਘ ਬੁਆਣੀ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ ਅਤੇ ਇਨਾਮ ਤਕਸੀਮ ਕੀਤੇ।
ਇਸ ਖੇਡ ਮੇਲੇ ਦੀ ਕੁਮੈਂਟਰੀ ਬੱਬੂ ਖੰਨਾ, ਓਮ ਕਡਿਆਣਾ ਅਤੇ ਮੰਚ ਤੋਂ ਯਾਦਵਿੰਦਰ ਸਿੰਘ ਚੰਡਿਆਲਾ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਦਰਸ਼ਕਾਂ ਦੇ ਮਨ ਮੋਹ ਲਏ।ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ `ਚ ਤਪਿੰਦਰ ਸਿੰਘ ਬਾਬੂ ਪ੍ਰਧਾਨ, ਕੁਲਵੀਰ ਸਿੰਘ ਗੋਲਾ ਕੈਸ਼ੀਅਰ, ਕੁਲਦੀਪ ਸਿੰਘ ਜੋਧਾਂ, ਸਮਸ਼ੇਰ ਸਿੰਘ ਘੋਟੀ ਮੀਤ ਪ੍ਰਧਾਨ, ਤੇਜਵੰਤ ਸਿੰਘ ਬੱਬਲ ਸਕੱਤਰ, ਮੱਘਰ ਸਿੰਘ, ਮਨਦੀਪ ਸਿੰਘ ਕੈਸ਼ੀਅਰ, ਬੰਟੀ ਖੈਹਿਰਾ ਕੈਸ਼ੀਅਰ, ਤੇਜਿੰਦਰ ਸਿੰਘ ਨੰਦ ਸਰਪੰਚ, ਅਮਰਜੀਤ ਸਿੰਘ ਕਾਕਾ, ਪਰਵਿੰਦਰ ਸਿੰਘ ਪਿੰਦਾ, ਡਾ. ਹਰਦੀਪ ਸਿੰਘ, ਜਗਜੀਤ ਸਿੰਘ, ਪ੍ਰਤਾਪ ਸਿੰਘ, ਸੁਖਦੇਵ ਸਿੰਘ ਹੁਸ਼ਿਆਰ ਸਿੰਘ ਖਹਿਰਾ ਨੇ ਦਿਨ ਰਾਤ ਇੱਕ ਕੀਤੀ।    

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply