Thursday, September 24, 2026

ਵੂਮੇਨ ਐਕਟਿਵਿਟੀ ਕਲੱਬ ਰਿਫਾਇਨਰੀ ਵੱਲੋਂ ਰੈਡ ਕਰਾਸ ਸੁਸਾਇਟੀ ਨੂੰ ਕੱਪੜੇ, ਖਿਡਾਉਣੇ ਅਤੇ ਕਿਤਾਬਾਂ ਭੇਟ

PPN2612201821ਬਠਿੰਡਾ, 26 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀਆਂ ਔਰਤ ਮੈਬਰਾਂ ਦੇ ਵੁਮੇਨ ਅਕੈਟੀਵਿਟੀ ਕਲੱਬ ਵਲੋਂ ਸ੍ਰੀਮਤੀ ਅਨੀਤਾ ਭਾਰਦਵਾਜ ਚੇਅਰਪਰਸਨ ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ ਬਠਿੰਡਾ ਨੂੰ ਲੋੜਵੰਦਾਂ ਦੀ ਮਦਦ ਲਈ ਕੱਪੜੇ, ਖਿਡਾਉਣੇ ਅਤੇ ਕਿਤਾਬਾਂ ਆਦਿ ਭੇਟ ਕੀਤੀਆਂ ਗਈਆਂ।ਅਨੀਤਾ ਭਾਰਦਵਾਜ ਨੇ ਕਲੱਬ ਦੇ ਮੈਬਰਾਂ ਦੀ ਸ਼ਲਾਘਾ ਕੀਤੀ ਅਤੇ ਹੋਰ ਕਲੱਬਾਂ ਨੂੰ ਅਪੀਲ ਕੀਤੀ ਕਿ ਉਹ ਵੀ ਸਰਦੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ।ਉਹਨਾਂ ਰਿਫਾਇਨਰੀ ਕਲੱਬ ਦੇ ਮੈਬਰਾਂ ਨੂੰ ਰੈਡ ਕਰਾਸ ਸੰਸਥਾ ਵੱਲੋਂ ਚਲਾਏ ਜਾ ਰਹੇ ਮਹੰਤ ਗੁਰਬੰਤਾ ਦਾਸ ਗੂੰਗੇ ਅਤੇ ਬੋਲੇ ਬੱਚਿਆਂ ਦੇ ਸਕੂਲ ਦਾ ਦੋਰਾ ਕਰਨ ਲਈ ਕਿਹਾ ਤਾਂ ਜੋ ਉਥੇ ਪੜ੍ਹਦੇ ਵਿਦਿਆਰਥੀਆਂ ਦੀ ਵੀ ਲੋੜ ਅਨੁਸਾਰ ਮਦਦ ਹੋ ਸਕੇ।ਉਹਨਾਂ ਦੱਸਿਆ ਕਿ ਇਹ ਸਕੂਲ ਲੋਕਾਂ ਵਲੋਂ ਦਿੱਤੀ ਨਿਰੋਲ ਸਹਾਇਤਾ ਨਾਲ ਹੀ ਚੱਲ ਰਿਹਾ ਹੈ। 

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply