Tuesday, March 3, 2026

ਏ.ਡੀ.ਸੀ (ਵਿਕਾਸ) ਦੇ ਦਫਤਰ `ਚ ਪੰਚਾਇਤ ਚੋਣਾਂ ਸਬੰਧੀ ਸ਼ਿਕਾਇਤ ਸੈਲ ਸਥਾਪਿਤ

ਪਠਾਨਕੋਟ, 25 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਚਾਇਤੀ ਚੋਣਾਂ ਦੋਰਾਨ ਅਗਰ ਕਿਸੇ ਵਿਅਕਤੀ ਜਾਂ ਪਿੰਡ ਨੂੰ ਕਾਰਗੁਜ਼ਾਰੀ ਤੋਂ ਕੋਈ ਸ਼ਿਕਾਇਤ ਹੈ ਤਾਂ ਉਹ PUNJ2512201806ਜਿਲ੍ਹਾ ਪ੍ਰਸਾਸ਼ਨ ਵਲੋਂ ਬਣਾਏ ਗਏ ਸ਼ਿਕਾਇਤ ਸੈਲ ਵਿੱਚ ਆਪਣੀ ਸ਼ਿਕਾਇਤ ਦਰਜ਼ ਕਰਵਾ ਸਕਦਾ ਹੈ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫਤਰ `ਚ ਸਥਾਪਿਤ ਸ਼ਿਕਾਇਤ ਸੈਲ ਦਾ ਟੈਲੀਫੋਨ ਨੰਬਰ 0186-2345004 ਹੈ।ਇਹ ਜਾਣਕਾਰੀ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਾਮਵੀਰ ਨੇ ਦਿੱਤੀ।
    ਉਨ੍ਹਾਂ ਦੱਸਿਆ ਕਿ ਬਣਾਏ ਗਏ ਸਿਕਾਇਤ ਸੈਲ ਵਿੱਚ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦੀ ਨਿਗਰਾਨੀ ਹੇਠ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ, ਜੋ ਉਪਰੋਕਤ ਸਿਕਾਇਤ ਸੈਲ ਵਿੱਚ ਆਉਣ ਵਾਲੀ ਹਰੇਕ ਸ਼ਿਕਾਇਤ ਪ੍ਰਾਪਤ ਕਰੇਗਾ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਪੰਚਾਇਤੀ ਚੋਣਾਂ ਦੋਰਾਨ ਸਰਪੰਚ ਦੀ ਚੋਣ ਲਈ ਬਲਾਕ ਪਠਾਨਕੋਟ ਵਿੱਚ 241 ਨਾਮਜਦਗੀ ਪੱਤਰ ਪ੍ਰਾਪਤ ਹੋਏ ਸਨ, ਜਿਨ੍ਹਾਂ ਵਿੱਚੋਂ 18 ਨਾਮਜਦਗੀ ਪੱਤਰ ਰੱਦ ਹੋਏ ਅਤੇ 87 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਵਾਪਸ ਲਏ ਗਏ। ਇਸ ਤਰ੍ਹਾਂ ਬਲਾਕ ਪਠਾਨਕੋਟ ਵਿੱਚ ਕੁੱਲ 136 ਯੋਗ ਉਮੀਦਵਾਰ ਚੋਣ ਲੜ ਰਹੇ ਹਨ, ਬਲਾਕ ਸੁਜਾਨਪੁਰ ਵਿੱਚ 359 ਨਾਮਜਦਗੀ ਪੱਤਰ ਪ੍ਰਾਪਤ ਹੋਏ ਸਨ, ਜਿਨ੍ਹਾਂ ਵਿੱਚੋਂ 10 ਨਾਮਜਦਗੀ ਪੱਤਰ ਰੱਦ ਹੋਏ ਅਤੇ 139 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਵਾਪਸ ਲਏ ਗਏ ਇਸ ਤਰ੍ਹਾਂ ਬਲਾਕ ਸੁਜਾਨਪੁਰ ਵਿੱਚ ਕੂਲ 210 ਯੋਗ ਉਮੀਦਵਾਰ ਚੋਣ ਲੜ ਰਹੇ ਹਨ, ਬਲਾਕ ਧਾਰਕਲ੍ਹਾਂ ਵਿੱਚ 341 ਨਾਮਜਦਗੀ ਪੱਤਰ ਪ੍ਰਾਪਤ ਹੋਏ ਸਨ ਜਿਨ੍ਹਾਂ ਵਿੱਚੋਂ 1 ਨਾਮਜਦਗੀ ਪੱਤਰ ਰੱਦ ਹੋਇਆ ਅਤੇ 110 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਗਏ, ਇਸ ਤਰ੍ਹਾ ਬਲਾਕ ਧਾਰਕਲ੍ਹਾਂ ਵਿੱਚ ਕੂੱਲ 230 ਯੋਗ ਉਮੀਦਵਾਰ ਚੋਣ ਲੜ ਰਹੇ ਹਨ, ਬਲਾਕ ਘਰੋਟਾ ਵਿੱਚ 408 ਨਾਮਜਦਗੀ ਪੱਤਰ ਪ੍ਰਾਪਤ ਹੋਏ ਸਨ, ਜਿਨ੍ਹਾਂ ਵਿੱਚੋਂ 13 ਨਾਮਜਦਗੀ ਪੱਤਰ ਰੱਦ ਹੋਏ ਅਤੇ 160 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਵਾਪਸ ਲਏ ਗਏ ਇਸ ਤਰਾਂ ਬਲਾਕ ਘਰੋਟਾ ਵਿੱਚ ਕੁੱਲ 235 ਯੋਗ ਉਮੀਦਵਾਰ ਚੋਣ ਲੜ ਰਹੇ ਹਨ, ਬਲਾਕ ਨਰੋਟ ਜੈਮਲ ਸਿੰਘ ਵਿੱਚ 387 ਨਾਮਜਦਗੀ ਪੱਤਰ ਪ੍ਰਾਪਤ ਹੋਏ ਸਨ ਜਿਨ੍ਹਾਂ ਵਿੱਚੋਂ 9 ਨਾਮਜਦਗੀ ਪੱਤਰ ਰੱਦ ਹੋਏ ਅਤੇ 131 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਵਾਪਸ ਲਏ ਗਏ ਇਸ ਤਰ੍ਹਾਂ ਬਲਾਕ ਨਰੋਟ ਜੈਮਲ ਸਿੰਘ ਵਿੱਚ ਕੁੱਲ 247 ਯੋਗ ਉਮੀਦਵਾਰ ਚੋਣ ਲੜ ਰਹੇ ਹਨ ਅਤੇ ਬਲਾਕ ਬਮਿਆਲ ਵਿੱਚ 124 ਨਾਮਜਦਗੀ ਪੱਤਰ ਪ੍ਰਾਪਤ ਹੋਏ ਸਨ ਜਿਨ੍ਹਾਂ ਵਿੱਚੋਂ ਕੋਈ ਵੀ ਨਾਮਜਦਗੀ ਪੱਤਰ ਰੱਦ ਨਹੀਂ ਹੋਇਆ ਅਤੇ 35 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਵਾਪਿਸ ਲਏ ਗਏ ਇਸ ਤਰਾਂ ਬਮਿਆਲ ਵਿੱਚ ਕੁੱਲ 89 ਯੋਗ ਉਮੀਦਵਾਰ ਚੋਣ ਲੜ ਰਹੇ ਹਨ।