ਮਜੀਠਾ, 2 ਜਨਵਰੀ 2019 (ਪੰਜਾਬ ਪੋਸਟ ਬਿਊਰੋ) – ਮਜੀਠਾ ਦੇ ਇਕ ਕਾਂਗਰਸੀ ਆਗੂ ’ਤੇ ਈਸਾਈ ਭਾਈਚਾਰੇ ਵਲੋਂ ਉਨਾ ਦੀ ਸੰਸਥਾ ’ਤੇ ਕਬਜ਼ਾ ਕਰਨ ਦੇ
ਦੋਸ਼ ਲਗਾਏ ਗਏ ਹਨ। ਭਾਈਚਾਰੇ ਵਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸਾਈ ਭਾਈਚਾਰੇ ਦੇ ਆਗੂਆਂ ਕਰਨੈਲ ਮਸੀਹ, ਪਾਦਰੀ ਡੈਨਿਅਲ ਮਸੀਹ, ਅਮਨ ਗਿਲ ਚੈਅਰਮੈਨ, ਸਰਪੰਚ ਬਾਊਲਾਲ, ਜੈਮਸ ਮਸੀਹ ਅਤੇ ਸਾਗਰ ਗਿਲ ਨੇ ਕਿਹਾ ਕਿ ਮਜੀਠਾ ਵਿਚ ਈਸਾਈ ਮਿਸ਼ਨ ਮਿਡਲ ਸਕੂਲ ਦੀ ਇਮਾਰਤ ਹੈ ਤੇ ਸਕੂਲ ਬੰਦ ਹੋ ਚੁੱਕਾ ਹੈ ਅਤੇ ਇਸ ਦਾ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਹੈ, ਜਿਸ ਕਾਰਨ ਇਸ ਜਗਾ ’ਤੇ ਕੋਈ ਉਸਾਰੀ ਨਹੀਂ ਹੋ ਸਕਦੀ ਅਤੇ ਨਾ ਹੀ ਵੇਚੀ ਜਾ ਸਕਦੀ ਹੈ।ਪਰ ਇੱਕ ਵਿਅਕਤੀ ਜੋ ਆਪਣੇ ਆਪ ਨੂੰ ਕਾਂਗਰਸ ਦਾ ਆਗੂ ਅਖਵਾਉਂਦਾ ਹੈ ਇਸ ਜਗ੍ਹਾ `ਤੇ ਦੁਕਾਨਾਂ ਦੀ ਉਸਾਰੀ ਕਰਵਾ ਰਿਹਾ ਹੈ। ਜਿਸ ਦੀ ਸ਼ਿਕਾਇਤ ਉਨਾਂ ਨੇ ਪਹਿਲਾਂ ਵੀ ਪੁਲਿਸ ਨੂੰ ਕੀਤੀ ਸੀ ਤੇ ਪੁਲਿਸ ਨੇ ਕੰਮ ਰੋਕ ਦਿੱਤਾ ਸੀ।ਪਰ ਹੁਣ ਫੇਰ ਉਸਨੇ ਸਰਕਾਰ ਦੇ ਜੋਰ ’ਤੇ ਦੋਬਾਰਾ ਉਸਾਰੀ ਸ਼ੁਰੂ ਕਰ ਦਿੱਤੀ ਹੈ।ਜਿਸ ਲਈ ਇੱਕ ਵਾਰ ਫੇਰ ਪੁਲਿਸ ਨੂੰ ਦਰਖਾਸਤ ਦਿੱਤੀ ਹੈ।
ਉਧਰ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਉਨਾਂ ਕੋਲ ਇਸਾਈ ਭਾਈਚਾਰੇ ਵਲੋਂ ਸ਼ਿਕਾਇਤ ਆਈ ਹੈ ਜਿਸ ’ਤੇ ਪੜਤਾਲ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media