Wednesday, September 23, 2026

ਕੌਸਲਰ ਵਿਕਾਸ ਸੋਨੀ ਨੇ ਵਿਕਾਸ ਕੰਮਾਂ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਨਗਰ ਨਿਗਮ ਵਾਰਡ ਨੰ: 70 ਦੇ ਕੌਸਲਰ ਵਿਕਾਸ ਸੋਨੀ ਨੇ ਆਪਣੇ ਵਾਰਡ ਵਿੱਚ ਚੱਲ ਰਹੇ ਵਿਕਾਸ PUNB2112201807ਕਾਰਜਾਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਦਿਆਂ ਦੱਸਿਆ ਕਿ ਇਸ ਵਾਰਡ ਵਿੱਚ 70 ਫੀਸਦ ਦੇ ਕਰੀਬ ਗਲੀਆਂ ਨਾਲੀਆਂ ਬਣ ਚੁੱਕੀਆ ਹਨ ਅਤੇ ਸ਼ੁੱਧ ਪਾਣੀ ਦੀ ਸਪਲਾਈ ਲਈ ਟੈਂਡਰ ਹੋ ਚੁੱਕਾ ਹੈ, ਜਿਸ ਦਾ ਕੰਮ ਪੰਚਾਇਤੀ ਚੋਣਾਂ ਤੋ ਬਾਅਦ ਸ਼ੁਰੂ ਹੋ ਜਾਵੇਗਾ।ਇਸ ਮੌਕੇ ਦਲਜੀਤ ਸਿੰਘ ਬੱਬਾ ਆਰੇਵਾਲਾ, ਹਰਦੀਪ ਸਿੰਘ ਸਾਬਕਾ ਮੈਨੇਜਰ, ਜਗੀਰ ਸਿੰਘ, ਸਾਬੀ ਪ੍ਰਧਾਨ, ਦਲਜੀਤ ਸਿੰਘ, ਨਿਸ਼ਾਨ ਸਿੰਘ, ਸਤਨਾਮ ਸਿੰਘ, ਬਲਜਿੰਦਰ ਸਿੰਘ ਬਿੱਟਾ, ਜੋਗਿੰਦਰ ਸਿੰਘ ਵੜੈਚ, ਅਵਤਾਰ ਸਿੰਘ ਭੁੱਲਰ, ਕੰਵਲਜੀਤ ਸਿੰਘ ਰਾਗੀ, ਸਰਬਜੋਤ ਸਿੰਘ ਰਾਗੀ ਆਦਿ ਤੋ ਇਲਾਵਾ ਥਾਣਾ ਮੁਖੀ ਸੁਖਜਿੰਦਰ ਸਿੰਘ ਭੱਲਾ ਵੀ ਹਾਜਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply