ਧੂਰੀ, 26 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਸ਼ਹਿਰ ਧੂਰੀ ਵਿਚੋਂ ਲੰਘਦੇ ਰਜਵਾਹੇ ਵਿੱਚ ਪਾਣੀ ਦੇ ਓਵਰਫਲੋਅ ਹੋ ਜਾਣ ਕਾਰਨ ਹੁਣ ਨੇੜਲੇ ਏਰੀਏ ਜਨਤਾ ਨਗਰ ਦੇ ਨਿਵਾਸੀਆਂ ਨੂੰ ਜਾਨ-ਮਾਲ ਦਾ ਖਤਰਾ ਬਣਿਆ ਹੋਇਆ ਹੈ।ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਯੂਨੀਵਰਸਲ ਮਨੁੱਖੀ ਅਧਿਕਾਰ ਬਿਊਰੋ ਜ਼ਿਲਾ੍ਹ ਸੰਗਰੂਰ ਦੇ ਪ੍ਰਧਾਨ ਜਗਦੀਸ਼ ਸ਼ਰਮਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰਜਵਾਹੇ ਦਾ ਪਾਣੀ ਪਿਛਲੇ ਲੱਗਭਗ ਇੱਕ ਹਫਤੇ ਤੋਂ ਬੱਬਨਪੁਰ ਵਾਲੀ ਨਹਿਰ ਤੋਂ ਲੈ ਕੇ ਰੇਲਵੇ ਲਾਇਨਾਂ ਤੱਕ 5 ਕਿਲੋਮੀਟਰ ਦੇ ਏਰੀਏ ਵਿੱਚ ਆ ਕੇ ਰੁਕਿਆ ਹੋਇਆ ਹੈ, ਜੋ ਕਿ 20 ਫੁੱਟ ਡੂੰਘਾ ਭਰਿਆ ਹੋਇਆ ਹੈ।ਉਹਨਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਰਜਵਾਹੇ ਦੇ ਪਾਣੀ ਦੇ ਓਵਰਫਲੋਅ ਹੋਣ ਕਾਰਨ ਇਹ ਗੰਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਵੀ ਦਾਖਲ ਹੋ ਗਿਆ ਸੀ।ਜਿਸ ਕਾਰਨ ਜਨਤਾ ਨਗਰ ਦੇ ਨਿਵਾਸੀਆਂ ਵਿੱਚ ਕਿਸੇ ਵੀ ਸਮੇਂ ਇਸ ਰਜਵਾਹੇ ਦੇ ਟੁੱਟ ਜਾਣ ਕਾਰਨ ਜਾਨ-ਮਾਲ ਦਾ ਨੁਕਸਾਨ ਹੋ ਜਾਣ ਕਾਰਨ ਸਹਿਮ ਦਾ ਮਾਹੌਲਾ ਬਣਿਆ ਹੋਇਆ ਹੈ।ਉਹਨਾਂ ਦੱਸਿਆ ਕਿ ਇਹ ਮਸਲਾ ਐਸ.ਸੀ ਪਟਿਆਲਾ, ਐਕਸੀਅਨ ਸੰਗਰੂਰ ਅਤੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਲੋਕਾਂ ਵਿੱਚ ਪ੍ਰਸ਼ਾਸਨ ਖਿਲਾਫ ਬਹੁਤ ਰੋਸ ਪਾਇਆ ਜਾ ਰਿਹਾ ਹੈ।
ਲੋਕਾਂ ਨੇ ਪ੍ਰਸ਼ਾਸਨ ਪਾਸੋਂ ਰਜਵਾਹੇ ਵਿੱਚ ਰੁਕੇ ਹੋਏ ਪਾਣੀ ਨੂੰ ਜਲਦ ਕਢਵਾਉਣ ਦੀ ਮੰਗ ਕੀਤੀ।ਇਸ ਮੌਕੇ ਜੈਦੇਵ ਸ਼ਰਮਾ, ਹਰਬੰਸ ਸਿੰਘ ਸੋਢੀ, ਰਮੇਸ਼ਵਰ ਦਾਸ ਅਤੇ ਸਤੀਸ਼ ਅਰੋੜਾ ਆਦਿ ਹਾਜ਼ਰ ਸਨ।ਉਧਰ ਸਬੰਧਤ ਅਧਿਕਾਰੀਆਂ ਵਲੋਂ ਜਲਦ ਕਾਰਵਾਈ ਦਾ ਭਰੋਸ ਦਿੱਤਾ ਗਿਆ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media