Sunday, July 26, 2026

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

IMGNOTAVAILABLEਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ ਬਿਊਰੋ) –
·    ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਰਜ਼ਾ ਮਾਫੀ ਦਾ ਕਿਸਾਨਾਂ ਨੂੰ ਨਹੀਂ ਹੋਇਆ ਕੋਈ ਲਾਭ, 2008 `ਚ ਵੀ ਕਾਂਗਰਸ ਨੇ ਕਿਸਾਨਾਂ ਨੂੰ ਕੀਤਾ ਸੀ ਗੁੰਮਰਾਹ – ਧਰਮਸ਼ਾਲਾ `ਚ ਬੋਲੇ ਮੋਦੀ।
·    ਸਾਢੇ ਚਾਰ ਸਾਲਾਂ `ਚ ਮੋਦੀ ਨੇ ਕਿਸਾਨਾਂ ਦਾ ਇਕ ਪੈਸਾ ਵੀ ਨਹੀਂ ਕੀਤਾ ਮਾਫ – ਰਾਹੁਲ ਗਾਂਧੀ।
·    ਪੰਜਾਬ ਸਰਕਾਰ ਨੇ 3.17 ਲੱਖ ਕਿਸਾਨਾਂ ਦਾ ਕਰਜ਼ਾ ਕੀਤਾ ਮਾਫ – ਮੋਦੀ ਨੂੰ ਸੌਂਪਾਂਗੇ ਲਿਸਟ,  ਝੂਠੇ ਪੈਣ ;ਤੇ ਦੇਸ਼ ਤੋਂ ਮਾਫੀ ਮੰਗਣ ਮੋਦੀ- ਸੁਖਜਿੰਦਰ ਰੰਧਾਵਾ ਕੈਬਨਿਟ ਮੰਤਰੀ।
·    2019 ਦੀਆਂ ਲੋਕ ਸਭਾ ਚੋਣਾਂ `ਚ ਭਾਜਪਾ ਨੂੰ ਟੱਕਰ ਦੇਣ ਲਈ ਕਾਂਗਰਸ ਤਿਆਰ – ਕੈਪਟਨ।
·    ਨਰੇਂਦਰ ਮੋਦੀ ਦੇ ਝੂਠ ਦਾ 2019 ਦੀਆਂ ਲੋਕ ਸਭਾ ਚੋਣਾਂ `ਚ ਲੋਕ ਦੇਣਗੇ ਜਵਾਬ- ਡਾ. ਰਾਜ ਕੁਮਾਰ।
·    ਕੈਪਟਨ ਅਮਰਿੰਦਰ ਸਿੰਘ ਨੇ ਫਤਹਿਗੜ ਸਾਹਿਬ ਵਿਖੇ ਨਤਮਸਤਕ ਹੋ ਕੇ ਛੋਟੇ ਸਾਹਿਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਕੀਤਾ ਨਮਨ।
·    ਸ਼ਹੀਦੀ ਸਮਾਗਮ ਦੌਰਾਨ ਨਹੀਂ ਹੋਣੀਆਂ ਚਾਹੀਦੀਆਂ ਸਿਆਸੀ ਕਾਨਫਰੰਸਾਂ, ਕਾਂਗਰਸ ਅੱਗੋਂ ਵੀ ਨਹੀਂ ਕਰੇਗੀ ਕੋਈ ਕਾਨਫਰੰਸ – ਕੈਪਟਨ ਅਮਰਿੰਦਰ।
·    ਬੁੱਤ `ਤੇ ਕਾਲਖ ਮੱਲਣ ਵਾਲਿਆਂ `ਤੇ ਤੁਰੰਤ ਕਾਰਵਾਈ, ਪਰ ਬੇਅਦਬੀਆਂ ਦੇ ਮਾਮਲੇ ਨੂੰ ਕਾਂਗਰਸ ਨੇ ਕਮਿਸ਼ਨਾਂ ਦੀ ਜਾਂਚ `ਚ ਉਲਝਾਇਆ- ਸਿਮਰਜੀਤ ਬੈਂਸ।
·    ਬੇਅਦਬੀ ਮਾਮਲਿਆਂ ਦੇ ਦੋਸ਼ੀ ਬਾਦਲਾਂ `ਤੇ ਕੈਪਟਨ ਮਿਹਰਬਾਨ ਕਿਓਂ ?- ਭਗਵੰਤ ਮਾਨ।
·    ਹਾਈਕੋਰਟ ਵਲੋਂ ਪੰਚਾਇਤੀ ਚੋਣਾਂ ਸਬੰਧੀ ਪੰਜਾਬ ਸਰਕਾਰ ਦੀ ਰਿਵਿਊ ਪਟੀਸ਼ਨ ਸੁਣਨ ਤੋਂ ਇਨਕਾਰ- 7 ਜਨਵਰੀ ਨੂੰ ਹੋਵੇਗੀ ਅਗਲੇਰੀ ਸੁਣਵਾਈ, ਚੋਣਾਂ ਕਰਵਾਉਣ ਜਾਂ ਲਮਕਾਉਣ ਦੀ ਗੱਲ ਸਰਕਾਰ `ਤੇ ਛੱਡੀ।
·    ਪੰਚਾਇਤੀ ਚੋਣਾਂ 30 ਦਸੰਬਰ ਨੂੰ ਹੀ ਹੋਣਗੀਆਂ, ਮੁੜ ਦਾਖਲ ਹੋਣ ਵਾਲੀਆਂ ਨਾਮਜ਼ਦਗੀਆਂ  ਦੀ 48 ਘੰਟਿਆਂ `ਚ ਹੋਵੇਗੀ ਜਾਂਚ- ਚੋਣ ਕਮਿਸ਼ਨ।
·    ਟ੍ਰਿਪਲ ਤਲਾਕ ਬਿੱਲ ਲੋਕ ਸਭਾ `ਚ ਪਾਸ- ਬਿੱਲ ਦੇ ਹੱਕ `ਚ 245 ਤੇ ਵਿਰੋਧ `ਚ ਪਈਆਂ 11 ਵੋਟਾਂ – ਕਾਂਗਰਸ ਤੇ ਹਮਾਇਤੀ ਦਲਾਂ ਨੇ ਕੀਤਾ ਵਾਕ ਆਊਟ।
·    ਹਿਮਾਚਲ ਪ੍ਰਦੇਸ਼ ਦੇਸ਼ ਦਾ ਪਹਿਲਾ ਆਰਗੈਨਿਕ ਪ੍ਰਦੇਸ਼ ਬਣ ਸਕਦਾ ਹੈ – ਮੋਦੀ।
·    ਕਾਂਗਰਸ ਨੇ ਰਾਜਪਾਲ ਨੂੰ ਸੌਂਪੀ ਹਿਮਾਚਲ ਦੀ ਜੈ ਰਾਮ ਸਰਕਾਰ ਦੀ ਇੱਕ ਸਾਲ ਦੀ ਕਾਰਗੁਜ਼ਾਰੀ ਬਾਰੇ ਚਾਰਜ਼ਸ਼ੀਟ, ਬਾਬਾ ਰਾਮਦੇਵ ਨੂੰ ਸੋਲਨ `ਚ ਸੱਸਤੀ ਜਮੀਨ ਦੇਣ `ਤੇ ਜਤਾਇਆ ਵਿਰੋਧ।
·    ਐਨ.ਆਈ.ਏ ਵਲੋਂ ਗ੍ਰਿਫਤਾਰ ਆਈ.ਐਸ.ਆਈ.ਐਸ ਦੇ 10 ਸ਼ੱਕੀ ਭੇਜੇ 12 ਦਿਨਾਂ ਪੁਲਿਸ ਰਿਮਾਂਡ `ਤੇ।
·    ਕੇਂਦਰੀ ਗ੍ਰਹਿ ਮੰਤਰਾਲੇ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਜਥੇਬੰਦੀ `ਤੇ ਲਾਇਆ ਬੈਨ।
·    ਰਾਜੀਵ ਗਾਂਧੀ ਦੇ ਬੁੱਤ `ਤੇ ਕਾਲਖ ਮੱਲਣ ਵਾਲੇ 14 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ `ਤੇ ਜੇਲ ਭੇਜੇ।
·    ਪੰਚਾਇਤੀ ਚੋਣਾਂ ਦੇ ਪ੍ਰਚਾਰ ਦੌਰਾਨ ਅੰਮ੍ਰਿਤਸਰ `ਚ ਅਕਾਲੀ ਤੇ ਕਾਂਗਰਸੀ ਭਿੜੇ।
·    ਮੇਘਾਲਿਆ ਕੋਲਾ ਖਾਣ `ਚ ਭਰੇ ਪਾਣੀ `ਚ ਫਸੇ 15 ਮਜ਼ਦੂਰਾਂ ਨੂੰ ਕੱਢਣ `ਚ ਮਦਦ ਕਰਨ ਲਈ ਅੰਮ੍ਰਿਤਸਰ ਤੋਂ ਇੰਜ. ਜਸਵੰਤ ਸਿੰਘ ਗਿੱਲ ਨੂੰ ਬੁਲਾਇਆ ਗਿਆ।
·    ਜਸਵੰਤ ਸਿੰਘ ਗਿੱਲ ਇਸ ਤੋਂ ਪਹਿਲਾਂ ਬਚਾਅ ਚੁੱਕੇ ਹਨ ਪੱਛਮੀ ਬੰਗਾਲ ਦੀ ਕੋਲਾ ਖਾਣ `ਚ ਫਸੇ 64 ਮਜ਼ਦੂਰ।
·    ਅੰਮ੍ਰਿਤਸਰ `ਚ ਪੁਲਿਸ ਵਲੋਂ 300 ਗ੍ਰਾਮ ਹੈਰੋਇਨ ਤੇ 5 ਲੱਖ 20 ਹਜਾਰ ਨਕਦੀ ਸਮੇਤ ਦੋ ਗ੍ਰਿਫਤਾਰ।
·    ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਨੇ ਬਠਿੰਡਾ `ਚ ਬਣ ਰਹੇ ਏਮਜ਼ ਹਸਪਤਾਲ ਨੂੰ ਸਾਰੀਆਂ ਫੀਸਾਂ ਦੀ ਅਦਾਇਗੀ ਕੀਤੀ ਮਾਫ।
·    ਵਿਜੀਲੈਂਸ ਨੇ ਤਰਨ ਤਾਰਨ `ਚ ਤਾਇਨਾਤ ਬਿਜਲੀ ਵਿਭਾਗ ਦੇ ਜੇ.ਈ ਨੂੰ 7000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਗ੍ਰਿਫਤਾਰ।
 

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply