Sunday, March 29, 2026

ਇੰਟਰ-ਯੂਨੀਵਰਸਿਟੀ ਜੁਡੋ ਪ੍ਰਤੀਯੋਗਤਾ ਦੇ ਦੂਜੇ ਦਿਨ ਜੀ.ਐਨ.ਡੀ.ਯੂ ਦਾ ਦਬਦਬਾ ਰਿਹਾ

ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਦਰਦੀਪ, ਸ਼ਿਵਮ ਸ਼ਰਮਾ ਤੇ ਸ਼ਿਵਾ ਨੇ ਜਿੱਤਿਆ ਸੋਨਾ

PPN2912201815ਅੰਮ੍ਰਿਤਸਰ, 29 ਦਸੰਬਰ (ਪੰਜਬ ਪੋਸਟ- ਸੰਧੂ) – ਏ.ਆਈ.ਯੂ ਦੇ ਦਿਸ਼ਾ ਨਿਰਦੇਸ਼ਾਂ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ-ਮੰਤਵੀ ਇੰਡੋਰ ਸਟੇਡੀਅਮ ਵਿਖੇ ਚੱਲ ਰਹੀ ਪੁਰਸ਼ ਵਰਗ ਦੀ 3 ਦਿਨਾਂ ਆਲ ਇੰਡੀਆ ਇੰਟਰਵਰਸਿਟੀ ਜੁੱਡੋ ਚੈਂਪੀਅਨਸ਼ਿਪ 2018 ਦੇ ਅੱਜ ਦੂਜੇ ਦਿਨ ਜੀ.ਐਨ.ਡੀ.ਯੂ. ਦਾ ਦਬਦਬਾ ਰਿਹਾ।ਖਿਡਾਰੀਆਂ ਨੇ ਆਪਣੇ ਬੇਮਿਸਾਲ ਖੇਡ ਫੰਨ ਦਾ ਪ੍ਰਦਰਸ਼ਨ ਕਰਦੇ ਹੋਏ ਮੋਹਰੀ ਪੁਜੀਸ਼ਨਾ ਹਾਸਲ ਕੀਤੀਆਂ, ਜਦਕਿ ਕਈਆਂ ਨੇ ਅਗਲੀ ਪ੍ਰਤੀਯੋਗਤਾ ਲਈ ਰਾਹ ਸਾਫ ਕੀਤਾ। ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸਾਈਂ ਪਟਿਆਲਾ ਸੈਂਟਰ ਦੇ ਕੋਚ ਅਤੇ ਟੀ.ਡੀ ਸੁਰਿੰਦਰ ਸਿੰਘ ਅਤੇ ਇੰਚਾਰਜ ਕੋਚ ਹਰਮੀਤ ਸਿੰਘ ਰਾਜਾ ਦੀ ਦੇਖ-ਰੇਖ ਹੇਠ ਆਯੋਜਿਤ ਕੌਮੀ ਪੱਧਰ ਦੀ ਇਸ ਖੇਡ ਪ੍ਰਤੀਯੋਗਤਾ ਦੇ ਦੂਜੇ ਦਿਨ ਦੇ ਜੁੱਡੋ ਖੇਡ ਮੁਕਾਬਲਿਆਂ ਦਾ ਸ਼ੁਭਾਰੰਭ ਜੀ.ਐਨ.ਡੀ.ਯੂ ਦੇ ਰਿਟਾਇਰਡ ਸਪੋਰਟਸ ਸੁਪਰਡੈਂਟ ਅਤੇ ਉਘੇ ਖੇਡ ਪ੍ਰਮੋਟਰ ਪਿਸ਼ੌਰਾ ਸਿੰਘ ਧਾਰੀਵਾਲ ਨੇ ਦੇਸ਼ ਭਰ ਤੋਂ ਆਏ ਚੋਟੀ ਦੇ ਜੁੱਡੋ ਖਿਡਾਰੀਆਂ ਦੇ ਨਾਲ ਜਾਣ-ਪਛਾਣ ਕਰਕੇ ਕੀਤਾ।ਉਨ੍ਹਾਂ ਕਿਹਾ ਕਿ ਅਜਿਹੀਆਂ ਖੇਡ ਪ੍ਰਤੀਯੋਗਤਾਵਾਂ ਦੇ ਨਾਲ ਜਿੱਥੇ ਖਿਡਾਰੀਆਂ ਨੂੰ ਖੇਡਣ ਦਾ ਮੌਕਾ ਮਿਲਦਾ ਹੈ ਉਥੇ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਸੱਭਿਆਚਾਰ, ਜਲਪਾਨ, ਬੋਲਚਾਲ, ਰਹਿਣ-ਸਹਿਣ, ਰਹੁ-ਰੀਤਾਂ, ਰਵਾਇਤਾਂ ਤੇ ਪਰੰਪਰਾਵਾਂ ਤੋਂ ਇਲਾਵਾ ਪੁਰਾਤਨ ਵਿਰਾਸਤਾਂ ਬਾਰੇ ਵੀ ਜਾਣਨ ਦਾ ਮੌਕਾ ਮਿਲਦਾ ਹੈ।ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਅਜਿਹੇ ਮੌਕਿਆਂ ਤੋਂ ਵਾਂਝੇ ਨਹੀਂ ਰਹਿਣਾ ਚਾਹੀਦਾ।ਉਨ੍ਹਾਂ ਕਿਹਾ ਕਿ ਜੀ.ਐਨ.ਡੀ.ਯੂ ਖਿਡਾਰੀਆਂ ਨੂੰ ਬੇਹਤਰ ਖੇਡ ਸੇਵਾਵਾਂ ਅਤੇ ਸਹੂਲਤਾਂ ਦੇਣ ਲਈ ਵਚਨਬੱਧ ਹੈ।
81 ਕਿਲੋਗ੍ਰਾਮ ਭਾਰ ਵਰਗ ਦੇ ਵਿੱਚ ਜੀ.ਐਨ.ਡੀ.ਯੂ ਅੰਮ੍ਰਿਤਸਰ ਦੇ ਇੰਦਰਦੀਪ ਨੇ ਗੋਲਡ ਮੈਡਲ, ਜੈਪੁਰ ਰਾਜਸਥਾਨ ਦੇ ਦਿਵਿਯਾਂਸ਼ੂ ਨੇ ਸਿਲਵਰ ਮੈਡਲ, ਡਾ. ਬਾਮ ਔਰੰਗਾਬਾਦ ਦੇ ਹਰਸ਼ਲ ਥਿੱਟੇ ਨੇ ਬਰਾਊਂਜ ਮੈਡਲ ਤੇ ਡੀ.ਏ.ਵੀ ਜਲੰਧਰ ਦੇ ਪ੍ਰਦੀਪ ਨੇ ਵੀ ਬਰਾਊਂਜ ਮੈਡਲ ਹਾਂਸਲ ਕੀਤਾ।60 ਕਿਲੋਗ੍ਰਾਮ ਭਾਰ ਵਰਗ ਵਿੱਚ ਜੀ.ਐਨ.ਡੀ.ਯੂ ਅੰਮ੍ਰਿਤਸਰ ਦੇ ਸ਼ਿਵਾ ਨੇ ਗੋਲਡ, ਡੀ.ਡੀ.ਯੂ ਗੌਰਖਪੁਰ ਦੇ ਵਿਜੈ ਕੁਮਾਰ ਯਾਦਵ ਨੇ ਸਿਲਵਰ ਮੈਡਲ, ਦਿੱਲੀ ਮੈਡਲ ਯੂਨੀਵਰਸਿਟੀ ਦੇ ਪੁਨੀਤ ਭੱਟ ਤੇ ਗਵਾਲੀਅਰ ਦੇ ਸੰਜੀਵ ਕੁਮਾਰ ਨੇ ਸਾਂਝੇ ਤੌਰ ਤੇ ਬਰਾਊਂਜ ਮੈਡਲ ਹਾਂਸਲ ਕੀਤੇ।