ਇੰਟਰਨੈਟ ਤੇ ਸੋਸ਼ਲ ਸਾਈਟਾਂ `ਤੇ ਵੀ ਚਾਈਨਾ ਡੋਰ ਦੀ ਵਿਕਰੀ ਬੰਦ ਕੀਤੀ ਜਾਵੇ – ਰਵਿੰਦਰਪਾਲ ਸਿੰਘ ਚਾਹਲ
ਬਟਾਲਾ, 22 ਦਸੰਬਰ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਜਿਉਂ ਦੀ ਪਤੰਗ ਬਾਜੀ ਦੇ ਦਿਨ ਆਉਂਦੇ ਹਨ ਤੇ ਨਾਲ ਹੀ ਹਰ ਪਾਸੇ ਚਾਈਨਾ ਡੋਰ, ਡਰੈਗਨ ਡੋਰ,
ਜਾਂ ਜਾਨ ਲੇਵਾ ਡੋਰ ਦੀ ਗੱਲਾਂ ਸ਼ੁਰੂ ਹੋ ਜਾਂਦੀਆਂ ਹਨ ਤੇ ਨਾਲ ਹੀ ਇਸ ਡੋਰ ਨਾਲ ਹੋਏ ਪਿਛਲੇ ਸਾਲਾਂ ਦੇ ਹਾਦਸਿਆਂ ਬਾਰੇ ਵੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ, ਪਰ ਇਸ ਸਬੰਧੀ ਕੋਈ ਅਮਲ ਜਿਆਦਾ ਨਹੀਂ ਹੁੰਦਾ ਤੇ ਹਾਦਸੇ ਹੁੰਦੇ ਹਨ, ਤੇ ਡੋਰ ਦੀ ਵਰਤੋਂ ਵੀ ਜਾਰੀ ਰਹਿੰਦੀ ਹੈ।ਇਸ ਸਬੰਧੀ ਗੰਭੀਰ ਮਸਲੇ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਗੜ ਦੇ ਪ੍ਰਿੰਸੀਪਲ ਸ੍ਰੀਮਤੀ ਕਮਲੇਸ਼ ਕੌਰ ਨੇ ਦੱਸਿਆ ਕਿ ਸਿਖਿਆ ਵਿਭਾਗ ਪੰਜਾਬ ਇਸ ਵਿਚ ਵਧੀਆ ਤੇ ਪ੍ਰਭਾਵਸ਼ਾਲੀ ਯੋਗਦਾਨ ਪਾ ਸਕਦਾ ਹੈ, ਇਸ ਜਾਨਲੇਵਾ ਡੋਰ ਬਾਰੇ ਸਕੂਲ ਦੀ ਸਵੇਰ ਦੀ ਸਭਾ `ਚ ਰੈਲੀਆਂ ਤੇ ਸਕੂਲ ਪੱਧਰੀ ਚਾਰਟ ਮੇਕਿੰਗ ਮੁਕਾਬਲੇ ਕਰਵਾ ਦੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਚਾਈਨਾ ਡੋਰ ਨਾਲ ਹੁੰਦੇ ਹਾਦਸੇ ਖਤਮ ਹੋ ਜਾਣ।ਜਾਨਲੇਵਾ ਡੋਰ ਦੇ ਸਬੰਧ ਵਿਚ ਸਰਕਾਰੀ ਸੀਨੀ. ਸੈਕੰ. ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਸ਼ਰਮਾ ਨੇ ਦੱਸਿਆ।ਇਸ ਡੋਰ ਦੀ ਵਿਕਰੀ `ਤੇ ਪਾਬੰਦੀ ਵੀ ਲਗਾਉਣੀ ਬਣਦੀ ਹੈ ਤਾਂ ਜੋ ਕੀਮਤੀ ਜਾਨਾਂ ਦਾ ਬਚਾਅ ਕੀਤਾ ਜਾ ਸਕੇ।ਇਸ ਸਕੂਲ ਦੀ ਮੈਨੇਜਮੈਟ ਦੀ ਮੀਟਿੰਗ ਕਰਕੇ ਮਾਤਾ-ਪਿਤਾ ਨੂੰ ਜਾਗਰੂਕ ਕਰਨ ਦੇ ਨਾਲ ਵਿਦਿਆਰਥੀਆ ਨੂੰ ਜਾਨ ਲੇਵਾ ਡੋਰ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੈ ।
