ਅੰਮ੍ਰਿਤਸਰ, 1 ਜਨਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਅੰਮ੍ਰਿਤਸਰ ਵਲੋਂ ਪੰਜਾਬੀ ਸਾਹਿਤਕਾਰ, ਸਿੱਖ
ਚਿੰਤਕ ਤੇ ਸ਼ੋ੍ਮਣੀ ਕਮੇਟੀ ਦੇ ਸਾਬਕਾ ਅਧਿਕਾਰੀ ਦਿਲਜੀਤ ਸਿੰਘ ਬੇਦੀ ਦਾ ਸਨਮਾਨ ਕੀਤਾ ਗਿਆ।
ਇਹ ਸਨਾਮਾਨ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਦੇਵ ਦਰਦ ਦੀ ਅਗਵਾਈ ਵਿਚ ਮਨਮੋਹਨ ਸਿੰਘ ਢਿੱਲੋਂ, ਹਰਿੰਦਰ ਸੋਹਲ, ਕੁਲਵੰਤ ਸਿੰਘ ਅਣਖੀ, ਜਸਬੀਰ ਸਿੰਘ ਸੱਗੂ, ਹਜ਼ਾਰਾ ਸਿੰਘ ਚੀਮਾ ਅਤੇ ਹਰਭਜਨ ਬਾਜਵਾ ਵਲੋਂ ਪੰਜਾਬੀ ਸਾਹਿਤ, ਇਤਿਹਾਸ ਅਤੇ ਪੱਤਰਕਾਰੀ ਦੇ ਖੇਤਰ ਵਿਚ ਪਾਈਆਂ ਨਿਰੋਈਆਂ ਪੈੜਾਂ ਨੂੰ ਮੁੱਖ ਰੱਖਦਿਆਂ ਦਿੱਤਾ ਗਿਆ।ਜਿਨਾਂ ਵਿਚ ਉਨਾਂ ਵਲੋਂ ਵੱਖ-ਵੱਖ ਸਮਿਆਂ ਵਿਚ ਲਿਖੀਆਂ 6 ਮੌਲਿਕ ਪੁਸਤਕਾਂ ਅਤੇ 16 ਅਨੁਵਾਦਿਤ ਪੁਸਤਕਾਂ ਤੋਂ ਇਲਾਵਾ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਖਬਾਰਾਂ, ਰਸਾਲਿਆਂ ਵਿਚ ਕੀਤਾ ਕੰਮ ਸ਼ਾਮਲ ਹੈ।
ਬੇਦੀ ਨੂੰ ਮਿਲੇ ਇਸ ਸਨਮਾਨ `ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਡਾ. ਰੂਪ ਸਿੰਘ, ਚਰਨਜੀਤ ਸਿੰਘ ਗੁਮਟਾਲਾ, ਗੁਰਸ਼ਰਨ ਸਿੰਘ ਬੱਬਰ, ਹਰਭਜਨ ਸਿੰਘ ਵਕਤਾ, ਆਰਟਿਸਟ ਕੁਲਵੰਤ ਸਿੰਘ ਗਿੱਲ, ਅਰਤਿੰਦਰ ਸੰਧੂ, ਕੇਵਲ ਧਾਲੀਵਾਲ, ਨਿਰਮਲ ਅਰਪਣ, ਫੋਟੋ ਪੱਤਰਕਾਰ ਹਰਜੀਤ ਸਿੰਘ, ਪੱਤਰਕਾਰ ਹਰਮਿੰਦਰ ਸਿੰਘ, ਡਾ. ਕਸ਼ਮੀਰ ਸਿੰਘ, ਮੁਖਤਾਰ ਗਿੱਲ, ਜਗਤਾਰ ਗਿੱਲ, ਮਨਮੋਹਨ ਬਾਸਰਕੇ, ਸਰਬਜੀਤ ਸੰਧੂ, ਡਾ. ਮੋਹਨ, ਕਲਿਆਣ ਅੰਮ੍ਰਿਤਸਰੀ, ਧਰਵਿੰਦਰ ਔਲਖ, ਗੁਰਬਾਜ ਸਿੰਘ ਛੀਨਾ ਆਦਿ ਸਾਹਿਤਕਾਰਾਂ ਨੇ ਮੁਬਾਰਕਬਾਦ ਦਿੱਤੀ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media