ਬਠਿੰਡਾ, 26 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਮਾਜਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਜਰੂਰਤਮੰਦ ਬੇਸਹਾਰਾ ਲੋਕਾਂ ਨੂੰ ਠੰਡ ਤੋਂ ਬਚਾਉਣ ਲਈ ਵਿਸ਼ੇਸ ਮੁਹਿੰਮ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੰਬਲ ਅਤੇ ਬੂਟ ਵੰਡੇ ਗਏ।ਸੰਸਥਾ ਦੀ ਟੀਮ ‘ਚ ਸ਼ਾਮਲ ਗੌਤਮ ਸ਼ਰਮਾ, ਜਨੇਸ ਜੈਨ, ਰੂਬਲ ਜੌੜਾ, ਸਤਨਾਮ ਸਿੰਘ, ਰਾਜਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਵਿੱਕੀ ਨੇ ਸਰਹਿੰਦ ਨਹਿਰ ਦੇ ਨਜ਼ਦੀਕ ਮਾਲ ਰੋਡ, ਲਾਟਰੀ ਮਾਰਕੀਟ, ਸੁਭਾਸ਼ ਮਾਰਕੀਟ, ਗੋਲ ਡਿੱਗੀ, ਮਾਲ ਗੋਦਾਮ ਰੋਡ ‘ਤੇ 35 ਜਰੂਰਤਮੰਦ ਲੋਕਾਂ ਨੂੰ ਕੰਬਲ ਅਤੇ ਬੂਟ ਵੰਡੇ।ਸੰਸਥਾ ਦੇ ਮੈਂਬਰਾਂ ਨੇ ਕਿਹਾ ਕਿ ਇਹ ਅਭਿਆਨ ਲਗਾਤਾਰ ਜਾਰੀ ਰੱਖਣਗੇ।ਇਸੇ ਦੌਰਾਨ ਸੰਸਥਾ ਦੀ ਖੂਨਦਾਨ ਯੁੂਨਿਟ ਵੱਲੋਂ ਹਸਪਤਾਲ ‘ਚ ਦਾਖਲ ਮਰੀਜ਼ ਲਈ ਐਮਰਜੈਂਸੀ ਖੂਨ ਦਾ ਪ੍ਰਬੰਧ ਕਰਵਾਇਆ ਗਿਆ।ਯੂਨਿਟ ਦੇ ਪ੍ਰਧਾਨ ਰੂਬਲ ਜੌੜਾ ਨੇ ਦੱਸਿਆ ਕਿ ਹਾਰਟ ਸਰਜਰੀ ਲਈ ਦਾਖਲ ਇੱਕ ਮਰੀਜ਼ ਲਈ ਖੂਨ ਦੀ ਲੋੜ ਪੈਣ ‘ਤੇ ਖੂਨਦਾਨੀ ਸਰਬਜੀਤ ਸਿੰਘ ਨੇ ਆਪਣਾ ਖੂਨਦਾਨ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media