ਪ੍ਰਿੰਸੀਪਲ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਹੁੱਦੇ `ਤੇ ਰਹਿ ਚੁੱਕੇ ਭਾਰਤ ਭੂਸ਼ਨ ਸੇਖਵਾਂ ਨੇ ਦੱਸਿਆ ਚਾਈਨਾ ਡੋਰ ਦੀ ਵਿਕਰੀ ਸਬੰਧੀ ਵਿਦਿਆਰਥੀਆਂ ਤੇ ਉਹਨਾ ਦੇ ਮਾਤਾ ਨੂੰ ਜਾਗਰੂਕ ਕਰਨ ਦੇ ਨਾਲ ਸਕੂਲ ਮੈਨੇਜਮੈਟ ਕਮੇਟੀਆਂ ਨੂੰ ਵੀ ਜਾਗਰੂਕ ਕੀਤਾ ਜਾਵੇਗਾ।ਮਾਪੇ ਅਧਿਆਪਕ ਪ੍ਰੋਜੈਕਟ ਨੂੰ ਮੁੱਖ ਰੱਖਦਿਆਂ ਮਾਪਿਆਂ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਤਾ ਜੋ ਚਾਈਨਾ ਡੋਰ ਦੀ ਵਰਤਂੋ `ਤੇ ਪੂਰਨ ਪਾਬੰਦੀ ਲਗਾਈ ਜਾ ਸਕੇ।ਬਾਕੀ ਇਹ ਡੋਰ ਏਨੀ ਪੱਕੀ ਤੇ ਜਾਨਲੇਵਾ ਹੈ, ਜਿੰਨੀ ਡੋਰ ਖਿਚੀ ਜਾਵੇਗੀ, ਉਹਨਾ ਹੀ ਕੱਟ ਡੂੰਘਾ ਹੁੰਦਾ ਹੈ, ਤੇ ਮੌਤ ਵੀ ਹੋ ਸਕਦੀ ਹੈ।ਸੋ ਸਮਾਜ ਨੂੰ ਚਾਹੀਦਾ ਹੈ ਕਿ ਇਸ ਪ੍ਰਤੀ ਸੁਚੇਤ ਹੋ ਕੇ ਹਰ ਇਕ ਨੂੰ ਜਾਗਰੂਕ ਕੀਤਾ ਜਾਵੇ।
ਰਵਿੰਦਰਪਾਲ ਸਿੰਘ ਚਾਹਲ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੂੱਲਰ ਨੇ ਦੱਸਿਆ ਕਿ ਦੁਕਾਨਾਂ ਆਦਿ `ਤੇ ਇਸ ਜਾਨ ਲੇਵਾ ਡੋਰ ਸਬੰਧੀ ਦੀ ਪਾਬੰਦੀ ਬਾਰੇ ਰੈਲੀਆ ਆਦਿ ਕੀਤੀਆ ਜਾਂਦੀ ਹਨ, ਜਦਕਿ ਇਸ ਜਾਨ ਲੇਵਾ ਡੋਰ ਦਾ ਵਿਕਰੀ ਇੰਟਰਨੈਟ ਦੀ ਸੋਸਲ ਸਾਈਟਾਂ ਤੇ ਵੀ ਹੋ ਰਹੀ ਹੈ।ਇਸ ਬਾਰੇ ਵੀ ਸਮਾਜ਼ ਨੂੰ ਜਾਗਰੂਕ ਕਰਨ ਦੀ ਲੋੜ ਹੈ।ਸਰਕਾਰਾਂ ਨੂੰ ਚਾਹੀਦਾ ਹੈ ਕਿ ਇੰਟਰਨੈਟ ਉਪਰ ਇਸ ਡੋਰ ਦੀ ਵਿਕਰੀ ਬੰਦ ਕਰਵਾਉਣ ਬਾਰੇ ਜਾਗਰੂਕ ਕੀਤਾ ਜਾਵੇ।ਕੋਈ ਬੁਰਾਈ ਸਮਾਜ ਵਿਚੋ ਪੁੱਟਣੀ ਹੋਵੇ ਤਾਂ ਇਕੱਠੇ ਹੋ ਕਿ ਯਤਨ ਕਰਨ ਦੀ ਲੌੜ ਹੁੰਦੀ ਹੈ।ਇਸ ਸਬੰਧੀ ਸਭ ਤੋਂ ਪ੍ਰਭਾਵਸ਼ਾਲੀ ਭੂਮਿਕਾ ਸਕੂਲ ਹੈਡਮਾਸਟਰਾਂ ਤੇ ਪ੍ਰਿੰਸੀਪਲਾਂ ਦੇ ਨਾਲ ਨਾਲ ਸਕੂਲ ਦੇ ਸਮੂਹ ਸਟਾਫ ਦੀ ਹੁੰਦੀ ਹੈ ਤੇ ਇਸ ਚਾਈਨਾ ਡੋਰ ਦੇ ਸਬੰਧ ਜਾਗਰੂਕਤਾ ਬਹੁਤ ਹੀ ਜਰੂਰੀ ਹੈ।ਇਸੇ ਕਰਕੇ ਸਾਰਿਆਂ ਨੂੰ ਇਕਜੁੱਟ ਹੋ ਕੇ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਬਾਰੇ ਵਿਦਿਆਰਥੀਆਂ ਨੂੰ ਸਮਝਾਉਣ ਦੀ ਲੋੜ ਹੈ।ਸਕੂਲ ਮੁੱਖੀਆਂ ਦੁਆਰਾ ਦਿਤੇ ਵਿਚਾਰਾਂ ਤੋ ਸਪੱਸ਼ਟ ਹੋ ਜਾਂਦਾ ਹੈ ਇਸ ਡੋਰ ਦੀ ਵਰਤੋ ਜਾਨ ਲੇਵਾ ਹੈ।ਇਸ ਸਬੰਧੀ ਸਾਰੇ ਸਮਾਜ ਨੂੰ ਜਾਗਰੂਕ ਕਰਨ ਵਿੱਚ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਸਕਾਰਾਤਮਿਕ ਸੋਚ ਦੇ ਭਾਗੀ ਬਣਨਾ ਚਾਹੀਦਾ ਹੈ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media