56 ਕਿਲੋਗ੍ਰਾਮ ਭਾਰ ਵਰਗ ਵਿੱਚ ਜੀ.ਐਨ.ਡੀ.ਯੂ ਅੰਮ੍ਰਿਤਸਰ ਦੇ ਸ਼ਿਵਮ ਸ਼ਰਮਾ ਨੇ ਗੋਲਡ, ਸੀ.ਸੀ.ਐਸ.ਯੂ ਮੇਰਠ ਦੇ ਅਨੁਜ ਯਾਦਵ ਨੇ ਸਿਲਵਰ ਮੈਡਲ, ਪੰਜਾਬ ਚੰਡੀਗੜ੍ਹ ਦੇ ਸੁਮੀਤ ਕੁਮਾਰ ਤੇ ਆਰ.ਡੀ.ਯੂ ਜਬਲਪੁਰ ਦੇ ਕਪਿਲ ਥਾਪਾ ਨੇ ਸਾਂਝੇ ਤੌਰ ਤੇ ਬਰਾਊਂਜ ਮੈਡਲ ਹਾਂਸਲ ਕੀਤੇ।
ਸਹਾਇਕ ਡਿਪਟੀ ਡਾਇਰੈਕਟਰ ਕੰਵਰ ਮਨਦੀਪ ਸਿੰਘ ਨੇ ਕਿਹਾ ਕਿ ਏ.ਆਈ.ਯੂ ਦੇ ਵੱਲੋਂ ਤੀਸਰੀ ਵਾਰ ਇਸ ਖੇਡ ਪ੍ਰਤੀਯੋਗਤਾ ਨੂੰ ਕਰਵਾਉਣ ਦੀ ਜ਼ਿੰਮੇਵਾਰੀ ਜੀ.ਐਨ.ਡੀ.ਯੂ ਨੂੰ ਸੌਂਪੀ ਗਈ ਹੈ, ਜਿਸ ਨੂੰ ਉਹ ਬਿਨ੍ਹਾਂ ਕਿਸੇ ਪੱਖਪਾਤ ਦੇ ਬਾਖੂਬੀ ਨਿਭਾਅ ਰਹੇ ਹਨ।ਫਾਈਨਲ ਪ੍ਰਤੀਯੋਗਤਾਵਾਂ ਦੇ ਨਿਰਣੇ ਤੋਂ ਬਾਅਦ ਇਨਾਮ ਵੰਡ ਸਮਾਗਮ ਹੋਵੇਗਾ ਤੇ ਚੈਂਪੀਅਨ ਟਰਾਫੀ ਤੇ ਹੋਰਨਾਂ ਸਨਮਾਨਾਂ ਦੇ ਨਾਲ ਜੇਤੂ ਟੀਮਾਂ ਨਾਲ ਨਵਾਜ਼ਿਆ ਜਾਵੇਗਾ।
ਇਸ ਮੌਕੇ ਡਿਪਟੀ ਡਾਇਰੈਕਟਰ ਸਪੋਰਟਸ ਕੰਵਰ ਮਨਦੀਪ ਸਿੰਘ ਢਿੱਲੋਂ, ਟੀ.ਡੀ. ਸੁਰਿੰਦਰ ਸਿੰਘ, ਯਤਨ ਪਰਮਾਰ, ਸ਼ਵੇਤਾ, ਪ੍ਰਵੀਨ ਠਾਕੁਰ, ਜਗਦੀਪ ਸਿੰਘ, ਹਰਦੀਪ ਸਿੰਘ, ਧਰਮਵੀਰ ਸਿੰਘ, ਰਵਿੰਦਰ ਦਈਆ, ਕੁਲਦੀਪ ਸ਼ਰਮਾ, ਸ਼ਮਸ਼ੇਰ ਸਿੰਘ ਵਡਾਲੀ, ਬਿੱਟੂ ਮਾਹਲ, ਜਸਬੀਰ ਸਿੰਘ ਛੇਹਰਟਾ ਆਦਿ ਹਾਜ਼ਰ ਸਨ।
 

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply