ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਤੇਗ ਬਹਾਦੁਰ ਕਾਲਜ ਫ਼ਾਰ ਵੂਮੈਨ ਵਿਖੇ ‘ਦੁੱਧ ਇਕ ਸੰਤੁਲਿਤ ਖ਼ੁਰਾਕ’ ਵਿਸ਼ੇ ’ਤੇ ਸੈਮੀਨਾਰ ਆਯੋਜਿਤ ਕੀਤਾ ਗਿਆ ਸੀ, ਜਿਸ ’ਚ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਦੁੱਧ ਅਤੇ ਇਸ ਦੇ ਉਤਪਾਦਾਂ ਦੇ ਸਿਹਤ ’ਤੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਗਿਆ ਕਿ ਕਿਉ ਇਸ ਦੀ ਰੋਜ਼ਾਨਾ ਵਰਤੋਂ ਦੀ ਜ਼ਰੂਰਤ ਹੈ। ਕਾਲਜ ਵਿਖੇ ਪੰਜਾਬ ਡੇਅਰੀ ਵਿਕਾਸ ਬੋਰਡ (ਪੀ.ਡੀ.ਡੀ.ਬੀ) ਵਲੋਂ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ’ਚ ਪ੍ਰਿੰਸੀਪਲ ਨਾਨਕ ਸਿੰਘ ਨੇ ਕਿਹਾ ਕਿ ਦੁੱਧ ’ਚ ਕੀਮਤੀ ਪੌਸ਼ਟਿਕ ਤੱਤ ਹੁੰਦੇ ਹਨ, ਜਿਸ ਨੂੰ ਸਿਹਤਮੰਦ ਪੀਣ ਵਾਲਾ ਪਦਾਰਥ ਮੰਨਿਆ ਗਿਆ ਹੈ।
ਸੈਮੀਨਾਰ ਮੌਕੇ ਡੇਅਰੀ ਇੰਡਸਟਰੀ ਦੇ ਵਿੱਦਿਅਕ ਮਾਹਿਰਾਂ, ਖੋਜਕਾਰਾਂ, ਉਦਮੀਆਂ ਅਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਹੈ, ਜਿਨ੍ਹਾਂ ਨੇ ਦੁੱਧ ਪਦਾਰਥ ਦੇ ਰੋਜ਼ਾਨਾ ਪੀਣ ਦੇ ਫ਼ਾਇਦੇ ਅਤੇ ਗੁਣਾਂ ਸਬੰਧੀ ਚਾਨਣਾ ਪਾਇਆ ਹੈ ਅਤੇ ਇਸ ਤੋਂ ਇਲਾਵਾ ਦੁੱਧ ਨਾਲ ਤਿਆਰ ਕੀਤੇ ਜਾਂਦੇ ਦਹੀ, ਪਨੀਰ, ਮੱਖਣ ਆਦਿ ਬਾਰੇ ਵੀ ਦੱਸਿਆ। ਇਸ ਮੌਕੇ ਵਿਸ਼ੇਸ਼ ਸਪੀਕਰ ਡਿਪਟੀ ਡਾਇਰੈਕਟਰ ਪੀ.ਡੀ.ਡੀ.ਬੀ ਡਾ. ਕਸ਼ਮੀਰ ਸਿੰਘ ਨੇ ਪੰਜਾਬ ’ਚ ਡੇਅਰੀ ਵਿਕਾਸ ਦੇ ਖੇਤਰ ’ਤੇ ਜ਼ੋਰ ਦਿੱਤਾ ਅਤੇ ਰੁਜ਼ਗਾਰ ਵਧਾਉਣ ਲਈ ਉਤਸ਼ਾਹਿਤ ਕੀਤਾ।ਇਸ ਮੌਕੇ ਮਾਹਿਰ ਅਮਨਦੀਪ ਸਿੰਘ ਨੇ ਸਭ ਤੋਂ ਵੱਧ ਸੰਤੁਲਿਤ ਖ਼ੁਰਾਕ ਦੇ ਤੌਰ ’ਤੇ ਦੁੱਧ ਦੇ ਪੋਸ਼ਣ ਦੇ ਮੁੱਲ ’ਤੇ ਰੌਸ਼ਨੀ ਪਾਈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media