Tuesday, May 26, 2026

‘ਚਿਕਮਿਕ’ ਨੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ 3 ਵਿਦਿਆਰਥੀ ਨੌਕਰੀ ਲਈ ਚੁਣੇ

ਬਠਿੰਡਾ, 23 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) –  ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਤਿੰਨ ਵਿਦਿਆਰਥੀਆਂ ਨੂੰ ਪ੍ਰਸਿੱਧ ਸਾਫ਼ਟਵੇਅਰ PUNJ2312201805ਡਿਵੈਲਪਮੈਂਟ ਕੰਪਨੀ ‘ਚਿਕਮਿਕ’ ਨੇ ਪੂਲ ਕੈਂਪਸ ਪਲੇਸਮੈਂਟ ਡਰਾਈਵ ਦੌਰਾਨ ਨੌਕਰੀ ਲਈ ਚੁਣਿਆ।ਵਰਨਣਯੋਗ ਹੈ ਕਿ ‘ਚਿਕਮਿਕ’ ਭਾਰਤ ਦੀ ਇੱਕ ਮੋਹਰੀ ਮੋਬਾਈਲ ਐਪ ਅਤੇ ਗੇਮਜ਼ ਡਿਵੈਲਪਮੈਂਟ ਕੰਪਨੀ ਹੈ, ਜੋ ਆਈਫੋਨ, ਆਈਪੈਡ, ਐਂਡਰਾਇਡ, ਵੈੱਬ ਐਪ ਤੇ ਗੇਮਾਂ ਲਈ ਡਿਜ਼ਾਇਨ ਅਤੇ ਡਿਵੈਲਪਮੈਂਟ ਸੇਵਾਵਾਂ ਪ੍ਰਦਾਨ ਕਰਦੀ ਹੈ।ਪਲੇਸਮੈਂਟ ਡਰਾਈਵ ਦੌਰਾਨ ‘ਚਿਕਮਿਕ’ ਕੰਪਨੀ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਦਾ ਲਿਖਤੀ ਐਪਟੀਚਿਊਡ ਟੈਸਟ ਲਿਆ ਅਤੇ ਇਸ ਉਪਰੰਤ ਤਕਨੀਕੀ ਅਤੇ ਐਚ.ਆਰ ਇੰਟਰਵਿਊ ਕੀਤੀ।ਵਿਦਿਆਰਥੀਆਂ ਦੀ ਸੰਚਾਰ ਭਾਸ਼ਾ, ਕੰਪਿਊਟਰ ਜਾਣਕਾਰੀ, ਆਮ ਗਿਆਨ ਅਤੇ ਪੇਸ਼ੇਵਰ ਪਹੁੰਚ ਦੇ ਸਿੱਟੇ ਵਜੋਂ ਬੀ.ਟੈਕ (ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ) ਦੀ ਵਿਦਿਆਰਥਣ ਅਦਿੱਤੀ ਸਿੰਘ ਤੇ ਅਨਮੋਲ ਗੁਪਤਾ ਅਤੇ ਬੀ.ਟੈਕ (ਆਈ.ਟੀ) ਦੇ ਵਿਦਿਆਰਥੀ ਗਗਨਦੀਪ ਸਿੰਘ ਨੂੰ ਐਸੋਸੀਏਟ ਸਾਫ਼ਟਵੇਅਰ ਇੰਜਨੀਅਰ ਵਜੋਂ 3.6 ਲੱਖ ਸਾਲਾਨਾ ਦੇ ਪੈਕੇਜ਼ ’ਤੇ ‘ਚਿਕਮਿਕ’ ਕੰਪਨੀ ਦੇ ਅਧਿਕਾਰੀਆਂ ਵਲੋਂ ਨੌਕਰੀ ਲਈ ਚੁਣ ਲਿਆ ਗਿਆ। ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਇਸ ਸਫ਼ਲਤਾ ਲਈ ਵਧਾਈ ਦਿੱਤੀ।ਉਨਾਂ ਨੇ ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਾ ਮੁੱਖ ਉਦੇਸ਼ ਇੰਡਸਟਰੀ ਅਤੇ ਕਾਰਪੋਰੇਟ ਜਗਤ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਨੂੰ ਸਿਖਲਾਈ ਅਤੇ ਹੁਨਰ ਪ੍ਰਦਾਨ ਕਰਨਾ ਹੈ ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply