Saturday, August 15, 2026

ਸਿੱਧੂ ਮੂਸੇਵਾਲਾ ਨੇ ਆਪਣੀ ਮਾਤਾ ਚਰਨ ਕੌਰ ਦੀ ਚੋਣ ਮੁਹਿੰਮ ਮਘਾਈ – ਘਰ-ਘਰ ਮੰਗੀਆਂ ਵੋਟਾਂ

PPN2612201806ਭੀਖੀ/ ਮਾਨਸਾ, 26 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਮਾਨਸਾ ਦੇ ਪਿੰਡ ਮੂਸਾ ਦੇ ਪ੍ਰਸਿੱਧ ਹੋਏ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਅਜਕਲ ਗਾਇਕੀ ਦੀ ਥਾਂ ਪੰਚਾਇਤੀ ਚੋਣਾਂ ‘ਤੇ ਜ਼ਿਆਦਾ ਧਿਆਨ ਦਿੰਦੇ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ਗਾਇਕ ਸਿੱਧੂ ਮੂਸੇਵਾਲਾ ਸਰਪੰਚੀ ਚੋਣਾਂ ਵਿਚ ਆਪਣੀ ਮਾਂ ਚਰਨ ਕੌਰ ਦੇ ਹੱਕ ਵਿੱਚ ਪ੍ਰਚਾਰ ਕਰਕੇ ਨਸ਼ਿਆਂ ਵਿਰੁੱਧ ਸੁਨੇਹਾ ਦੇ ਰਹੇ ਹਨ।ਸਿੱਧੂ ਮੂਸੇਵਾਲਾ ਤੇ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਕਿਸੇ ਅਹੁੱਦੇ ਜਾਂ ਲਾਲਚ ਲਈ ਨਹੀਂ ਸਗੋਂ ਨਸ਼ਾ ਮੁਕਤ ਚੋਣਾਂ ਕਰਨ ਲਈ ਚੋਣ ਮੈਦਾਨ ਵਿਚ ਆਏ ਹਨ।ਸਿੱਧੂ ਦੀ ਮਾਤਾ ਚਰਨ ਕੌਰ ਇਸ ਤੋਂ ਪਹਿਲਾਂ ਵੀ ਪਿੰਡ ਦੇ ਪੰਚ ਰਹਿ ਚੁੱਕੇ ਹਨ।ਪਿੰਡ ਵਿੱਚ ਇਸ ਪਰਿਵਾਰ ਦਾ ਜਿਥੇ ਕਾਫੀ ਸਤਿਕਾਰ ਹੈ, ਉਥੇ ਗਾਇਕੀ ਵਿੱਚ ਵੀ ਸਿੱਧੂ ਮੂਸੇਵਾਲਾ ਦੀ ਪੂਰੀ ਚੜ੍ਹਤ ਹੈ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply