ਭੀਖੀ/ ਮਾਨਸਾ, 26 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਥਾਨਕ ਪਟਿਆਲਾ ਰੋਡ ’ਤੇ ਬੀ.ਐਮ.ਜੀ ਪੈਲੇਸ ਦੇ ਸਾਹਮਣੇ ਪਿੰਡ ਖੀਵਾ ਮੀਹਾਂ ਸਿੰਘ ਵਾਲਾ ਨਿਵਾਸੀਆਂ ਵੱਲੋਂ ਸ਼ਹੀਦੀ ਜੋੜ ਮੇਲਾ ਫਤਹਿਗੜ੍ਹ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਚਾਹ, ਰੋਟੀ, ਚੌਲ ਤੇ ਲੱਸੀ ਆਦਿ ਦਾ ਲੰਗਰ ਲਗਾਇਆ ਗਿਆ।ਲੰਗਰ ਦੀ ਸੇਵਾ ਕਰ ਰਹੇ ਸੇਵਾਦਾਰਾਂ ਨੇ ਦੱਸਿਆ ਕਿ ਬੀ.ਐਮ.ਜੀ ਰਿਜ਼ੋਰਟ ਦੇ ਸਹਿਯੋਗ ਸਦਕਾ ਉਹਨਾਂ ਦੁਆਰਾ ਹਰ ਸਾਲ ਇੱਥੇ ਲੰਗਰ ਲਗਾਇਆ ਜਾਂਦਾ ਹੈ।ਇੱਥੋਂ ਗੁਜ਼ਰਨ ਵਾਲਾ ਕੋਈ ਵੀ ਰਾਹਗੀਰ ਇਸ ਲੰਗਰ ਵਿੱਚ ਪ੍ਰਸ਼ਾਦਾ ਛਕ ਸਕਦਾ ਹੈ।ਇਸ ਮੌਕੇ ਦਰਸ਼ਨ ਸਿੰਘ ਭੰਦੋਲ, ਜਰਨੈਲ ਸਿੰਘ, ਨਛੱਤਰ ਸਿੰਘ ਬੀਰ, ਕੁਲਦੀਪ ਸਿੰਘ ਬੀਰ, ਪ੍ਰਸ਼ੋਤਮ ਮੱਤੀ, ਸਮਨਦੀਪ ਖੀਵਾ, ਜੀਵਨ ਸਿੰਘ ਆਦਿ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media