ਅੰਮ੍ਰਿਤਸਰ, 23 ਦਸੰਬਰ (ਪੰਜਾਬ ਪੋਸਟ ਬਿਊਰੋ) –
· ਫਿਰੋਜ਼ਪੁਰ ਸੈਕਟਰ ਦੀ ਅਮਰਕੋਟ ਸਰਹੱਦੀ ਪੋਸਟ ਕਰਮਾ ਤੋਂ ਬੀ.ਐਸ.ਐਫ 87 ਬਟਾਲੀਅਨ ਵਲੋਂ ਤਕਰੀਬਨ 17 ਕਿਲੋ ਹੈਰੋਇਨ ਤੇ ਦੋ ਪਿਸਟਲ ਬਰਾਮਦ – ਅੰਤਰਰਾਸ਼ਟਰੀ ਕੀਮਤ 85 ਕਰੋੜ।
· ਜਿਲਾ ਫਤਹਿਗੜ ਦੀ ਖੰਨਾ ਪੁਲਿਸ ਨੇ 1 ਕਿਲੋ ਆਈਸ ਡਰੱਗ ਸਮੇਤ ਦੋ ਨਾਈਜੀਰੀਅਨ ਕੀਤੇ ਗ੍ਰਿਫਤਾਰ।
· ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਡਾ. ਰਤਨ ਸਿੰਘ ਅਜਨਾਲਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸੇਵਾ ਸਿੰਘ ਸੇਖਵਾਂ ਨੂੰ ਜਨਰਲ ਸਕੱਤਰ ਤੇ ਪਾਰਟੀ ਦਾ ਬੁਲਾਰਾ ਬਣਾਉਣ ਦਾ ਅੇਲਾਨ।
· ਬਿਹਾਰ `ਚ ਐਨ.ਡੀ.ਏ ਭਾਈਵਾਲਾਂ `ਚ ਸੀਟਾਂ ਦੀ ਵੰਡ- ਭਾਜਪਾ ਤੇ ਜੇਡੀਯੂ 17-17 ਅਤੇ ਐਲ.ਜੇ.ਪੀ 6 ਸੀਟਾਂ `ਤੇ ਲੜੇਗੀ ਲੋਕ ਸਭਾ ਚੋਣ- ਰਾਮ ਵਿਲਾਸ ਪਾਸਵਾਨ ਰਾਜ ਸਭਾ `ਚ ਜਾਣਗੇ।
· ਨਾਮਧਾਰੀ ਮੁਖੀ ਊਧੈ ਸਿੰਘ ਦੀ ਅਗਵਾਈ `ਚ ਬਣੀ ਟਾਸਕ ਫੋਰਸ ਵਲੋਂ ਬੁੱਢਾ ਨਾਲੇ ਦੀ ਸਫਾਈ ਦਾ ਕੰਮ ਸ਼ੁਰੂ।
· ਭਾਈ ਧਿਆਨ ਸਿੰਘ ਮੰਡ ਵਲੋਂ 10 ਜਨਵਰੀ ਨੂੰ ਬਰਗਾੜੀ ਮੋਰਚੇ ਦੇ ਦੂਜੇ ਪੜਾਅ `ਤੇ ਵਿਚਾਰ ਕਰਨ ਲਈ ਰੱਖੀ ਮੀਟਿੰਗ ਰੱਦ- ਭਾਈ ਜਗਤਾਰ ਸਿੰਘ ਹਵਾਰਾ ਦੇ ਆਦੇਸ਼ `ਤੇ ਲਿਆ ਫੈਸਲਾ।
· ਮਜੀਠਾ ਹਲਕੇ `ਚ 20 ਪੰਚਾਇਤਾਂ ਦੀ ਹੋਈ ਸਰਬਸੰਮਤੀ- ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ।
· ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਵਲੋਂ ਪ੍ਰਦਰਸ਼ਨ- ਮੰਗਾਂ ਨਾ ਮੰਨੇ ਜਾਣ `ਤੇ ਰੇਲਾਂ ਰੋਕਣ ਦਾ ਐਲਾਨ।
· ਇੰਡੋਨੇਸ਼ੀਆ ਚ` ਆਈ ਸੁਨਾਮੀ ਨਾਲ ਹੋਈਆਂ ਤਕਰੀਬਨ 222 ਮੌਤਾਂ।
· ਸੀ.ਬੀ.ਐਸ.ਈ ਬੋਰਡ ਵਲੋਂ ਬਾਰਵੀ ਦੀ ਪ੍ਰੀਖਿਆ 15 ਫਰਵਰੀ ਅਤੇ ਦੱਸਵੀ ਦੀ ਪ੍ਰੀਖਿਆ 21 ਫਰਵਰੀ ਤੋਂ ਸ਼ੁਰੂ ਕਰਨ ਦਾ ਐਲਾਨ।
· ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜਮੇਲਾ ਸ੍ਰੀ ਚਮਕੌਰ ਸਾਹਿਬ `ਚ ਸਮਾਪਤ।
· ਚੰਡੀਗੜ ਦੇ ਮੇਅਰ ਦੀ ਚੋਣ 18 ਜਨਵਰੀ ਅਤੇ ਨਾਮਜ਼ਦਗੀਆਂ 14 ਨੂੰ।
· ਦੇਸ਼ ਨੂੰ ਭਾਜਪਾ ਤੋਂ ਮੁਕਤ ਕਰਵਾਉਣ ਲਈ ਹਮਖਿਆਲ ਪਾਰਟੀਆਂ ਦਾ ਇਕਜੁੱਟ ਹੋਣਾ ਜਰੂਰੀ – ਰਾਜ ਬੱਬਰ।
· ਉਤਰ ਪ੍ਰਦੇਸ਼ ਨੁੰ ਚਾਰ ਹਿੱਸਿਆਂ ਵਿੱਚ ਵੰਡਣ ਦੀ ਲੋੜ ਨਹੀਂ – ਰਾਜਨਾਥ ਸਿੰਘ।
· ਸੋਮਵਾਰ 24 ਦਸੰਬਰ ਨੂੰ ਰਾਜਸਥਾਨ ਦੀ ਨਵੀਂ ਕੈਬਨਿਟ ਦੇ 23 ਮੰਤਰੀ ਚੁੱਕਣਗੇ ਅਹੁੱਦੇ ਦੀ ਸਹੁੰ- 22 ਕਾਂਗਰਸ ਤੇ ਇੱਕ ਰਾਸ਼ਟਰੀ ਲੋਕ ਦਲ ਤੋਂ ਬਣੇਗਾ ਮੰਤਰੀ।
· ਕਾਂਗਰਸ ਨੇ ਝਾਰਖੰਡ ਤੇ ਭਾਜਪਾ ਨੇ ਗੁਜਰਾਤ `ਚ ਜਿੱਤੀ ਵਿਧਾਨ ਸਭਾ ਦੀ ਜ਼ਿਮਨੀ ਚੋਣ।
· ਦਿੱਲੀ ਵਿੱਚ 12 ਸਾਲਾਂ `ਚ ਸਭ ਤੋਂ ਠੰਡਾ ਰਿਹਾ ਅੱਜ 23 ਦਸੰਬਰ ਦਾ ਦਿਨ।
· ਜਾਟਾਂ ਵਲੋਂ 24 ਫਰਵਰੀ ਨੂੰ ਹਰਿਆਣਾ ਸਰਕਾਰ ਖਿਲਾਫ ਵੱਡੇ ਪ੍ਰਦਰਸ਼ਨ ਦਾ ਐਲਾਨ- 25 ਦਸੰਬਰ ਨੂੰ ਹੋਵੇਗੀ ਮੀਟਿੰਗ।
· ਵਿਰੋਧੀ ਪਾਰਟੀਆਂ ਵਲੋਂ ਆਪਣੀ ਹੋਂਦ ਬਚਾਉਣ ਲਈ ਕੀਤਾ ਮਹਾਂਗਠਜੋੜ, ਅਮੀਰ ਪਰਿਵਾਰਾਂ ਦਾ ਨਾਪਾਕ ਇਕੱਠ- ਮੋਦੀ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media