Friday, August 14, 2026

ਛੇੜ ਛਾੜ ਦੇ ਮਾਮਲੇ ਵਿੱਚ ਪਰਚਾ ਦਰਜ-ਇੱਕ ਗ੍ਰਿਫਤਾਰ

PPN31081409
ਤਰਸਿੱਕਾ, ਰਈਆ (ਕੰਵਲਜੀਤ ਜੋਧਾਨਗਰੀ/ਸੰਧੂ) – ਲੜਕੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਸਬੰਧ ਵਿੱਚ ਅੱਜ ਇੱਥੇ ਪੁਲਿਸ ਥਾਣਾ ਤਰਸਿੱਕਾ ਵਿੱਚ ਦੋ ਲੜਕਿਆਂ ਖਿਲਾਫ ਪਰਚਾ ਦਰਜ ਕਰਨ ਸਬੰਧੀ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਤਫਤੀਸ਼ ਕਰਨ ਤੇ ਪਤਾ ਲੱਗਾ ਕਿ ਚੈਂਚਲ ਸਿੰਘ ਵਾਸੀ ਜੋਧਾਨਗਰੀ ਵੱਲੋਂ ਥਾਣਾ ਤਰਸਿੱਕਾ ਵਿਖੇ ਦਰਖਾਸਤ ਦਿੱਤੀ ਗਈ ਸੀ ਕਿ ਉਹਨਾਂ ਦੀਆਂ ਲੜਕੀਆਂ ਜੋ ਕਿ ਪਿੰਡ ਜੱਬੋਵਾਲ ਸਥਿਤ ਸਕੂਲ ਵਿਖੇ ਪੜ੍ਹਨ ਲਈ ਜਾਂਦੀਆਂ ਹਨ, ਨੂੰ ਰਸਤੇ ਵਿੱਚ ਦੋ ਲੜਕਿਆਂ ਦੁਆਰਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਉਹਨਾਂ ਨਾਲ ਛੇੜ-ਛਾੜ ਕੀਤੀ ਜਾਦੀ ਹੈ ।ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਦੋਸ਼ੀ ਬਲਦੇਵ ਸਿੰਘ ਸਪੁੱਤਰ ਜੋਗਿੰਦਰ ਸਿੰਘ ਅਤੇ ਸੰਨੀ ਸਪੁੱਤਰ ਸ਼ਿੰਦਾ ਵਾਸੀ ਜੱਬੋਵਾਲ ਖਿਲਾਫ ਮੁਕਦਮਾ ਨੰ: 82 ਤਹਿਤ ਧਾਰਾ 363,354,294,511 ਆਈ ਪੀ ਸੀ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।ਇਸ ਸਬੰਧੀ ਮੋਬਾਇਲ ਤੇ ਸੰਪਰਕ ਕਰਨ ਤੇ ਮੁੱਖ ਅਫਸਰ ਥਾਣਾ ਤਰਸਿੱਕਾ ਦੁਆਰਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਦੋਸ਼ੀ ਬਲਦੇਵ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਦੂਜੇ ਦੋਸ਼ੀ ਦੀ ਭਾਲ ਜਾਰੀ ਹੈ ਅਤੇ ਜਲਦ ਹੀ ਉਸ ਨੂੰ ਵੀ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply