Wednesday, August 26, 2026

ਖ਼ਾਲਸਾ ਕਾਲਜ ਵਿਖੇ ਫ਼ੈਕਲਟੀ ਡਿਵੈੱਪਮੈਂਟ ਪ੍ਰੋਗਰਾਮ ਦਾ ਆਗਾਜ਼

1 ਜਨਵਰੀ ਤੱਕ ਚਲੇਗਾ ਡਿਵੈਲਪਮੈਂਟ ਪ੍ਰੋਗਰਾਮ – ਪ੍ਰਿੰਸੀਪਲ ਡਾ. ਮਹਿਲ ਸਿੰਘ

PPN2712201804ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਯੂ.ਜੀ.ਸੀ ਦੀ ਸੀ.ਪੀ.ਈ ਸਕੀਮ ਅਧੀਨ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਆਯੋਜਿਤ ਇਹ ਪ੍ਰੋਗਰਾਮ 1 ਜਨਵਰੀ 2019 ਤੱਕ ਚੱਲੇਗਾ।ਇਸ ਦੌਰਾਨ ਕਾਲਜ ਅਤੇ ਹੋਰ ਵੱਖ-ਵੱਖ ਵਿੱਦਿਅਕ ਸੰਸਥਾਵਾਂ, ਕਾਲਜਾਂ ਤੋਂ ਆਏ ਅਧਿਆਪਕਾਂ ਨੂੰ ਪੜ੍ਹਨ-ਪੜਾਉਣ ਦੀਆਂ ਨਵੀਆਂ ਤਕਨੀਕਾਂ ਸਬੰਧੀ ਜਾਣੂ ਕਰਵਾਇਆ ਜਾਵੇਗਾ।
    ਇਸ ਮੌਕੇ ਵੱਖ-ਵੱਖ ਕਾਲਜਾਂ ਤੋਂ ਭਾਗ ਲੈਣ ਆਏ ਅਧਿਆਪਕਾਂ ਨੂੰ ਉਦਘਾਟਨੀ ਸ਼ੈਸਨ ’ਚ ਜੀ ਆਇਆ ਆਖਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਖਾਲਸਾ ਕਾਲਜ ਪੰਜਾਬ ਦੀ ਸ਼੍ਰੋਮਣੀ ਵਿੱਦਿਅਕ ਸੰਸਥਾ ਹੈ ਜੋ ਜਿੱਥੇ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਵੱਖ-ਵੱਖ ਕਿਸਮ ਦੇ ਪ੍ਰੋਗਰਾਮ ਆਯੋਜਿਤ ਕਰਦੀ ਹੈ ਉੱਥੇ ਇਹ ਸੰਸਥਾ ਅਧਿਆਪਕਾਂ ਦੀ ਟ੍ਰੇਨਿੰਗ ਅਤੇ ਉਨ੍ਹਾਂ ਨੂੰ ਅਧਿਐਨ-ਅਧਿਆਪਨ ਦੀਆਂ ਨਵੀਆਂ ਤਕਨੀਕਾਂ ਅਤੇ ਦਿਸ਼ਾਵਾਂ ਸਬੰਧੀ ਜਾਣੂ ਕਰਵਾਉਣ ਲਈ ਵੀ ਕਈ ਕਿਸਮ ਦੇ ਉਪਰਾਲੇ ਕਰਦੀ ਹੈ।ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਅਤੇ ਫਲਸਫ਼ੇ ਦੀ ਗੱਲ ਕਰਦੇ ਹੋਇਆ ਅਧਿਆਪਕਾਂ ਨੂੁੰ ਗੁਰੂ ਸਾਹਿਬ ਦੁਆਰਾ ਦਿੱਤੇ ਗਿਆਨ ਅਤੇ ਕਿਰਤ ਦੇ ਮਾਡਲ ਨੂੰ ਅਪਨਾਉਣ ਸਬੰਧੀ ਵਿਸ਼ੇਸ਼ ਲੈਕਚਰ ਦਿੱਤੇ। ਇਸੇ ਲੜੀ ’ਚ ਅੱਜ ਇਕ ਹਫ਼ਤੇ ਦਾ ਫ਼ੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ’ਚ ਵੱਖ-ਵੱਖ ਸੰਸਥਾਵਾਂ ਤੋਂ ਸਾਹਿਰ ਵਿਦਵਾਨਾਂ ਨੂੰ ਬੁਲਾਇਆ ਜਾਵੇਗਾ।
    ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਤਮਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਵੱਖ-ਵੱਖ ਸ਼ੈਸ਼ਨਾਂ ’ਚ ਪ੍ਰੋ. ਹਰਿਭਜਨ ਸਿੰਘ ਭਾਟੀਆ (ਗੁਰੂ ਨਾਨਕ ਦੇ ਯੂਨੀਵਰਸਿਟੀ, ਪ੍ਰੋ. (ਡਾ.) ਰਮਿੰਦਰ ਕੌਰ (ਗੁਰੂ ਨਾਨਕ ਦੇਵ ਯੂਨੀਵਰਸਿਟੀ), ਪ੍ਰੋ. ਐਸ. ਐਸ. ਹੁੰਦਲ (ਪੀ.ਏ.ਯੂ ਲੁਧਿਆਣਾ), ਪ੍ਰੋ. ਅਮਨਪ੍ਰੀਤ ਸਿੰਘ (ਦਿੱਲੀ ਯੂਨੀਵਰਸਿਟੀ), ਸੀ.ਏ ਦਵਿੰਦਰ ਸਿੰਘ ਅਤੇ ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਰਜਿਸਟਰਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਦਿ ਵਿਦਵਾਨ ਭਾਸ਼ਣ ਦੇਣਗੇ। ਇਸ ਪ੍ਰੋਗਰਾਮ ’ਚ ਵੱਖ-ਵੱਖ ਵਿਭਾਗਾਂ ਤੋਂ ਅਧਿਆਪਕ ਮੌਜੂਦ ਸਨ।ਇਸ ਮੌਕੇ ਮੈਡਮ ਨਵਨੀਨ ਬਾਵਾ, ਡਾ. ਅੰਮ੍ਰਿਤ ਅਨੰਦ, ਡਾ. ਅਜੇ ਸਹਿਗਲ, ਡਾ. ਸਾਵੰਤ ਸਿੰਘ ਆਦਿ ਮੌਜਦ ਸਨ।
 

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …

Leave a Reply