ਜਿਲ੍ਹਾ ਪਠਾਨਕੋਟ ਵਿੱਚ ਕੁੱਲ 1860 ਨਾਮਜਦਗੀ ਪੱਤਰ ਪ੍ਰਾਪਤ ਹੋਏ ਜਿਨ੍ਹਾਂ ਵਿੱਚੋਂ 51 ਨਾਮਜਦਗੀ ਪੱਤਰ ਰੱਦ ਹੋਏ 662 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਵਾਪਿਸ ਲਏ ਗਏ ਇਸ ਤਰਾਂ ਜਿਲ੍ਹਾ ਪਠਾਨਕੋਟ ਵਿੱਚ 1147 ਯੋਗ ਉਮੀਦਵਾਰ ਸਰਪੰਚ ਦੀ ਚੋਣ ਲੜ ਰਹੇ ਹਨ।
ਉਨ੍ਹਾਂ ਦੱਸਿਆ ਕਿ ਪੰਚਾਂ ਦੀ ਚੋਣ ਲਈ ਬਲਾਕ ਪਠਾਨਕੋਟ ਵਿੱਚ 609 ਕੂੱਲ ਨਾਮਜਦਗੀ ਪੱਤਰ ਪ੍ਰਾਪਤ ਹੋਏ ਜਿਨ੍ਹਾਂ ਵਿੱਚੋਂ 12 ਨਾਮਜਦਗੀ ਪੱਤਰ ਰੱਦ ਹੋਏ ਅਤੇ 56 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਵਾਪਿਸ ਲਏ ਗਏ ਇਸ ਤਰ੍ਹਾਂ ਬਲਾਕ ਪਠਾਨਕੋਟ ਵਿੱਚ 541 ਯੋਗ ਉਮੀਦਵਾਰ ਪੰਚ ਦੀ ਚੋਣ ਲੜ ਰਹੇ ਹਨ, ਇਸੇ ਹੀ ਤਰ੍ਹਾ ਪੰਚਾਂ ਦੀ ਚੋਣ ਲਈ ਬਲਾਕ ਸੁਜਾਨਪੁਰ ਵਿੱਚ 1588 ਕੁੱਲ ਨਾਮਜਦਗੀ ਪੱਤਰ ਪ੍ਰਾਪਤ ਹੋਏ, ਜਿਨ੍ਹਾਂ ਵਿਚੋਂ 14 ਨਾਮਜ਼ਦਗੀ ਪੱਤਰ ਰੱਦ ਹੋਏ ਅਤੇ 81 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਵਾਪਿਸ ਲਏ ਗਏ, ਇਸ ਤਰ੍ਹਾਂ ਬਲਾਕ ਪਠਾਨਕੋਟ ਵਿੱਚ 1493 ਯੋਗ ਉਮੀਦਵਾਰ ਪੰਚ ਦੀ ਚੋਣ ਲੜ ਰਹੇ ਹਨ, ਇਸੇ ਹੀ ਤਰਾਂ ਪੰਚਾਂ ਦੀ ਚੋਣ ਲਈ ਬਲਾਕ ਧਾਰਕਲ੍ਹਾਂ ਵਿੱਚ 692 ਕੁੱਲ ਨਾਮਜਦਗੀ ਪੱਤਰ ਪ੍ਰਾਪਤ ਹੋਏ ਜਿਨ੍ਹਾਂ ਵਿਚੋਂ 2 ਨਾਮਜਦਗੀ ਪੱਤਰ ਰੱਦ ਹੋਏ ਅਤੇ 37 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਿਸ ਲਏ ਗਏ, ਇਸ ਤਰ੍ਹਾਂ ਬਲਾਕ ਪਠਾਨਕੋਟ ਵਿੱਚ 653 ਯੋਗ ਉਮੀਦਵਾਰ ਪੰਚ ਦੀ ਚੋਣ ਲੜ ਰਹੇ ਹਨ, ਇਸੇ ਹੀ ਤਰ੍ਹਾਂ ਪੰਚਾਂ ਦੀ ਚੋਣ ਲਈ ਬਲਾਕ ਘਰੋਟਾ ਵਿੱਚ 957 ਕੁੱਲ ਨਾਮਜਦਗੀ ਪੱਤਰ ਪ੍ਰਾਪਤ ਹੋਏ ਜਿਨ੍ਹਾਂ ਵਿੱਚੋਂ 31 ਨਾਮਜਦਗੀ ਪੱਤਰ ਰੱਦ ਹੋਏ ਅਤੇ 124 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਵਾਪਿਸ ਲਏ ਗਏ।ਇਸ ਤਰ੍ਹਾਂ ਬਲਾਕ ਪਠਾਨਕੋਟ ਵਿੱਚ 802 ਯੋਗ ਉਮੀਦਵਾਰ ਪੰਚ ਦੀ ਚੋਣ ਲੜ ਰਹੇ ਹਨ, ਪੰਚਾਂ ਦੀ ਚੋਣ ਲਈ ਬਲਾਕ ਨਰੋਟ ਜੈਮਲ ਸਿੰਘ  ਵਿੱਚ 1004 ਕੁੱਲ ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਜਿਨ੍ਹਾਂ ਵਿੱਚੋਂ 10 ਨਾਮਜ਼ਦਗੀ ਪੱਤਰ ਰੱਦ ਹੋਏ ਅਤੇ 133 ਉਮੀਦਵਾਰਾਂ ਵਲੋਂ ਨਾਮਜਦਗੀ ਪੱਤਰ ਵਾਪਿਸ ਲਏ ਗਏ, ਇਸ ਤਰ੍ਹਾਂ ਬਲਾਕ ਪਠਾਨਕੋਟ ਵਿੱਚ 861 ਯੋਗ ਉਮੀਦਵਾਰ ਪੰਚ ਦੀ ਚੋਣ ਲੜ ਰਹੇ ਹਨ ਅਤੇ ਇਸੇ ਹੀ ਤਰ੍ਹਾ ਪੰਚਾਂ ਦੀ ਚੋਣ ਲਈ ਬਲਾਕ ਬਮਿਆਲ ਵਿੱਚ 287 ਕੁੱਲ ਨਾਮਜਦਗੀ ਪੱਤਰ ਪ੍ਰਾਪਤ ਹੋਏ ਜਿਨ੍ਹਾਂ ਵਿੱਚੋਂ ਕੋਈ ਵੀ ਨਾਮਜ਼ਦਗੀ ਪੱਤਰ ਰੱਦ ਨਹੀਂ ਹੋਇਆ ਅਤੇ 35 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਵਾਪਿਸ ਲਏ ਗਏ, ਇਸ ਤਰ੍ਹਾਂ ਬਲਾਕ ਪਠਾਨਕੋਟ ਵਿੱਚ 252 ਯੋਗ ਉਮੀਦਵਾਰ ਪੰਚ ਦੀ ਚੋਣ ਲੜ ਰਹੇ ਹਨ, ਇਸ ਤਰਾਂ ਜਿਲ੍ਹਾ ਪਠਾਨਕੋਟ ਵਿੱਚ ਪੰਚ ਦੀ ਚੋਣ ਲਈ ਕੁੱਲ 5137 ਨਾਮਜਦਗੀ ਪੱਤਰ ਪ੍ਰਾਪਤ ਹੋਏ ਜਿਨ੍ਹਾਂ ਵਿੱਚੋਂ 69 ਨਾਮਜਦਗੀ ਪੱਤਰ ਰੱਦ ਹੋਏ 466 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਿਸ ਲਏ ਗਏ, ਇਸ ਤਰ੍ਹਾਂ ਜਿਲ੍ਹਾ ਪਠਾਨਕੋਟ ਵਿੱਚ ਪੰਚ ਦੀ ਚੋਣ ਲਈ 4602 ਯੋਗ ਉਮੀਦਵਾਰ ਚੋਣ ਲੜ ਰਹੇ ਹਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply