Wednesday, May 27, 2026

ਪੰਜਾਬੀ ਸਾਹਿਤ ਸਭਾ ਸਮਰਾਲਾ ਵਲੋਂ ਕਮਲਜੀਤ ਮਾਂਗਟ ਦੀ ਕਿਤਾਬ ‘ਪਿੰਡ ਦੀ ਸੱਥ’ ਰਲੀਜ਼

PPN2412201804ਸਮਰਾਲਾ, 24 ਦਸੰਬਰ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ ਮਹੀਨੇਵਾਰ ਵਿਸ਼ੇਸ਼ ਇਕੱਤਰਤਾ ਵਿੱਚ ਨੌਜਵਾਨ ਲੇਖਕ ਕਮਲਜੀਤ ਮਾਂਗਟ ਦੀ ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਵਿੱਚ ਹੁੰਦੀਆਂ ਖੁੰਡ ਚਰਚਾਵਾਂ ਨੂੰ ਰੂਪਮਾਨ ਕਰਦੀ ਕਿਤਾਬ ‘ਪਿੰਡ ਦੀ ਸੱਥ’ ਰਲੀਜ਼ ਕੀਤੀ ਗਈ।ਕਿਤਾਬ ਬਾਰੇ ਸੁਰਿੰਦਰ ਰਾਮਪੁਰੀ ਨੇ ਆਪਣਾ ਪਰਚਾ ਪੜ੍ਹਿਆ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਇਸ ਕਿਤਾਬ ਦੀਆਂ ਲੇਖਨੁਮਾਂ ਕਹਾਣੀਆਂ ਵਿੱਚ ਪਾਤਰ ਭਾਵੇਂ ਇੱਕੋ ਹਨ ਪਰ ਇਹ ਕਹਾਣੀਆਂ ਹਰ ਰੋਜ਼ ਦੀ ਗੱਲ-ਬਾਤ ਵਿੱਚ ਕੋਈ ਨਵਾਂ ਵਿਸ਼ਾ ਛੂੰਹਦੀਆਂ ਹਨ। ਕਹਾਣੀਕਾਰ ਸੁਖਜੀਤ ਨੇ ਕਿਹਾ ਕਿ ਇਹ ਪਿੰਡਾਂ ਦੀਆਂ ਸੱਥਾਂ ਦੀ ਸਹੀ ਤਰਜ਼ਮਾਨੀ ਕਰਦੀ ਹੁਣ ਤੱਕ ਦੀ ਪੰਜਾਬੀ ਵਿੱਚ ਇੱਕੋ ਇੱਕ ਕਿਤਾਬ ਹੈ।ਗੁਰਦਿਆਲ ਦਲਾਲ, ਜਸਵੀਰ ਝੱਜ, ਦੀਪ ਦਿਲਬਰ, ਮੇਘ ਦਾਸ ਜਵੰਦਾ, ਬਿਹਾਰੀ ਲਾਲ ਸੱਦੀ ਨੇ ਵੀ ਕਿਤਾਬ ਬਾਰੇ ਗੱਲਬਾਤ ਕੀਤੀ। ਅਖੀਰ ਵਿੱਚ ਕਮਲਜੀਤ ਮਾਂਗਟ ਨੇ ਵੀ ਕਿਤਾਬ ਦੀ ਰਚਨ ਪ੍ਰਕਿਰਿਆ ਬਾਰੇ ਗੱਲਬਾਤ ਕੀਤੀ ਅਤੇ ਕਿਤਾਬ ਦੀ ਇੱਕ ਕਹਾਣੀ ਵੀ ਹਾਜ਼ਰੀਨ ਨਾਲ਼ ਸਾਂਝੀ ਕੀਤੀ।
ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਜਰਨੈਲ ਸਿੰਘ ਮਾਂਗਟ ਨੇ ‘ਦੋਹੇ’ ਸੁਣਾ ਕੇ ਕੀਤੀ। ਉਪਰੰਤ ਗੁਰਦਿਆਲ ਦਲਾਲ ਨੇ ਆਪਣੀ ਗ਼ਜ਼ਲ ‘ਤੂੰ ਜਿੱਥੇ ਭਾਲਦਾ ਰਹਿਨਾ ਕੋਈ ਵੀ ਯਾਰ ਨਾ ਮਿਲਣਾ ਮੈਂ ਤੈਨੂੰ ਆਖਿਆ ਤਾਂ ਸੀ’ ਸੁਣਾਈ, ਪੜ੍ਹੀਆਂ ਗਈਆਂ ਕਵਿਤਾਵਾਂ ਵਿੱਚ  ਬਲਬੀਰ ਸਿੰਘ ਬੱਬੀ ਨੇ ‘ਬਲ਼ਦਾ ਦੀਵਾ’, ਅਵਤਾਰ ਸਿੰਘ ਉਟਾਲਾਂ ਨੇ ‘ਬਾਪੂ ਦਾ ਹਲ਼’, ਸੰਦੀਪ ਸਮਰਾਲਾ ਨੇ ‘ਜ਼ਮੀਨ ਅਸਮਾਨ’, ਦੀਪ ਦਿਲਬਰ ਨੇ ਆਪਣਾ ਨਵਾਂ ਗੀਤ ‘ਕਲਮ ਮੇਰੀ ਜਦੋਂ ਕੋਈ ਕਲਾਮ ਲਿਖੂਗੀ’ ਤਰੰਨਮ ਵਿੱਚ ਸੁਣਾਇਆ, ਨੇਤਰ ਸਿੰਘ ਮੁੱਤੋਂ ਨੇ ਮਿੰਨੀ ਕਹਾਣੀ ‘ਦਾਗ਼’, ਅਮਰੀਕ ਸਿੰਘ ਸਾਗੀ ਫਤਿਹਗੜ੍ਹ ਸਾਹਿਬ ਨੇ ਵੱਡੀ ਕਹਾਣੀ ‘ਤੈਂ ਕੀ ਦਰਦ ਨਾ ਆਇਆ’ ਅਤੇ ਮਨਦੀਪ ਸਿੰਘ ਡਡਿਆਣਾ ਨੇ ਆਪਣੀ ਬਹੁਤ ਹੀ ਖੂਬਸੂਰਤ ਕਹਾਣੀ ‘ਦੌਣ’ ਸੁਣਾ ਕੇ ਵਾਹ-ਵਾਹ ਖੱਟੀ।
ਪੜ੍ਹੀਆਂ ਗਈਆਂ ਰਚਨਾਵਾਂ `ਤੇ ਵਿਚਾਰ ਚਰਚਾ ਵਿੱਚ ਉਪਰੋਕਤ ਤੋਂ ਇਲਾਵਾ ਕਹਾਣੀਕਾਰ ਸੁਖਜੀਤ, ਸੁਰਿੰਦਰ ਰਾਮਪੁਰੀ, ਮੁਖਤਿਆਰ ਸਿੰਘ ਖੰਨਾ, ਐਡਵੋਕੇਟ ਨਰਿੰਦਰ ਸ਼ਰਮਾ, ਜਸਵੀਰ ਝੱਜ (ਪ੍ਰਧਾਨ ਪੰਜਾਬੀ ਲਿਖਾਰੀ ਸਭਾ ਰਾਮਪੁਰ), ਮੇਘ ਸਿੰਘ ਜਵੰਦਾ, ਨਿਰਭੈ ਸਿੰਘ ਸਿੱਧੂ, ਗੁਰਭਗਤ ਸਿੰਘ ਗਿੱਲ, ਸਿਮਰਜੀਤ ਸਿੰਘ ਕੰਗ, ਬਾਬੂ ਸਿੰਘ ਚੌਹਾਨ, ਕਮਲਜੀਤ ਮਾਂਗਟ, ਸੁਰਜੀਤ ਵਿਸ਼ਦ, ਜਸਵੀਰ ਸਮਰਾਲਾ, ਅਮਨਦੀਪ ਕੌਸ਼ਲ, ਜਗਤਾਰ ਸਿੰਘ, ਬਲਵੰਤ ਮਾਂਗਟ, ਦਰਸ਼ਨ ਸਿੰਘ, ਜਸਪਾਲ ਸਿੰਘ, ਗਗਨਦੀਪ ਸ਼ਰਮਾ ਅਤੇ ਗੁਰਦੀਪ ਮਹੌਣ ਨੇ ਭਾਗ ਲਿਆ। ਸਮੁੱਚੇ ਪ੍ਰੋਗਰਾਮ ਦੀ ਕਾਰਵਾਈ ਦੀਪ ਦਿਲਬਰ ਨੇ ਬਾਖੂਬੀ ਚਲਾਈ।
 ਇੱਕ ਸ਼ੌਕ ਮਤੇ ਰਾਹੀਂ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੇ ਮਾਮਾ ਜੀ ਦੇ ਲੜਕੇ ਜਤਿੰਦਰ ਗੌਤਮ ਖੰਨਾ ਦੀ ਹੋਈ ਮੌਤ ’ਤੇ ਅਫਸੋਸ ਪ੍ਰਗਟ ਕੀਤਾ ਗਿਆ।ਅਖੀਰ `ਚ ਪ੍ਰਧਾਨ ਬਿਹਾਰੀ ਲਾਲ ਸੱਦੀ ਨੇ ਸਾਰਿਆਂ ਦਾ ਧੰਨਵਾਦ ਕੀਤਾ।
 

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply