ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਪੇਂਡੂ ਖੇਤਰ ’ਚ ਵਿੱਦਿਅਕ ਚਾਨਣ ਮੁਨਾਰੇ
ਵਜੋਂ ਵੱਖ-ਵੱਖ ਸਰਗਰਮੀਆਂ ’ਚ ਆਪਣਾ ਨਾਂਅ ਬੁਲੰਦ ਕਰ ਰਿਹਾ ਖ਼ਾਲਸਾ ਕਾਲਜ ਪਬਲਿਕ ਸਕੂਲ, ਹੇਰ ਵਿਖੇ 2 ਰੋਜ਼ਾ ਮੈਡੀਕਲ ਕੈਂਪ ਲਗਾਇਆ ਗਿਆ।ਖਾਲਸਾ ਕਾਲਜ ਡਾਇਗਨੋਸਟਿਕ ਲੈਬ, ਅੰਮ੍ਰਿਤਸਰ ਵੱਲੋਂ ਸਕੂਲ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਕੰਬੋਜ ਦੀ ਦੇਖ-ਰੇਖ ਲਗਾਏ ਕੈਂਪ ’ਚ ਸਕੂਲ ਵਿਦਿਆਰਥੀਆਂ ਦਾ ਮੈਡੀਕਲ ਕੈਂਪ ਦੀ ਟੀਮ ਵੱਲੋਂ ਚੈੱਕ ਕੀਤਾ ਗਿਆ।
ਪ੍ਰਿੰ: ਕੰਬੋਜ ਨੇ ਆਈ ਸਮੁੱਚੀ ਮੈਡੀਕਲ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਕੈਂਪ ਦੌਰਾਨ ਵਿਦਿਆਰਥੀਆਂ ਦੀ ਸਿਹਤ ਸਬੰਧੀ ਮੁੱਢਲੀ ਜਾਂਚ ਮੂੰਹ, ਖੂਨ ਦੀ ਜਾਂਚ, ਅੱਖਾਂ ਦੀ ਜਾਂਚ, ਕੱਦ, ਭਾਰ ਆਦਿ ਕਰਕੇ ਟੀਮ ਵੱਲੋਂ ਬੱਚਿਆਂ ਨੂੰ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ।ਇਸ ਮੌਕੇ ਬੱਚਿਆਂ ਦੇ ਹੋਰ ਭਿੰਨ-ਭਿੰਨ ਬਿਮਾਰੀਆਂ ਸਬੰਧੀ ਟੈਸਟ ਵੀ ਕੀਤੇ ਗਏ।ਉਨ੍ਹਾਂ ਕਿਹਾ ਕਿ ਡਾ: ਸਟਾਲਿਨਜੀਤ ਅਤੇ ਡਾ. ਸੁਖਰਾਜ ਸਿੰਘ ਦੀ ਸਮੁੱਚੀ ਟੀਮ ਵੱਲੋ ਕੈਂਪ ਨੂੰ ਨੇਪਰੇ ਚੜਣ ਲਈ ਯੋਗਦਾਨ ਪਾਇਆ ਗਿਆ।ਇਸ ਮੈਡੀਕਲ ਚੱਕਅੱਪ ਕੈਂਪ ਵੇਲੇ ਸਕੂਲ ਸਟਾਫ਼ ਤੋਂ ਇਲਾਵਾ ਵਿਦਿਆਰਥੀ ਮੌਜ਼ੂਦ ਸਨ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media