ਦਿੱਲੀ, 22 ਦਸੰਬਰ (ਪੰਜਾਬ ਪੋਸਟ ਬਿਊਰੋ) – ਇਸ ਹਫ਼ਤੇ ਦੌਰਾਨ ਦੇਸ਼ ਦੇ 91 ਪ੍ਰਮੁੱਖ ਜਲ ਭੰਡਾਰਾਂ ਵਿੱਚ 88.943 ਬੀਸੀਐੱਮ (ਅਰਬ ਘਣ ਮੀਟਰ) ਜਲ
ਭੰਡਾਰ ਉਪਲੱਬਧ ਸੀ।ਜੋ ਕਿ ਇਨ੍ਹਾਂ ਜਲ ਭੰਡਾਰਾਂ ਦੀ ਕੁੱਲ ਭੰਡਾਰਨ ਸਮਰੱਥਾ ਦਾ 55% ਹੈ।13 ਦਸੰਬਰ, 2018 ਨੂੰ ਸਮਾਪਤ ਹਫ਼ਤੇ ਵਿੱਚ ਜਲ ਭੰਡਾਰ 57% ਸੀ।20 ਦਸੰਬਰ, 2018 ਨੂੰ ਸਮਾਪਤ ਹਫ਼ਤੇ ਵਿੱਚ ਇਹ ਭੰਡਾਰਨ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਕੁੱਲ ਭੰਡਾਰਨ ਦਾ 98% ਅਤੇ ਪਿਛਲੇ 10 ਸਾਲ ਦੇ ਔਸਤ ਜਲ ਭੰਡਾਰਨ ਦਾ 93% ਹੈ।
ਇਨ੍ਹਾਂ 91 ਜਲ ਭੰਡਾਰਾਂ ਦੀ ਕੱਲ ਭੰਡਾਰਨ ਸਮਰੱਥਾ 161.993 ਬੀ.ਸੀ.ਐਮ ਹੈ, ਜੋ ਸਮੁੱਚੇ ਤੌਰ ’ਤੇ ਦੇਸ਼ ਦੀ ਅਨੁਮਾਨਤ ਕੁੱਲ ਜਲ ਭੰਡਾਰਨ ਸਮਰੱਥਾ 257.812 ਬੀ.ਸੀ.ਐਮ ਦਾ ਲਗਭਗ 63% ਹੈ।ਇਨ੍ਹਾਂ 91 ਜਲ ਭੰਡਾਰਾਂ ਵਿੱਚੋਂ 37 ਜਲ ਭੰਡਾਰ ਅਜਿਹੇ ਹਨ ਜੋ 60 ਮੈਗਾਵਾਟ ਤੋਂ ਵੱਧ ਦੀ ਸਥਾਪਤ ਸਮਰੱਥਾ ਨਾਲ ਪਣ-ਬਿਜਲੀ ਲਾਭ ਦਿੰਦੇ ਹਨ।
ਉਤਰੀ ਖੇਤਰ ਵਿੱਚ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਆਉਂਦੇ ਹਨ।ਇਸ ਖੇਤਰ ਵਿੱਚ 18.01 ਬੀ.ਸੀ.ਐਮ ਦੀ ਕੁੱਲ ਭੰਡਾਰਨ ਸਮਰੱਥਾ ਵਾਲੇ 6 ਜਲ ਭੰਡਾਰ ਹਨ, ਜੋ ਸੈਂਟਰਲ ਵਾਟਰ ਕਮਿਸ਼ਨ ਦੀ ਨਿਗਰਾਨੀ ਵਿੱਚ ਹਨ। ਇਨ੍ਹਾਂ ਜਲ ਭੰਡਾਰਾਂ ਵਿੱਚ ਕੁੱਲ ਉਪਲੱਬਧ ਭੰਡਾਰਨ 12.84 ਬੀ.ਸੀ.ਐਮ ਹੈ, ਜੋ ਇਨ੍ਹਾਂ ਜਲ ਭੰਡਾਰਾਂ ਦੀ ਅਸਲ ਕੁੱਲ ਭੰਡਾਰਨ ਸਮਰੱਥਾ ਦਾ 71% ਹੈ।ਪਿਛਲੇ ਸਾਲ ਇਸੇ ਮਿਆਦ ਵਿੱਚ ਭੰਡਾਰਨ 59% ਸੀ ਤੇ ਮਗਰਲੇ 10 ਸਾਲ ਦਾ ਔਸਤ ਭੰਡਾਰਨ ਇਸੇ ਮਿਆਦ ਵਿੱਚ ਇਨ੍ਹਾਂ ਜਲ ਭੰਡਾਰਾਂ ਦੀ ਕੁੱਲ ਭੰਡਾਰਨ ਸਮਰੱਥਾ ਦਾ 59% ਸੀ।ਇਸੇ ਤਰ੍ਹਾਂ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ ਚਾਲੂ ਸਾਲ ਵਿੱਚ ਭੰਡਾਰਨ ਵੱਧ ਹੈ ਅਤੇ ਇਹ ਪਿਛਲੇ 10 ਸਾਲ ਦੀ ਇਸੇ ਮਿਆਦ ਦੌਰਾਨ ਰਹੇ ਔਸਤ ਭੰਡਾਰਨ ਤੋਂ ਵੀ ਬਿਹਤਰ ਹੈ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media