ਅੰਮ੍ਰਿਤਸਰ, 31 ਦਸੰਬਰ (ਪੰਜਾਬ ਪੋਸਟ ਬਿਊਰੋ) – 1984 ਸਿੱਖ ਕਤਲੇਆਮ ਮਾਮਲੇ ਵਿੱਚ ਦਿੱਲੀ ਹਾਈਕੋਰਟ ਵਲੋਂ ਉਮਰ ਕੈਦ ਸਜ਼ਾ ਯਾਫਤਾ ਕਾਂਗਰਸੀ ਆਗੂ
ਸੱਜਣ ਕੁਮਾਰ ਨੇ ਕੜਕੜਡੂਮਾ ਅਦਾਤਲ `ਚ ਅੱਜ ਆਤਮ ਸਮਰਪਣ ਕਰ ਦਿੱਤਾ।ਮਾਨਯੌਗ ਅਦਾਲਤ ਵਲੋਂ ਉਸ ਨੂੰ ਉਤਰ ਪੂਰਬੀ ਦਿੱਲੀ ਸਥਿਤ ਮੰਡੋਲੀ ਜੇਲ ਵਿਚ ਭੇਜ ਦਿੱਤਾ ਹੈ।ਇਸ ਤੋਂ ਪਹਿਲਾਂ ਸੱਜਣ ਕੁਮਾਰ ਦੇ ਵਕੀਲ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਸ ਨੂੰ ਤਿਹਾੜ ਜੇਲ ਵਿੱਚ ਭੇਜਿਆ ਜਾਵੇ, ਪਰ ਜੱਜ ਸਾਹਿਬ ਨੇ ਉਸ ਨੂੰ ਮੰਡੋਲੀ ਜੇਲ ਭੇਜਣ ਦੇ ਹੁਕਮ ਦਿੱਤੇ।ਇਸ ਸਮੇਂ ਦੋ ਹੋਰ ਦੋਸ਼ੀਆਂ ਮਹਿੰਦਰ ਯਾਦਵ ਤੇ ਕਿਸ਼ਨ ਖੋਖਰ ਨੇ ਵੀ ਸਰੈਂਡਰ ਕੀਤਾ।
ਜਦ ਸੱਜਣ ਕੁਮਾਰ ਨੇ ਅਦਾਲਤ `ਚ ਆਤਮ ਸਮਰਪਣ ਕੀਤਾ ਉਸ ਸਮੇਂ ਅਦਾਲਤ ਦੇ ਬਾਹਰ ਵੱਡੀ ਗਿਣਤੀ `ਚ ਕਤਲੇਆਮ ਪੀੜਤ ਤੇ ਦਿੱਲੀ ਸਿਖ ਗੁਰਦੁਆਰਾ ਕਮੇਟੀ ਦੇ ਅਹੁੱਦੇਦਾਰ ਤੇ ਮੈਂਬਰ ਮੌਜੂਦ ਸਨ।ਪੀੜਤ ਪਰਿਵਾਰਾਂ ਦੇ ਚਿਹਰਿਆਂ `ਤੇ ਖੁਸ਼ੀ ਨਜ਼ਰ ਆ ਰਹੀ ਸੀ।ਪੀੜਤਾਂ ਨੇ ਇਸ ਸਮੇਂ ਕਿਹਾ ਕਿ 34 ਸਾਲਾਂ ਬਾਅਦ ਉਨਾਂ ਨੂੰ ਇਨਸਾਫ ਮਿਲਿਆ ਹੈ, ਜਿਸ ਨਾਲ ਉਨਾ ਦੇ ਹਿਰਦੇ ਕੁੱਝ ਸ਼ਾਂਤ ਹੋਏ ਹਨ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਦੀ ਆਤਮਾ ਨੂੰ ਵੀ ਸ਼ਾਂਤੀ ਮਿਲੇਗੀ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media