Wednesday, October 28, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪੰਚਾਇਤ ਚੋਣਾਂ ਕਰਕੇ ਡੇਟ ਸ਼ੀਟ ਤਬਦੀਲ

ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਰਾਜ ਵਿਚ ਪੰਚਾਇਤਾਂ ਦੀਆਂ ਚੋਣਾ-2018 ਦੇ ਮੱਦੇ ਨਜ਼ਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ GNDUਵੈਬਸਾਈਟ ਦੇ ਪਹਿਲਾ ਅਪਲੋਡ ਕੀਤੀਆ ਡੇਟ ਸ਼ੀਟਾ/ਜਾਰੀ ਕੀਤੇ ਨੋਟੀਫਿਕੇਸ਼ਨਾਂ ਅਨੁਸਾਰ ਮਿੱਤੀ 29 ਅਤੇ 30 ਦਸੰਬਰ ਨੂੰ ਰਿਹੇਸਲ ਅਤੇ ਚੋਣਾ ਵਾਲੇ ਦਿਨ ਨੂੰ ਹੋਣ ਵਾਲੀਆਂ ਸਾਰੀਆਂ ਸਲਾਨਾ ਸਿਸਟਮ ਅਤੇ ਸਿਮੈਸਟਰ ਸਿਸਟਮ ਦੀਆ (ਥਿਊਰੀ ਅਤੇ ਪ੍ਰੈਕਟੀਕਲ) ਪ੍ਰੀਖਿਆਵਾ ਮੁਲੱਤਵੀ ਕੀਤੀਆਂ ਜਾਦੀਆਂ ਹਨ।
                     ਡਾ. ਮਨੋਜ ਕੁਮਾਰ, ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾ ਨੇ ਦੱਸਿਆ ਕੀ ਹੁਣ 29 ਦਸੰਬਰ ਨੂੰ ਹੋਣ ਵਾਲੀਆਂ ਸਾਰੀਆਂ ਥਿਊਰੀ ਪ੍ਰੀਖਿਆਵਾਂ ਹੁਣ 4 ਜਨਵਰੀ 2019 ਨੂੰ ਹੋਣਗੀਆਂ। ਇਸੇ ਤਰ੍ਹਾਂ 30 ਦਸੰਬਰ ਨੂੰ ਹੋਣ ਵਾਲੀਆਂ ਸਾਰੀਆਂ ਥਿਊਰੀ ਪ੍ਰੀਖਿਆਵਾਂ ਹੁਣ 1 ਜਨਵਰੀ 2019 ਨੂੰ ਹੋਣਗੀਆਂ।ਉਹਨਾ ਦਸਿਆ ਕਿ ਪ੍ਰੀਖਿਆ ਦਾ ਸਮਾਂ ਅਤੇ ਕੇਂਦਰ ਪਹਿਲਾਂ ਵਾਲੇ ਹੀ ਰਹਿਣਗੇ। ਉਹਨਾਂ ਦੱਸਿਆ ਕਿ ਮਿੱਤੀ 29 ਅਤੇ 30 ਦਸੰਬਰ ਨੂੰ ਹੋਣ ਵਾਲੀਆਂ ਪ੍ਰੈਕਟੀਕਲ ਪ੍ਰੀਖਿਆਵਾ ਦੀਆਂ ਨਵੀਆਂ ਮਿਤੀਆਂ ਲਈ ਵਿਦਿਆਰਥੀ ਸਮੇਂ-ਸਮੇਂ ਤੇ ਵੈਬ ਪੋਰਟਲ ਚੈਕ ਕਰਨ ਜਾਂ ਕਾਲਜ ਦੇ ਪ੍ਰਿੰਸੀਪਲ ਜਾਂ ਕੇਂਦਰ ਨਿਗਰਾਨ ਨਾਲ ਸਪੰਰਕ ਕਰਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ 

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …

Leave a Reply