Saturday, September 26, 2026

ਸਾਧੂਚੱਕ ਸਕੂਲ਼ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਮਾਰੀਆਂ ਮੱਲਾਂ

ਬਟਾਲਾ, 22 ਦਸੰਬਰ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਡਾਇਰੈਕਟਰ ਸਟੇਟ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਡ ਟ੍ਰੇਨਿੰਗ ਚੰਡੀਗੜ ਦੇ ਦਿਸ਼ਾ PUNJ2212201805ਨਿਰਦੁਸ਼ਾਂ ਅਨੁਸਾਰ ਕਰਵਾਏ ਗਏ ਬਲਾਕ ਪੱਧਰੀ ਸੰਦਰ ਲਿਖਾਈ ਮੁਕਾਬਲੇ ਤੇ ਕਵਿਤਾ ਉਚਾਰਨ ਮੁਕਾਬਲਿਆਂ ਵਿੱਚੋਂ ਸਰਕਾਰੀ ਹਾਈ ਸਕੂਲ ਸਾਧੂਚੱਕ ਦੇ ਵਿਦਿਆਥੀਆਂ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ।ਸਕੂਲ ਮੁੱਖੀ ਮੁਕੇਸ਼ ਕੁਮਾਰ, ਅਮਰਜੀਤ ਸਿੰਘ ਪੁਰੇਵਾਲ ਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਨੂੰ ਮੋਮੈਂਟੋੋ ਭੇਂਟ ਕੀਤੇ।ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਬਲਾਕ ਪੱਧਰੀ ਕਵਿਤਾ ਉਚਾਰਨ ਮਕਾਬਲਿਆਂ ਵਿੱਚੋਂ ਹਰਪਿੰਦਰ ਕੌਰ ਜਮਾਤ ਸੱਤਵੀਂ ਨੇ ਪਹਿਲਾ ਸਥਨ ਹਾਸਲ ਕੀਤਾ ਜਦਕਿ ਸੁੰਦਰ ਲਿਖਾਈ ਮੁਕਾਬਲੇ `ਚ ਅਮਰਜੋਤ ਕੋਰ ਜਮਾਤ ਦਸਵੀ ਪਹਿਲੇ ਨੰਬਰ ਤੇ ਰਹੀ।ਸਕੂਲ ਮੁਖੀ ਨੇ ਕਿਹਾ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਨਾਉਣ ਵਾਸਤੇ ਵਿਭਾਗ ਵਲੋਂ ਅਜਿਹੇ ਉਪਰਾਲੇ ਬਹੁਤ ਲਾਹੁੇਵੰਦ ਸਾਬਤ ਹੋ ਰਹੇ ਹਨ।ਇਸ ਮੌਕੇ ਅਜੈ ਕੁਮਾਰ, ਜਗਜੀਤ ਸਿੰਘ, ਰਾਜਬੀਰ ਕੌਰ, ਗੁਲਸ਼ਨ ਕੁਮਾਰ, ਮਨਦੀਪ ਕੌਰ, ਰਣਧੀਰ ਸਿੰਘ, ਰਾਜ ਰਾਣੀ, ਪ੍ਰੇਮ ਬਾਲਾ,ਰਾਕੇਸ਼ ਰੋਸ਼ਨ ਲਾਲ ਤੇ ਸੁਰਿੰਦਰ ਕੁਮਾਰ ਆਦਿ ਵੀ ਹਾਜਰ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply