ਸਮਰਾਲਾ, 26 ਦਸੰਬਰ (ਪੰਜਾਬ ਪੋਸਟ- ਕੰਗ) – 30 ਦਸੰਬਰ ਨੂੰ ਪੰਜਾਬ ਭਰ ਵਿੱਚ ਪੰਚਾਇਤਾਂ ਦੀ ਚੋਣ ਲਈ ਪੰਚਾਂ ਸਰਪੰਚਾਂ ਦੀ ਚੋਣ ਲਈ ਸਾਰੇ ਉਮੀਦਵਾਰਾਂ ਨੇ ਪੂਰੀ ਤਰ੍ਹਾਂ ਕਮਰਕੱਸੇ ਕੱਸ ਲਏ ਹਨ ਅਤੇ ਹਰੇਕ ਨੇ ਵੋਟਰਾਂ ਨਾਲ ਨਿੱਜੀ ਤੌਰ ॥ਤੇ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਹੈ।ਸਮਰਾਲਾ ਬਲਾਕ ਅਧੀਨ ਪਿੰਡ ਸੰਗਤਪੁਰਾ ਵਿਖੇ ਸਰਪੰਚੀ ਲਈ ਖੜ੍ਹੀ ਉਮੀਦਵਾਰ ਪਮਰਜੀਤ ਕੌਰ ਪਤਨੀ ਕਰਮਜੀਤ ਸਿੰਘ ਪੰਮੀ ਨੇ ਘਰ-ਘਰ ਜਾ ਕੇ ਆਪਣੇ ਚੋਣ ਨਿਸ਼ਾਨ ਟਰੈਕਟਰ `ਤੇ ਮੋਹਰਾਂ ਲਾਉਣ ਦੀ ਵੋਟਰਾਂ ਨੂੰ ਅਪੀਲ ਕੀਤੀ।ਉਨ੍ਹਾਂ ਨੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜੇਕਰ ਪਿੰਡ ਦੇ ਲੋਕ ਉਨ੍ਹਾਂ ਨੂੰ ਪਿੰਡ ਲਈ ਸਰਪੰਚੀ ਦਾ ਅਹੁੱਦਾ ਬਖਸ਼ਦੇ ਹਨ ਤਾਂ ਉਹ ਪੂਰੇ ਪਿੰਡ ਦੀਆਂ ਉਮੀਦਾਂ `ਤੇ ਪੂਰੀ ਤਰ੍ਹਾਂ ਖਰੇ ਉਤਰਨਗੇ ਅਤੇ ਪਿੰਡ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਦੇਣਗੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media