ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ ਬਿਊਰੋ) –
· ਚੰਡੀਗੜ ਦੇ ਹੋਟਲ ਤੋਂ ਗ੍ਰਿਫਤਾਰ ਗੈਂਗਸਟਰ ਹੈਰੀ ਚੀਮਾ ਦੀ ਮੌਤ- ਹਸਪਤਾਲ ਵਿੱਚ ਸੀ ਜ਼ੇਰੇ ਇਲਾਜ਼।
· ਸੁਖਬੀਰ ਬਾਦਲ ਨੇ ਸੂਬਾ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ- ਪੰਚਾਇਤੀ ਚੋਣਾਂ `ਚ ਧੱਕੇਸ਼ਾਹੀ ਦੇ ਕੈਪਟਨ ਸਰਕਾਰ `ਤੇ ਲਾਏ ਦੋਸ਼।
· ਕੋਲਕਾਤਾ ਹਾਈਕੋਰਟ ਨੇ ਪੱਛਮੀ ਬੰਗਾਲ `ਚ ਭਾਜਪਾ ਕੌਮੀ ਪ੍ਰਧਾਨ ਨੂੰ ਤਿੰਨ ਦਿਨਾਂ ਲਈ ਰੱਥ ਯਾਤਰਾ ਦੀ ਦਿੱਤੀ ਇਜਾਜ਼ਤ।
· ਸੱਜਣ ਕੁਮਾਰ ਨੇ ਹਾਈਕੋਰਟ ਤੋਂ ਆਤਮ ਸਮਰਪਣ ਕਰਨ ਲਈ 30 ਦਿਨਾਂ ਦੀ ਹੋਰ ਮੰਗੀ ਮੋਹਲਤ।
· `1984 ਕਤਲੇਆਮ ਪੀੜਤ ਜਗਦੀਸ਼ ਕੌਰ ਵਲੋਂ ਸੁਪਰੀਮ ਕੋਰਟ `ਚ ਕੈਵੀਏਟ ਦਾਖਲ- ਸੱਜਣ ਕੁਮਾਰ ਦੀ ਅਪੀਲ ਦੀ ਸੁਣਵਾਈ ਹੋਣ ਸਮੇਂ ਉਸ ਦਾ ਪੱਖ ਵੀ ਸੁਣਨ ਦੀ ਕੀਤੀ ਮੰਗ।
· ਆਰ.ਬੀ.ਆਈ ਨੇ ਪੇਅਟੀਐਮ ਬੈਂਕ ਦੇ ਨਵੇਂ ਬਿਜ਼ਨਸ `ਤੇ ਲਾਈ ਰੋਕ।
· ਬਸਪਾ ਅਤੇ ਸਮਾਜਵਾਦੀ ਪਾਰਟੀ ਨੇ ਕਾਂਗਰਸ ਤੋਂ ਬਿਨਾਂ ਆਪਸ `ਚ ਕੀਤਾ ਗਠਜੋੜ।
· ਸਾਬਕਾ ਬੱਲੇਬਾਜ਼ ਡਬਲਯੂ ਵੀ ਰਮਨ ਭਾਤਰੀ ਮਹਿਲਾ ਹਾਕੀ ਟੀਮ ਦਾ ਕੋਚ ਨਿਯੁੱਕਤ।
· ਅਦਾਲਤ ਨੇ ਦਿੱਤਾ ਅਕਾਲੀ ਆਗੂ ਦਿਆਲ ਸਿੰਘ ਕੋਲ਼ਿਆਂਵਾਲੀ ਦਾ ਇੱਕ ਦਿਨ ਦਾ ਹੋਰ ਰਿਮਾਂਡ।
· ਫੂਲਕਾ ਦੇ ਪੱਤਰ `ਤੇ ਪ੍ਰਧਾਨ ਮੰਤਰੀ ਦਫਤਰ ਦਾ ਜਵਾਬ- ਗੁਰਦੁਆਰਾ ਚੋਣ ਕਮਿਸ਼ਨ ਦੀ ਨਿੱਯੁਕਤੀ ਉਪਰੰਤ ਹੀ ਹੋਵੇਗੀ ਸ਼੍ਰੋਮਣੀ ਕਮੇਟੀ ਦੀ ਚੋਣ- ਹਾਈਕੋਰਟ ਤੋਂ ਮੰਗਿਆ ਹੈ ਸੇਵਾ ਮੁਕਤ ਜੱਜਾਂ ਦਾ ਪੈਨਲ।
· `84 ਸਿੱਖ ਕਤਲੇਆਮ – ਸੁਲਤਾਨਪੁਰੀ ਕੇਸ਼ `ਚ ਸੱਜਣ ਕੁਮਾਰ ਦੇ ਵਕੀਲ ਦੀ ਗੈਰਾਹਾਜ਼ਰੀ `ਤੇ ਅਦਾਲਤ ਨੇ ਲਾਈ ਫਟਕਾਰ।
· ਬਠਿੰਡਾ ਵਿਚ ਹਰਿਆਣਾ ਮਾਰਕਾ ਸ਼ਰਾਬ ਦੀਆਂ 570 ਪੇਟੀਆਂ ਸਮੇਤ ਤਿੰਨ ਗ੍ਰਿਫਤਾਰ।
· ਸਿੱਖ ਤਲਾਮੇਲ ਕਮੇਟੀ ਨੇ ਲੁਧਿਆਣਾ `ਚ ਐਮਾਜੋਨ ਦੇ ਦਫਤਰ ਨੂੰ ਮਾਰੇ ਤਾਲੇ।
· ਪ੍ਰਧਾਨ ਮੰਤਰੀ ਮੋਦੀ 3 ਜਨਵਰੀ ਨੂੰ ਗੁਰਦਾਸਪੁਰ ਤੋਂ 2019 ਦੀਆਂ ਲੋਕ ਸਭਾ ਚੋਣਾਂ ਦਾ ਵਜਾਉਣਗੇ ਬਿਗਲ।
· ਹਰਿਆਣਾ – ਜਨਨਾਇਕ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ (ਸਾਬਕਾ ਵਿਧਾਇਕ), ਸੂਬਾ ਮਹਿਲਾ ਪ੍ਰਧਾਨ ਸ਼ੀਲਾ ਭਿਆਨ ਤੇ ਯੁਵਾ ਸੂਬਾ ਪ੍ਰਧਾਨ ਰਵਿੰਦਰ ਸਿੰਘ ਸਾਂਗਵਾਨ ਹੋਣਗੇ- ਦੁਸ਼ਯੰਤ ਚੌਟਾਲਾ।
· ਹਿਮਾਚਲ਼ ਦੀਆਂ ਸੜਕਾਂ ਦੇ ਵਿਕਾਸ ਲਈ ਕੇਂਦਰ ਵਲੋਂ 843 ਕਰੋੜ ਜਾਰੀ।
· ਪਠਾਨਕੋਟ `ਚ ਖਬਰ ਦੀ ਕਵਰੇਜ਼ ਕਰ ਰਹੇ ਪੱਤਰਕਾਰ `ਤੇ ਹਮਲਾ- ਕੈਮਰਾ ਤੋੜਿਆ, ਸੋਨੇ ਦੀ ਚੇਨ ਤੇ ਮੋਬਾਇਲ ਖੋਹ ਕੇ ਦੋਸ਼ੀ ਫਰਾਰ, ਪੁਲਿਸ ਵਲੌਂ ਭਾਲ ਅਰੰਭ।
· ਪੰਚਾਇਤੀ ਚੋਣਾਂ ਦੌਰਾਨ ਸਰਪੰਚਾਂ ਲਈ 48111 ਤੇ 162383 ਪੰਚਾਂ ਦੇ ਅਹੁੱਦੇ ਲਈ ਨਾਮਜ਼ਦਗੀਆਂ ਦਾਖਲ।
· ਵਿਜੀਲੈਂਸ ਵਲੋਂ ਲੁਧਿਆਣਾ ਦੇ ਸਿਮਲਾਪੁਰੀ ਥਾਣੇ `ਚ ਤਾਇਨਾਤ ਏ.ਐਸ.ਆਈ 10000 ਰਿਸ਼ਵਤ ਲੈਂਦਾ ਰੰਗੇਹੱਥੀਂ ਕਾਬੂ।
· 17 ਸਾਲਾਂ ਤੋਂ ਟਾਡਾ ਤਹਿਤ ਕੈਦ ਦਿਲਬਾਗ ਸਿੰਘ ਨਾਭਾ ਦੀ ਹਾਈ ਸਕਿਓਰਟੀ ਜੇਲ ਤੋਂ ਰਿਹਾਅ – ਬਰਗਾੜੀ ਮੋਰਚੇ ਨੇ ਮੰਗੀ ਸੀ ਰਿਹਾਈ।
· ਪੰਚਕੁਲਾ ਦੀ ਸੀ.ਬੀ.ਆਈ ਅਦਾਲਤ `ਚ ਪੱਤਰਕਾਰ ਛਤਰਪੁਰੀ ਹੱਤਿਆ ਮਾਮਲੇ ਦੀ ਸੁਣਵਾਈ – ਜੇਲ `ਚ ਬੰਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੇ ਵੀਡੀਓ ਕਾਨਫਰੰਸ ਰਾਹੀ ਭੁਗਤੀ ਪੇਸ਼ੀ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media