Friday, September 25, 2026

ਸਰਪੰਚ ਉਮੀਦਵਾਰ ਸੋਮਾ ਕੌਰ ਪਾਟਿਆਂਵਾਲੀ ਦੇ ਹੱਕ ’ਚ ਕਾਂਗਰਸੀ ਆਗੂਆਂ ਵਲੋਂ ਚੋਣ ਪ੍ਰਚਾਰ

PUNJ2812201806ਭੀਖੀ\ਮਾਨਸਾ, 28 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਹਲਕਾ ਦਿੜ੍ਹਬਾ ਦੇ ਬਲਾਕ ਸੁਨਾਮ ’ਚ ਪੈਂਦੇ ਪਿੰਡ ਰਤਨਗੜ੍ਹ ਪਾਟਿਆਂਵਾਲੀ ਵਿਖੇ ਸਰਪੰਚੀ ਲਈ ਕਾਂਗਰਸ ਉਮੀਦਵਾਰ ਸੋਮਾ ਕੌਰ ਦੇ ਚੋਣ ਪ੍ਰਚਾਰ ਦੇ ਆਖੀਰਲੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਰਾਜਿੰਦਰ ਸਿੰਘ ਰਾਜਾ ਬੀਰ ਕਲਾਂ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੋਮਾ ਕੌਰ ਪਤਨੀ ਗੁਰਪ੍ਰੀਤ ਸਿੰਘ ਨੂੰ ਸਾਬਕਾ ਸਰਪੰਚ ਗੁਰਮੋਹਨ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ ਹਮਾਇਤ ਦਿੱਤੀ ਹੈ।ਸਮੂਹ ਪਿੰਡ ਦੇ ਜੋ ਵੀ ਕੰਮ ਹੋਣਗੇ ਉਹਨਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ।ਸੀਨਅਰ ਕਾਂਗਰਸੀ ਆਗੂ ਸਨਮੁੱਖ ਸਿੰਘ ਮੋਖਾ ਤੇ ਹਰਿੰਦਰ ਸਿੰਘ ਲਖਮੀਰ ਵਾਲਾ ਨੇ ਸੋਮਾ ਕੌਰ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਲੋਕਾਂ ਨੂੰ ਅਪੀਲ ਕੀਤੀ।
    ਸਾਬਕਾ ਸਰਪੰਚ ਗੁਰਮੋਹਨ ਸਿੰਘ ਨੇ ਭਰਵੇਂ ਇਕੱਠ ਨੂੰ ਵਿੱਚ ਪੁੱਜੇ ਆਗੂਆਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।ਇਸ ਤੋਂ ਬਾਅਦ ਸੋਮਾ ਕੌਰ ਨੇ ਆਪਣੇ ਸਮਰਥਕਾਂ ਨਾਲ ਸਮੁੱਚੇ ਪਿੰਡ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੀਆਂ ਅਤੇ ਦੋ ਜਗ੍ਹਾ ’ਤੇ ਵੋਟਰਾਂ ਵੱਲੋਂ ਉਹਨਾ ਨੂੰ ਲੱਡੂਆਂ ਨਾਲ ਤੋਲਿਆ ਗਿਆ।
    ਮੌਕੇ ਕਾਂਗਰਸੀ ਆਗੂ ਜੱਗਾ ਸਿੰਘ ਦੌਲੇਵਾਲਾ, ਧਰਮ ਸਿੰਘ ਫੌਜੀ, ਬਹਾਦਰ ਸਿੰਘ ਢਿੱਲੋਂ, ਬਲਜਿੰਦਰ ਸਿੰਘ ਢਿੱਲੋਂ, ਅਮਰਜੀਤ ਕੌਰ, ਪਰਮਜੀਤ ਕੌਰ, ਰਾਜ ਕੌਰ, ਗੁਰਮੀਤ ਕੌਰ, ਭੂਰੀ ਕੌਰ, ਬਲਵਿੰਦਰ ਕੌਰ ਆਦਿ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply