Thursday, August 27, 2026

ਮਨੁੱਖਤਾ ਦੀ ਭਲਾਈ ਲਈ ਪੰਜਵਾਂ ਖੂਨਦਾਨ ਕੈਂਪ 3 ਜਨਵਰੀ ਨੂੰ – ਮਨੀ ਗਿੱਲ

ਅਜਨਾਲਾ, 25 ਦਸੰਬਰ (ਪੰਜਾਬ ਪੋਸਟ ਬਿਊਰੋ) – ਛੋਟੇ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ 5ਵਾਂ ਸਲਾਨਾ ਖੂਨਦਾਨ ਕੈਂਪ 3 ਜਨਵਰੀ ਨੂੰ PUNJ2512201807ਸਥਾਨਕ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਖੇ ਲਗਾਇਆ ਜਾਵੇਗਾ।ਸੀਨੀਅਰ ਯੂਥ ਕਾਂਗਰਸੀ ਆਗੂ ਮਨਜਿੰਦਰ ਸਿੰਘ ਮਨੀ ਗਿੱਲ ਲਕਸ਼ਰੀ ਨੰਗਲ, ਗੁਰਮੇਲ ਸਿੰਘ ਬੰਟੀ ਕੱਲੋਮਾਹਲ ਤੇ ਲੱਕੀ ਨਿੱਝਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰੀਬ ਤੇ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਹਰ ਸਾਲ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਅਤੇ ਬਿਨਾਂ ਕਿਸੇ ਫੀਸ ਦੇ ਲੋੜਵੰਦ ਮਰੀਜ਼ਾਂ ਨੂੰ ਖੂਨ ਮੁਹੱਈਆਂ ਕਰਵਾਇਆ ਜਾਂਦਾ ਹੈ।ਉਹਨਾਂ ਕਿਹਾ ਕਿ ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਉਹਨਾਂ ਦੇ ਸਪੁੱਤਰ ਤੇ ਕਾਂਗਰਸ ਯੂਥ ਮਾਮਲਿਆਂ ਦੇ ਇੰਚਾਰਜ਼  ਕੰਵਰਪ੍ਰਤਾਪ ਸਿੰਘ ਅਜਨਾਲਾ ਕਰਨਗੇ।
ਇਸ ਮੌਕੇ ਮੇਜਰ ਪੰਜਗਰਾਈਆਂ, ਕਸ਼ਮੀਰ ਸਿੰਘ ਨਿੱਝਰ, ਜੱਜ ਦਿਆਲਪੁਰਾ, ਸਾਹਿਬ ਸਿੰਘ ਗਿੱਲ, ਮਲਕੀਤ ਸਿੰਘ ਤੇੜਾ, ਹੈਪੀ ਅਜਨਾਲਾ, ਸਨਦੀਪ ਸਿੰਘ ਰੰਧਾਵਾ, ਸੋਨੂੰ ਸ਼ੌਕਰ, ਵਿਸ਼ਾਲ ਗੁੱਝਾਪੀਰ ਆਦਿ ਹਾਜ਼ਰ ਸਨ।
 

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply