Monday, March 30, 2026

ਆਂਗਨਵਾੜੀ ਕੇਂਦਰਾਂ `ਚ ਪੜਦੇ ਬੱਚਿਆਂ ਦੀ ਡਾਕਟਰੀ ਜਾਂਚ ਜਰੂਰੀ – ਰਾਏ

ਕਿਹਾ ਘੱਟ ਗਿਣਤੀਆਂ ਖਿਲਾਫ ਬਿਆਨਬਾਜ਼ੀ ਕਰਨ ਵਾਲਿਆਂ `ਤੇ ਹੋਵੇ ਸਖਤ ਕਾਰਵਾਈ
ਅੰਮ੍ਰਿਤਸਰ, 2 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਘੱਟ ਗਿਣਤੀ ਕਮਿਸ਼ਨਰ ਭਾਰਤ ਸਰਕਾਰ ਦੇ ਮੈਂਬਰ ਮਨਜੀਤ ਸਿੰਘ ਰਾਏ ਨੇ ਅੱਜ ਇਥੇ PUNJ0201201901ਪੁਲਿਸ ਤੇ ਪ੍ਰਸ਼ਾਸਨ ਨਾਲ ਘੱਟ ਗਿਣਤੀਆਂ ਬਾਰੇ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਸਮੀਖਿਆ ਕਰਦੇ ਹਦਾਇਤ ਕੀਤੀ ਕਿ ਘੱਟ ਗਿਣਤੀ ਭਾਈਚਾਰੇ ਖਿਲਾਫ ਸੋਸ਼ਲ ਮੀਡੀਏ ’ਤੇ ਪ੍ਰਚਾਰ ਕਰਨ ਵਾਲੇ ਲੋਕਾਂ ਵਿਰੁੱਧ ਸਖਤੀ ਨਾਲ ਨਿੱਜਠਿਆ ਜਾਵੇ।ਉਨਾਂ ਕਿਹਾ ਕਿ ਅਜਿਹੇ ਕੇਸਾਂ ਵਿਚ ਕੀਤੀ ਢਿੱਲ ਰਾਜ ਦਾ ਮਾਹੌਲ ਖਰਾਬ ਕਰ ਸਕਦੀ ਹੈ ਅਤੇ ਪੰਜਾਬ ਪਹਿਲਾਂ ਹੀ ਇਸ ਦਾ ਵੱਡਾ ਸੰਤਾਪ ਹੰਢਾ ਚੁੱਕਾ ਹੈ। ਉਨਾਂ ਕਿਹਾ ਕਿ ਸੋਸ਼ਲ ਮੀਡੀਏ ’ਤੇ ਹੁੰਦੇ ਅਜਿਹੇ ਪ੍ਰਚਾਰ ਨੂੰ ਰੋਕਣ ਲਈ ਪੁਲਿਸ ਨੂੰ ਜਿੱਥੇ ਵਿਸੇਸ਼ ਸੈਲ ਬਨਾਉਣ ਦੀ ਲੋੜ ਹੈ, ਉਥੇ ਭਾਈਚਾਰੇ ਦੇ ਆਗੂਆਂ ਨੂੰ ਭਰੋਸੇ ਵਿਚ ਰੱਖਣਾ ਚਾਹੀਦਾ ਹੈ, ਤਾਂ ਕਿ ਕੋਈ ਸ਼ੈਤਾਨ ਦਿਮਾਗ ਇਸ ਦਾ ਲਾਹਾ ਨਾ ਲੈ ਸਕੇ।
            ਰਾਏ ਨੇ ਇਸ ਮੌਕੇ ਘੱਟ ਗਿਣਤੀ ਵਰਗ ਦੇ ਬੱਚਿਆਂ ਲਈ ਆਂਗਨਵਾੜੀ ਕੇਂਦਰਾਂ ਵਿਚ ਆਉਂਦੇ ਬੱਚਿਆਂ ਦੇ ਸਿਹਤ ਦੀ ਸਮੀਖਿਆ ਕਰਦੇ ਸਪੱਸ਼ਟ ਕੀਤਾ ਕਿ ਇੰਨਾਂ ਬੱਚਿਆਂ ਦੀ ਨਿਰੰਤਰ ਸਿਹਤ ਜਾਂਚ ਹੋਵੇ, ਤਾਂ ਕਿ ਉਨਾਂ ਨੂੰ ਪੇਸ਼ ਆਉਂਦੀ ਖੁਰਾਕੀ ਤੱਤ ਦੀ ਕਮੀ ਨੂੰ ਧਿਆਨ ਵਿਚ ਰੱਖ ਕੇ ਹੀ ਰੋਜ਼ਾਨਾ ਦੀ ਖੁਰਾਕ ਤੈਅ ਕੀਤੀ ਜਾ ਸਕੇ।ਰਾਏ ਨੇ ਦੱਸਿਆ ਕਿ ਕੇਂਦਰ ਸਰਕਾਰ ਘੱਟ ਗਿਣਤੀਆਂ ਦੀ ਭਲਾਈ ਲਈ 5 ਹਜ਼ਾਰ ਕਰੋੜ ਰੁਪਏ ਖਰਚ ਕਰ ਰਹੀ ਹੈ ਅਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਇਸ ਪੈਸੇ ਦਾ ਲਾਭ ਸਮਾਜ ਦੇ ਲੋੜਵੰਦ ਵਰਗ ਤੱਕ ਪੁੱਜਦਾ ਕਰੀਏ।
       ਉਨਾਂ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਦੇ ਬੱਚਿਆਂ ਅਤੇ ਔਰਤਾਂ ਨੂੰ ਰੌਜ਼ਗਾਰ ਦੇਣ ਲਈ ਜਿਥੇ ਵੱਧ ਤੋਂ ਵੱਧ ਸਵੈ ਸੇਵੀ ਗਰੁੱਪ ਬਣਾ ਕੇ ਉਨਾਂ ਦੀ ਅਗਵਾਈ ਕੀਤੀ ਜਾਵੇ, ਉਥੇ ਬੱਚਿਆਂ ਨੂੰ ਹੁਨਰਮੰਦ ਸਿੱਖਿਆ ਦੇ ਕੇ ਉਨਾਂ ਨੂੰ ਰੋਟੀ ਕਮਾਉਣ ਦੇ ਯੋਗ ਬਣਾਇਆ ਜਾਵੇ।ਉਨਾਂ ਇਸ ਲਈ ਰਾਸ਼ਟਰੀ ਬੈਂਕਾਂ ਨੂੰ ਵੱਧ ਤੋਂ ਵੱਧ ਰਕਮ ਖੇਤਰ ਦੀ ਲੋੜ ਅਨੁਸਾਰ ਦੇਣ ਦੀ ਹਦਾਇਤ ਕੀਤੀ।
       ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਏ ਡੀ ਸੀ ਪੀ ਸ੍ਰੀ ਗੌਰਵ ਤੂਰਾ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਸੌਰਵ ਅਰੋੜਾ, ਡੀ.ਡੀ.ਪੀ.ਓ ਗੁਰਪ੍ਰੀਤ ਸਿੰਘ, ਏ.ਪੀ.ਓ ਕੰਵਰ ਸੁਖਜਿੰਦਰ ਸਿੰਘ, ਜਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਹਰਿੰਦਰ ਸਿੰਘ ਅਤੇ ਜਿਲ੍ਹਾ ਵੈਲਫੇਅਰ ਅਧਿਕਾਰੀ ਪਲਵ ਸ਼੍ਰੇਸ਼ਟਾ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply