Thursday, October 29, 2026

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

IMGNOTAVAILABLEਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ ਬਿਊਰੋ) –
·    ਸ਼੍ਰੀ ਕਰਤਾਰਪੁਰ ਸਾਹਿਬ ਦੀ ਜਮੀਨ ਦੀ ਅਦਲਾ ਬਦਲੀ ਪਕਿਸਤਾਨ ਵਲੋਂ ਨਾਮਜ਼ੂਰ- ਪੰਜਾਬ ਵਿਧਾਨ ਸਭਾ ਨੇ ਪਾਸ ਕੀਤਾ ਸੀ ਤਬਾਦਲੇ ਦਾ ਮਤਾ।
·    ਜਮੀਨ ਦੇ ਤਬਾਦਲੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ – ਪਾਕਿ  ਵਿਦੇਸ਼ ਮੰਤਰਾਲਾ।
·    ਪਾਕਿ ਨੇ ਕਾਹਲੀ `ਚ ਲ਼ਿਆ ਫੈਸਲਾ, ਦੋਨਾਂ ਮੁਲਕਾਂ ਦੀਆਂ ਸਰਕਾਰਾਂ ਦਰਮਿਆਨ ਹੋਵੇਗੀ ਗੱਲਬਾਤ ਤੇ ਸਮਾਂ ਆਉਣ `ਤੇ ਪਾਕਿਸਤਾਨ ਕਰੇਗਾ ਸਹਿਯੋਗ, ਜਿਵੇਂ ਕੋਰੀਡੋਰ ਵੀ 70 ਸਾਲਾਂ ਬਾਅਦ ਦਿਤਾ- ਤ੍ਰਿਪਤ ਬਾਜਵਾ।
·    ਪਹਿਲਾਂ ਕਰਤਾਰਪੁਰ ਕਾਰੀਡੋਰ ਬਣਨ ਦਿੱਤਾ ਜਾਵੇ- ਜਮੀਨ ਦਾ ਤਬਾਦਲਾ ਬਾਅਦ `ਚ ਦੇਖਾਂਗੇ- ਹਰਪਾਲ ਚੀਮਾ।
·    ਪੰਚਾਇਤ ਚੋਣਾਂ ਲਈ ਨਾਮਜਦਗੀਆਂ ਦਾ ਕੰਮ ਮੁਕੰਮਲ ਹੋਣ ਉਪਰੰਤ ਵਿਰੋਧੀਆਂ ਨੇ ਕਾਂਗਰਸ `ਤੇ ਲਾਏ ਧੱਕੇਸ਼ਾਹੀ ਦੇ ਦੋਸ਼- 17 ਮਾਮਲੇ ਹੋਏ ਦਰਜ਼।
·     ਬੇਅਦਬੀ ਮਾਮਲਿਆਂ ਦੀ ਜਾਂਚ ਸੀ.ਬੀ.ਆਈ ਤੋਂ ਵਾਪਸ ਲੈਣ ਅਤੇ ਰਣਜੀਤ ਸਿੰਘ ਕਮਿਸ਼ਨ ਨੂੰ ਅਫਸਰਾਂ ਵਲੌਂ ਚੁਣੌਤੀ ਸਬੰਧੀ ਫੈਸਲਾ ਹਾਈਕੋਰਟ ਨੇ ਰੱਖਿਆ ਰਾਖਵਾਂ।
·    ਪੁਲਿਸ ਅਫਸਰਾਂ ਨੂੰ ਰਾਹਤ ਜਾਰੀ – ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਹਾਈਕੋਰਟ ਨੂੰ ਦੇਣੀ ਪਵੇਗੀ ਸਰਕਾਰ ਵਲੋਂ ਰਿਪੋਰਟ।
·    ਆਤਮ ਸਮਰਪਣ ਕਰਨ ਲਈ ਸੱਜਣ ਕੁਮਾਰ ਵਲੋਂ ਮੰਗੀ 30 ਦਿਨਾਂ ਦੀ ਹੋਰ ਮੋਹਲਤ ਹਾਈਕੋਰਟ ਵਲੋਂ ਨਾਮਜ਼ੂਰ।
·    ਸ਼੍ਰੋਮਣੀ ਕਮੇਟੀ ਸਮੇਤ ਕਈ ਰਾਜਸੀ ਆਗੂਆਂ ਨੇ ਫੈਸਲੇ ਦਾ ਕੀਤਾ ਸਵਾਗਤ।
·    ਕਰਜ਼ਾ ਮਾਫੀ ਸਬੰਧੀ ਸੁਖਬੀਰ ਬਾਦਲ ਨੂੰ ਕੈਪਟਨ ਦਾ ਜਵਾਬ- ਕਿਹਾ ਸਿਆਸੀ ਵਜ਼ੂਦ ਬਚਾਉਣ ਲਈ ਸੁਖਬੀਰ ਬਾਦਲ ਲੋਕਾਂ ਨੂੰ ਕਰ ਰਿਹੈ ਗੁੰਮਰਾਹ।
·    ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ `ਤੇ ਕਾਂਗਰਸੀ ਪੰਚਾਇਤੀ ਉਮੀਦਵਾਰਾਂ ਨੇ ਹੀ ਲਾਏ ਉਨਾਂ ਦੇ ਪਰਚੇ ਰੱਦ ਕਰਵਾਉਣ ਦੇ ਦੋਸ਼।
·    ਫਰੀਦਕੋਟ ਦੇ ਕੈਂਟ ਇਲਾਕੇ `ਚ ਫੌਜੀ ਵਾਰਦੀ ਪਾਈ ਘੁੰਮਦਾ ਇੱਕ ਗ੍ਰਿਫਤਾਰ- ਕੁੱਝ ਦਸਤਾਵੇਜ਼ ਬਰਾਮਦ- ਸਾਬਕਾ ਫੌਜੀ ਦੱਸੇ ਜਾਂਦੇ ਵਿਅਕਤੀ ਖਿਲਾਫ ਕੇਸ ਦਰਜ਼।
·    ਪੰਜਾਬ ਵਿੱਚ ਖੁੱਲੇ ਨਮਕ ਤੇ ਹੋਰ ਮਸਾਲਿਆਂ ਦੀ ਵਿਕਰੀ `ਤੇ ਲੱਗੀ ਰੋਕ।
·    ਸਚਖੰਡ ਸ੍ਰੀ ਹਰਿਮੰਦਰ ਸਾਹਿਬ ਪਤਨੀ ਅੰਜ਼ਲੀ ਸਮੇਤ ਨਤਮਸਤਕ ਹੋਏ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ- ਸ਼੍ਰੋਮਣੀ ਕਮੇਟੀ ਨੇ ਕੀਤਾ ਸਨਮਾਨ।
·    ਸੱਜਣ ਕੁਮਾਰ ਮਾਮਲੇ `ਚ ਸੀ.ਬੀ.ਆਈ ਨੇ ਸੁਪਰੀਮ ਕੋਰਟ `ਚ ਪਾਈ ਕੇਵੀਏਟ।
·    ਕਾਂਗਰਸ ਤੇ ਅਕਾਲੀ ਦਲ ਨੂੰ ਹਰਾਉਣ ਲਈ ਸਮਾਂ ਆਉਣ `ਤੇ ਤੀਜੇ ਫਰੰਟ ਦੀ ਕਰਾਂਗੇ ਹਮਾਇਤ, ਬੈਂਸ ਤੇ ਖਹਿਰਾ ਨਾਲ ਚੱਲ ਰਹੀ ਹੈ ਗੱਲ- ਟਕਸਾਲੀ ਅਕਾਲੀ ਬ੍ਰਹਮਪੁਰਾ।
·    ਪਠਾਨਕੋਟ ਵਿਖੇ ਮੰਦਰ ਦੀ ਬਾਉਲੀ ਦੀ ਖੁਦਾਈ ਸਮੇਂ 22 ਪੁਰਾਣੇ ਬੰਬ ਬਰਾਮਦ।
·    ਨਫਰਤ ਫੈਲਾਉਣ ਤੇ ਸਾਈਬਰ ਕਰਾਈਮ ਰੋਕਣ ਲਈ ਦੇਸ਼ ਦੀਆਂ 10 ਏਜੰਸੀਆਂ ਕਿਸੇ ਵੀ ਕੰਪਿਊਟਰ `ਤੇ ਰੱਖ ਸਕਦੀਆਂ ਹਨ ਨਜ਼ਰ- ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਤੀ ਮਨਜ਼ੂਰੀ।
·    ਆਮ ਆਦਮੀ ਪਾਰਟੀ ਨੇ ਅਲਕਾ ਲਾਂਬਾ ਦੀ ਮੁੱਢਲੀ ਮੈਂਬਰਸ਼ਿਪ ਕੀਤੀ ਖਤਮ, ਸੋਮਨਾਥ ਭਾਰਤੀ ਨੂੰ ਪਾਰਟੀ ਬੁਲਾਰੇ ਤੋਂ ਹਟਾਇਆ ਤੇ ਵਿਧਾਇਕ ਜਰਨੈਲ ਸਿੰਘ ਖਿਲਾਫ ਕਾਰਵਾਈ ਦੀ ਤਿਆਰੀ।
·    1984 ਸਿੱਖ ਕਤਲੇਆਮ ਦੇ ਮੱਦੇਨਜ਼ਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ ਭਾਰਤ ਰਤਨ ਐਵਾਰਡ ਵਾਪਸ ਲੈਣ ਦੇ ਮਤੇ ਦਾ ਵਿਰੋਧ ਕਰਨ `ਤੇ ਅਲ਼ਕਾ ਲਾਂਬਾ ਤੋਂ ਲ਼ਿਆ ਅਸਤੀਫਾ।

Check Also

ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ

ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …

Leave a Reply