Wednesday, July 16, 2025
Breaking News

ਜਿਲ੍ਹਾ ਪ੍ਰਸ਼ਾਸਨ ਨੇ ਮੁੱਖ ਚੋਣ ਕਮਿਸ਼ਨਰ ਨੂੰ ਵੋਟਰ ਦੀ ਅਹਿਮੀਅਤ ਦਰਸਾਉਂਦਾ ਵਧਾਈ ਕਾਰਡ ਦਿੱਤਾ

PPN2712201803ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੁੱਖ ਚੋਣ ਕਮਿਸ਼ਨਰ ਡਾ. ਸੁਨੀਲ ਅਰੋੜਾ, ਦੇ ਅੰਮਿ੍ਰਤਸਰ ਦੇ ਦੌਰੇ ਦੌਰਾਨ ਜਿਲ੍ਹਾ ਪ੍ਰਸਾਸ਼ਨ ਨੇ ਵੋਟਰ ਦੀ ਅਹਿਮੀਅਤ ਦਰਸਾਉਂਦਾਂ ਨਵੇਂ ਸਾਲ 2019 ਦਾ ਵਧਾਈ ਕਾਰਡ ਦਿੱਤਾ।ਉਸ ਕਾਰਡ ਦੀ ਸਬਦਾਵਲੀ ਕੁੱਝ ਇਸ ਤਰਾਂ ਸੀ, ‘ ਤੁਹਾਡੀ ਵੋਟ, ਤੁਹਾਡੀ ਅਵਾਜ਼-ਤੁਹਾਡੀ ਵੋਟ, ਤੁਹਾਡੀ ਤਾਕਤ। ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਹਿੱਸਾ ਬਣੋ।ਸਾਲ 2019 ਦੀਆਂ ਲੱਖ-ਲੱਖ ਵਧਾਈਆਂ।
            ਜਿਲ੍ਹਾ ਚੋਣ ਅਧਿਕਾਰੀ ਕਮਲਦੀਪ ਸਿੰਘ ਸੰਘਾ ਤੇ ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ ਨੇ ਇਹ ਕਾਰਡ ਮੁੱਖ ਚੋਣ ਕਮਿਸ਼ਨਰ ਨੂੰ ਭੇਟ ਕਰਦੇ ਭਰੋਸਾ ਦਿੱਤਾ ਕਿ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਜਿਲ੍ਹੇ ਦੇ ਉਨਾਂ ਸਾਰੇ ਵਿਅਕਤੀਆਂ ਦੀ ਵੋਟ ਬਣਾਈ ਜਾਵੇਗੀ, ਜੋ ਕਿ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ।
ਸੰਘਾ ਨੇ ਜ਼ਿਲ੍ਹੇ ਵਿਚ ਵੋਟਰ ਬਨਾਉਣ ਲਈ ਚੱਲ ਰਹੀਆਂ ਸਰਗਰਮੀਆਂ ਦਾ ਜ਼ਿਕਰ ਕਰਦੇ ਦੱਸਿਆ ਕਿ ਜਿੱਥੇ ਬੂਥ ਪੱਧਰ ’ਤੇ ਚੋਣ ਅਮਲਾ ਨਵੀਆਂ ਵੋਟਾਂ ਬਨਾਉਣ ਵਿਚ ਰੁੱਝਾ ਹੋਇਆ ਹੈ, ਉਥੇ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨ ਲੜਕੇ ਅਤੇ ਲੜਕੀਆਂ, ਜੋ ਕਿ ਇਸ ਵੇਲੇ ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਵਿਚ ਪੜ੍ਹ ਰਹੇ ਹਨ, ਨੂੰ ਬਤੌਰ ਵੋਟਰ ਦਰਜ ਕਰਵਾਉਣ ਲਈ ਹਰੇਕ ਵਿਦਿਅਕ ਅਦਾਰੇ ਵਿਚ ਪਹੁੰਚ ਕੀਤੀ ਜਾ ਰਹੀ ਹੈ।ਸ਼ਹਿਰ ਦੇ ਉਹ ਸਥਾਨ, ਜਿੱਥੇ ਕਿ ਜ਼ਿਆਦਾਤਰ ਲੋਕਾਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ, ਵਿਖੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਵੋਟਰ ਦੀ ਅਹਿਮੀਅਤ ਨੂੰ ਦਰਸਾਉਣ ਲਈ ਚਲਾਈ ਜਾ ਰਹੀ ਹੈ।ਸੰਘਾ ਨੇ ਦੱਸਿਆ ਕਿ ਸਾਡਾ ਟੀਚਾ ਹੈ ਕਿ ਜਿਲ੍ਹੇ ਦੇ ਸਾਰੇ ਵਿਅਕਤੀ ਜੋ ਕਿ 18 ਸਾਲ ਉਮਰ ਪੂਰੀ ਕਰ ਚੁੱਕੇ ਹਨ, ਦਾ ਨਾਮ ਵੋਟਰ ਸੂਚੀ ਵਿਚ ਸ਼ਾਮਿਲ ਕੀਤਾ ਜਾਵੇ। ਇਸ ਮੌਕੇ ਮੁੱਖ ਚੋਣ ਕਮਿਸ਼ਨਰ ਪੰਜਾਬ ਐਸ. ਕੁਰਨਾ ਰਾਜੂ ਅਤੇ ਹੋਰ ਚੋਣ ਅਮਲਾ ਵੀ ਹਾਜ਼ਰ ਸੀ।
 

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply