Wednesday, August 26, 2026

ਜ਼ਿਲ੍ਹਾ ਮਾਨਸਾ ਦੇ ਦੋ ਅਧਿਆਪਕਾਂ ਨੂੰ ਜਨਵਰੀ ਮਹੀਨੇ `ਚ ਮਿਲੇਗਾ ਰਾਸ਼ਟਰ ਪੱਧਰੀ ਸਨਮਾਨ

ਭੀਖੀ, 1 ਜਨਵਰੀ (ਪੰਜਾਬ ਪੋਸਟ- ਕਮਲ ਜ਼ਿੰਦਲ) – ਅੰਤਰਰਾਸ਼ਟਰੀ ਕਾਊਂਸਲ ਫਾਰ ਟੀਚਰ ਐਜੂਕੇਸ਼ਨ ਵਲੋਂ ਹਰ ਸਾਲ ਦਿੱਤੇ ਜਾਣ ਵਾਲੇ PUNJ0101201902ਰਾਸ਼ਟਰ ਪੱਧਰੀ ਸਨਮਾਨਾਂ ਦਾ ਐਲਾਨ ਹੋ ਗਿਆ ਹੈ, ਜਿੰਨ੍ਹਾਂ `ਚ ਡਾ. ਬੂਟਾ ਸਿੰਘ ਸੇਖੋਂ ਲੈਕਚਰਾਰ ਹਿਸਟਰੀ (ਡਾਇਟ ਅਹਿਮਦਪੁਰ) ਅਤੇ ਸ੍ਰੀਮਤੀ ਯੋਗਿਤਾ ਜੋਸ਼ੀ ਲੈਕਚਰਾਰ ਅੰਗਰੇਜ਼ੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤਾ ਮਾਲੋਕਾ ਨੂੰ ਆਉਂਦੇ ਜਨਵਰੀ 2019 ਮਹੀਨੇ ਵਿੱਚ ਇਹ ਸਨਮਾਨ ਕੇਰਲਾ ਵਿਖੇ ਦਿੱਤੇ ਜਾਣਗੇ।
         ਇਥੇ ਇਹ ਵੀ ਦੱਸਣਯੋਗ ਡਾ. ਬੂਟਾ ਸਿੰਘ ਸੇਖੋਂ ਲੈਕਚਰਾਰ ਹਿਸਟਰੀ ਸਟੇਟ ਐਵਾਰਡੀ ਹਨ ਅਤੇ ਹੁਣ ਤੱਕ 22 ਕਿਤਾਬਾਂ ਲਿਖ ਚੁੱਕੇ ਹਨ।ਉਨ੍ਹਾਂ ਨੂੰ `ਐਮੀਨੈਂਟ ਰਾਈਟਰ` ਐਵਾਰਡ ਨਾਲ ਨਿਵਾਜ਼ਿਆ ਜਾ ਰਿਹਾ ਹੈ।ਉਨ੍ਹਾਂ ਦੇ ਕੋਈ ਪੇਪਰ ਵੀ ਪ੍ਰਕਾਸ਼ਿਤ ਹੋਏ ਹਨ।
         ਸ੍ਰੀਮਤੀ ਯੋਗਿਤਾ ਜੋਸ਼ੀ ਲੈਕਚਰਾਰ ਅੰਗਰੇਜ਼ੀ ਨੂੰ ਇਹ ਸਨਮਾਨ ਉਹਨਾਂ ਵਲੋਂ ਅੰਤਰਰਾਸ਼ਟਰੀ ਕਾਊਂਸਲ ਫਾਰ ਟੀਚਰ ਐਜੂਕੇਸ਼ਨ ਵੱਲੋਂ ਛਾਪੇ ਜਾਂਦੇ ਨਿਊਜ਼ ਲੈਟਰ `ਚ ਅਤੇ ਵੱਖ-ਵੱਖ ਅਖਬਾਰਾਂ ਵਿੱਚ ਛਪਣ ਵਾਲੇ ਬੁੱਕ ਰੀਵਿਊ ਲਈ ` ਬੈਸਟ ਬੁੱਕ ਰੀਵੀਊਅਰ` ਦਾ ਸਨਮਾਨ ਦਿੱਤਾ ਜਾ ਰਿਹਾ ਹੈ।ਇਹ ਸਨਮਾਨ ਹਾਸਿਲ ਕਰਨ ਵਾਲੀ ਪਹਿਲੀ ਮਹਿਲਾ ਹਨ।
        ਇਸੇ ਲੜੀ ਵਿੱਚ ਡਾ. ਰਮਿੰਦਰਜੀਤ ਕੌਰ ਡਾਇਟ ਗੁਰਦਾਸਪੁਰ ਨੂੰ ਵੀ ਉਹਨਾਂ ਦੇ ਪ੍ਰਕਾਸ਼ਿਤ ਕੰਮ ਸਦਕਾ `ਐਮੀਨੈਟ ਰਾਈਟਰ` ਐਵਾਰਡ ਨਾਲ ਨਿਵਾਜ਼ਿਆ ਜਾ ਰਿਹਾ ਹੈ।ਇਹਨਾਂ ਦੇ ਕਈ ਪੇਪਰ ਪ੍ਰਕਾਸ਼ਿਤ ਵੀ ਹੋਏ ਹਨ।
        ਉਪਰੋਕਤ ਸਾਰੇ ਹੀ ਲੈਕਚਰਾਰ ਲਗਾਤਾਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਸ਼ਿਰਕਤ ਕਰਦੇ ਰਹਿੰਦੇ ਹਨ ਅਤੇ ਆਪੋ ਆਪਣੇ ਜ਼ਿਲ੍ਹਿਆਂ ਦੇ ਐਸ.ਸੀ.ਈ.ਆਰ.ਟੀ ਦੇ ਰਿਸੋਰਸ ਪਰਸਨ ਹਨ।ਸਭ ਲੈਕਚਰਾਰ ਨੇ ਐਵਾਰਡ ਦਾ ਸਿਹਰਾ ਆਪਣੇ ਵਿਭਾਗ ਦੇ ਸੀਨੀਅਰਾਂ ਅਤੇ ਆਪਣੇ ਗੁਰੂਆਂ ਦਾਦਿੱਤਾ ਹੈ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …

Leave a Reply