Wednesday, March 18, 2026

ਪੰਚਾਇਤ ਚੋਣਾਂ- ਜ਼ਿਲ੍ਹਾ ਮਾਨਸਾ `ਚ 98 ਫ਼ੀਸਦ ਅਸਲਾ ਹੋਇਆ ਜਮਾਂ- ਐਸ.ਐਸ.ਪੀ

Mandhir Singh SSP Bhikhiਭੀਖੀ\ਮਾਨਸਾ, 28 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਪੰਚਾਇਤ ਚੋਣਾਂ ਦੇ ਮੱਦੇਨਜ਼ਰ ਪੁਲਿਸ ਵਲੋਂ ਜ਼ਿਲ੍ਹਾ ਮਾਨਸਾ ਦੇ ਅਸਲਾ ਧਾਰਕਾਂ ਨੂੰ ਸਬੰਧਤ ਥਾਣਿਆਂ `ਚ ਅਸਲਾ ਜਮ੍ਹਾਂ ਕਰਵਾਉਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ। ਜਿਸ ਤਹਿਤ ਜ਼ਿਲ੍ਹਾ ਮਾਨਸਾ `ਚ 98 ਫ਼ੀਸਦੀ ਅਸਲਾ ਜ਼ਿਲ੍ਹੇ ਦੇ 12 ਥਾਣਿਆਂ `ਚ ਜਮ੍ਹਾਂ ਕਰਵਾ ਦਿੱਤਾ ਗਿਆ ਹੈ।
    ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਨਧੀਰ ਸਿੰਘ ਨੇ ਦੱਸਿਆ ਕਿ ਅਸਲਾ ਨਾ ਜਮ੍ਹਾਂ ਕਰਵਾਉਣ ਵਾਲੇ ਅਸਲਾ ਧਾਰਕਾਂ ਖਿਲਾਫ਼ ਪਰਚਾ ਦਰਜ ਕੀਤਾ ਜਾਵੇਗਾ।ਉਨ੍ਹਾਂ ਸਮੂਹ ਅਸਲਾ ਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਅਸਲੇ ਸਬੰਧਤ ਥਾਣਿਆਂ `ਚ ਜਮ੍ਹਾਂ ਕਰਵਾਉਣ।
    ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ `ਚ ਕੁੱਲ 9153 ਅਸਲੇ ਜਮ੍ਹਾਂ ਕਰਵਾਉਣ ਯੋਗ ਹਨ ਜ਼ਿੰਨ੍ਹਾਂ ਵਿਚੋਂ 8905 ਜ਼ਿਲ੍ਹੇ ਦੇ 12 ਥਾਣਿਆਂ `ਚ ਜਮ੍ਹਾਂ ਕਰਵਾ ਦਿੱਤੇ ਗਏ ਹਨ।ਉਨ੍ਹਾਂ ਦੱਸਿਆ ਕਿ ਸਿਟੀ-1 ਮਾਨਸਾ, ਬਰੇਟਾ, ਸਰਦੂਲਗੜ੍ਹ ਥਾਣਿਆਂ `ਚ 100 ਫ਼ੀਸਦੀ ਅਤੇ ਸਦਰ ਬੁਢਲਾਡਾ `ਚ 99.35 ਫ਼ੀਸਦੀ ਅਤੇ ਬੋਹਾ `ਚ 99.07 ਫ਼ੀਸਦੀ ਅਸਲਾ ਜਮ੍ਹਾ ਕਰਵਾ ਦਿੱਤਾ ਗਿਆ ਹੈ।
    ਇਸੇ ਤਰਾਂ ਸਿਟੀ-ਬੁਢਲਾਡਾ `ਚ 98.96 ਫ਼ੀਸਦੀ, ਜੌੜਕੀਆਂ ਥਾਣੇ `ਚ 98.81 ਫ਼ੀਸਦੀ ਅਤੇ ਜੋਗਾ ਥਾਣੇ `ਚ 98.52 ਫ਼ੀਸਦੀ ਅਸਲਾ ਜਮ੍ਹਾ ਕੀਤਾ ਜਾ ਚੁੱਕਾ ਹੈ।ਸਿਟੀ-2 ਮਾਨਸਾ `ਚ 97.60 ਫ਼ੀਸਦੀ ਅਤੇ ਭੀਖੀ `ਚ 97.67 ਫ਼ੀਸਦੀ ਅਸਲਾ ਥਾਣਿਆਂ `ਚ ਜਮ੍ਹਾਂ ਹੈ। ਸਦਰ ਮਾਨਸਾ `ਚ 95.64 ਅਤੇ ਝੁਨੀਰ `ਚ 95.25 ਫੀਸਦੀ ਅਸਲਾ ਜਮ੍ਹਾਂ ਕਰਵਾਇਆ ਜਾ ਚੁੱਕਾ ਹੈ।
 

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply