ਅੰਮ੍ਰਿਤਸਰ 23 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਝਬਾਲ ਰੋਡ ਵਿਖੇ ਬ੍ਰਹਮਲੀਨ ਸ਼੍ਰੀ ਮਹੰਤ ਮੰਗਲਾ ਨੰਦ ਗਿਰੀ ਮਹਾਰਾਜ ਜੀ ਸੇਵਾ ਸੁਸਾਇਟੀ ਵਲੋ ਮੰਦਰ ਸ਼੍ਰੀ ਬਾਬਾ ਬਾਲਕ ਨਾਥ ਵਿਖੇ ਲੋੜਵੰਦ ਪਰਿਵਾਰਾਂ ਦੀਆਂ 31 ਲੜਕੀਆਂ ਦੇ ਵਿਆਹ ਕਰਵਾਏ ਗਏ।ਸਿੱਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ।ਮੰਤਰੀ ਸੋਨੀ ਨੇ ਸਾਰੇ ਨਵ-ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਤੇ ਸ਼ਗਨ ਦਿੱਤਾ।ਸੁਸਾਇਟੀ ਦੀ ਪ੍ਰਸੰਸਾ ਕਰਦਿਆਂ ਉਨਾਂ ਕਿਹਾ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਹੈ, ਜਿੰਨਾਂ ਵਲੋਂ ਆਰਥਿਕ ਤੋਰ `ਤੇ ਕਮਜੋਰ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਕਰਵਾ ਕੇ ਉਨਾਂ ਦੀ ਮਾਲੀ ਮਦਦ ਵੀ ਕੀਤੀ ਜਾਂਦੀ ਹੈ।
ਇਸ ਮੌਕੇ ਕੋਸ਼ਲਰ ਵਿਕਾਸ ਸੋਨੀ, ਮਹੇਸ਼ ਖੰਨਾ, ਰਵੀਕਾਂਤ, ਪਰਮਜੀਤ ਬਤਰਾ, ਪ੍ਰਧਾਨ ਕਾਲੇ ਸ਼ਾਹ, ਅਮਰਨਾਥ ਭਗਤ, ਦੇਸ ਰਾਜ ਭਗਤ, ਅਸ਼ੋਕ ਕੁਮਾਰ ਤੇ ਤਰਲੋਕ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਰਿਵਾਰਾਂ ਦੇ ਮੈਬਰ ਤੇ ਇਲਾਕਾ ਨਿਵਾਸੀ ਹਾਜ਼ਰ ਸਨ।
Check Also
ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ
ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …
Punjab Post Daily Online Newspaper & Print Media