Tuesday, October 6, 2026

ਬੰਦੀ ਸਿੰਘ ਭਾਈ ਬਲਵੀਰ ਸਿੰਘ ਬੀਰਾ ਦੀ ਮਾਤਾ ਦਾ ਦਿਹਾਂਤ

ਪਿੰਡ ਮੋਲਵੀ ਵਾਲਾ ਫਿਰੋਜਪੁਰ ਵਿਖੇ ਭੋਗ 28 ਦਸੰਬਰ ਨੂੰ

ਭੀਖੀ/ ਮਾਨਸਾ, 26 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬੰਦੀ ਸਿੰਘ ਭਾਈ ਬਲਵੀਰ ਸਿੰਘ ਬੀਰਾ ਉਰਫ਼ ਭੂਤਨਾ ਨੂੰ ਦੀ ਮਾਤਾ ਮਾਜੋ ਕੌਰ (90) ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ।ਇਸ ਦੁੱਖ ਦੀ ਘੜੀ ਭਾਈ ਬਲਵੀਰ ਸਿੰਘ ਬੀਰਾ ਦੇ ਪਰਿਵਾਰ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ, ਦਾਰਾ ਸਿੰਘ ਅਕਲੀਆ, ਬਾਬਾ ਲਾਲ ਸਿੰਘ ਭੀਖੀ, ਹਰਜਿੰਦਰ ਸਿੰਘ ਮਾਖਾ, ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂਥ ਵਿੰਗ ਦਿਹਾਤੀ, ਲਵਪ੍ਰੀਤ ਸਿੰਘ ਅਕਲੀਆ, ਹੈਡ ਗ੍ਰੰਥੀ ਬਾਬਾ ਨਾਜ਼ਰ ਸਿੰਘ ਅਤਲਾ ਕਲਾਂ, ਹਾਕਮ ਸਿੰਘ ਪ੍ਰਧਾਨ ਅਤਲਾ ਕਲਾਂ, ਸੁਖਰਾਜ ਸਿੰਘ ਅਤਲਾ, ਲਵਪ੍ਰੀਤ ਸਿੰਘ ਅਕਲੀਆ ਪ੍ਰਧਾਨ ਯੂਥ ਵਿੰਗ ਸਰਕਲ ਜੋਗਾ, ਮਹਿੰਦਰ ਸਿੰਘ ਬੁਰਜ ਹਰੀ, ਮਨਜੀਤ ਸਿੰਘ ਢੈਪਈ, ਸੁਖਜੀਤ ਕੌਰ ਅਤਲਾ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਪਰਿਵਾਰ ਅਨੁਸਾਰ ਮਾਤਾ ਮਾਜੋ ਕੌਰ ਦੀ ਆਤਮਿਕ ਸ਼ਾਂਤੀ ਲਈੇ ਰੱਖੇ ਸਹਿਜ ਪਾਠ ਦਾ ਭੋਗ ਮਿਤੀ 28 ਦਸੰਬਰ ਦਿਨ ਸ਼ੁਕਰਵਾਰ ਨੂੰ 12:30 ਵਜੇ ਗੁਰਦੁਆਰਾ ਸਾਹਿਬ ਪਿੰਡ ਮੋਲਵੀ ਵਾਲਾਂ ਫਿਰੋਜ਼ਪੁਰ ਵਿਖੇ ਪਵੇਗਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply