Monday, March 30, 2026

 ਬਟਾਲਾ ਵਿਖੇ ਬਾਬੇ ਦੇ ਵਿਆਹ ਦੀਆਂ ਰੌਣਕਾ, ਲੱਖਾਂ ਸੰਗਤਾਂ ਨੇ ਕੀਤੀ ਸ਼ਮੂਲੀਅਤ

ਬਾਬੇ ਨਾਨਕ ਦੀ ਬਰਾਤ ਰੂਪੀ ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ ‘ਤੇ ਨਿੱਘਾ ਸਵਾਗਤ

PPN01091401

ਬਟਾਲਾ, 1 ਸਤੰਬਰ (ਨਰਿੰਦਰ ਸਿੰਘ ਬਰਨਾਲ) – ਜਗਤ ਗੁਰੂ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁੱਲਖਣੀ ਜੀ ਦੇ 527ਵਾਂ ਵਿਆਹ ਪੁਰਬ ਨੂੰ ਸਮਰਪਿਤ ਬਾਬੇ ਨਾਨਕ ਦੀ ਬਰਾਤ ਰੂਪੀ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਅੱਜ ਸਵੇਰੇ 8 ਵਜੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਅਕਾਸ਼ ਗੁੰਜਾਓ ਜੈਕਾਰਿਆਂ ਨਾਲ ਵਿਆਹ ਪੁਰਬ ਦੇ ਮੁੱਖ ਪ੍ਰਬੰਧਕ ਜੱਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯੋਗ ਤੇ ਅਣਥੱਕ ਉਪਰਾਲੇ ਸਦਕਾ ਸੰਗਤਾਂ ਦੇ ਸਹਿਯੋਗ ਨਾਲ ਰਵਾਨਾ ਹੋਇਆ। ਇਸ ਨਗਰ ਕੀਰਤਨ ਦੀ ਆਰੰਭਤਾ ਮੌਕੇ ਬੀਬੀ ਊੁਪਿੰਦਰਜੀਤ ਕੌਰ ਸਾਬੁਕਾ ਮੰਤਰੀ ਪੰਜਾਬ, ਸੰਤ ਜਗਜੀਤ ਸਿੰਘ ਹਰਖੋਵਾਲ ਵਾਲੇ, ਜੱਥੇਦਾਰ ਸਿੰਗਾਰਾ ਸਿੰਘ ਲੋਹੀਆ, ਜੱਥੇਦਾਰ ਜਰਨੈਲ ਸਿੰਘ ਡੋਗਰਾਵਾਲਾ, ਜੱਥੇਦਾਰ ਬਲਦੇਵ ਸਿੰਘ ਕਲਿਆਣ, ਬੀਬੀ ਗੁਰਪ੍ਰੀਤ ਸਿੰਘ (ਚਾਰੇ ਸ੍ਰੋਮਣੀ ਕਮੇਟੀ ਮੈਂਬਰ) ਸ. ਚਰਨ ਸਿੰਘ ਮੈਨੇਜਰ, ਗਿਆਨੀ ਜੋਗਾ ਸਿੰਘ ਹੈਡ ਗ੍ਰੰਥੀ ਨੇ ਪੰਜਾਂ ਪਿਆਰਿਆਂ, ਜੱਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ੍ਰੋਮਣੀ ਕਮੇਟੀ ਤੇ ਉਹਨ੍ਹਾਂ ਨਾਲ ਬਟਾਲਾ ਤੋਂ ਆਏ ਪੰਤਵੰਤਿਆਂ ਆਗੂਆਂ ਨੂੰ ਸਿਰਪਾਉ ਪਾ ਕੇ ਸਨਮਾਨਿਤ ਕਰਕੇ ਨਗਰ ਕੀਰਤਨ ਰਵਾਨਾ ਕੀਤਾ।

PPN01091402

ਇਹ ਨਗਰ ਕੀਰਤਨ ਗੁਰਦੁਆਰਾ ਸੁਲਤਾਨਪੁਰ ਸਾਹਿਬ ਤੋਂ ਆਰੰਭ ਹੋ ਕੇ ਮੰਡੀ ਮੋੜਾ, ਤਲਵੰਡੀ ਚੌਧਰੀਆਂ, ਢਿਲਵਾਂ, ਬਿਆਸ, ਬਾਬਾ ਬਕਾਲਾ, ਮਹਿਤਾ, ਰੰਗੜਨੰਗਲ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਪੁੱਜਾ, ਜਿੱਥੇ ਸ.ਦੇਸ਼ ਰਾਜ ਧੁੱਗਾ ਮੁੱਖ ਸੰਸਦੀ ਸਕੱਤਰ, ਸ.ਲਖਬੀਰ ਸਿੰਘ ਲੋਧੀਨੰਗਲ ਹਲਕਾ ਇੰਚਾਰਜ, ਸ੍ਰੋਮਣੀ ਕਮੇਟੀ ਵੱਲੋਂ ਜੱਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ੍ਰੋਮਣੀ ਕਮੇਟੀ, ਸ.ਜਗੀਰ ਸਿੰਘ ਲਾਲਪੁਰਾ ਜਨਰਲ ਪ੍ਰਬੰਧਕ, ਸ.ਸਤਨਾਮ ਸਿੰਘ ਰਿਆੜ ਐਡੀਸ਼ਨਲ ਚੀਫ਼ ਗੁਰਦੁਆਰਾ ਇੰਸਪੈਕਟਰ, ਸ.ਤੇਜਿੰਦਰ ਸਿੰਘ ਜਨਰਲ ਪ੍ਰਬੰਧਕ, ਸ.ਦੌਲਤ ਸਿੰਘ ਭੰਬੋਈ ਸੁਪਰਵਾਈਜ਼ਰ ਧਰਮ ਪ੍ਰਚਾਰ ਕਮੇਟੀ, ਸ.ਰਣਜੀਤ ਸਿੰਘ ਕਲਿਆਣਪੁਰ ਮੈਨੇਜਰ ਗੁਰਦੁਆਰਾ ਸ੍ਰੀ ਅੱਚਲ ਸਾਹਿਬ, ਸ.ਗੁਰਤਿੰਦਰ ਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ, ਸ.ਰਜਵੰਤ ਸਿੰਘ ਰੰਧਾਂਵਾ ਆਈ.ਏ.ਅਫ਼ਸਰ ਸ੍ਰੋਮਣੀ ਕਮੇਟੀ ਅਤੇ ਬਲਦੇਵ ਸਿੰਘ ਖਾਲਸਾ ਸਰੱਬਤ ਦਾ ਭਲਾ ਵੈਲਫੇਅਰ ਪ੍ਰਧਾਨ, ਤੇ ਸਮੂਹ ਸਟਾਫ਼ ਨੇ ਪੰਜਾਂ ਪਿਆਰਿਆਂ ਨੂੰ ਸਿਰਪਾਓ ਭੇਂਟ ਕਰਕੇ ਨਤਮਸਤਕ ਹੁੰਦਿਆ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ। ਇਹ ਨਗਰ ਕੀਰਤਨ ਦੀਆਂ ਸੰਗਤਾਂ ਵਾਸਤੇ ਚਾਹ ਪਕੌੜੇ ਛਕਾ ਕੇ ਸਵਾਗਤ ਕੀਤਾ? ਉਪਰੰਤ ਨਗਰ ਕੀਰਤਨ ਵੱਖ ਵੱਖ ਪੜਾਵਾ ਤੋਂ ਹੁੰਦਾ ਹੋਇਆ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਵਿਖੇ ਸੰਪੂਰਨ ਹੋਇਆ।

PPN01091403

ਨਗਰ ਕੀਰਤਨ ਦਾ ਬਟਾਲਾ ਵਿਖੇ ਪਹੁੰਚਣ ਤੇ ਇਲਾਕਾ ਵਾਸੀਆਂ ਵੱਲੋਂ ਸ਼ਹਿਰ ਨੂੰ ਲਾਈਟ, ਡੈਕੋਰੇਸ਼ਨ, ਜਾਲ, ਮਾਟੋ, ਬੈਨਰ ਬੋਰਡ, ਸਵਾਗਤੀ ਗੇਟ ਲਗਾ ਕੇ ਸਜਾਇਆ ਗਿਆ ਸੀ? ਨਗਰ ਕੀਰਤਨ ਦੇ ਅੱਗੇ ਅੱਗੇ ਬੈਂਡ ਵਾਲੇ, ਗੁਰਬਾਣੀ ਦੀ ਧੁੰਨਾ ਨਾਲ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਦਾ ਅਭਿਨੰਦਨ ਕਰਕੇ ਸਵਾਗਤ ਕਰ ਰਹੇ ਸਨ। ਸਾਰੇ ਰਸਤੇ ਪ੍ਰਬੰਧਕਾਂ ਵੱਲੋਂ ਭਾਰੀ ਆਤਿਸ਼ਬਾਜ਼ੀ ਚਲਾਉਣ ਦਾ ਵਿਸ਼ੇਸ ਪ੍ਰਬੰਧ ਕੀਤਾ ਗਿਆ।ਇਸ ਨਗਰ ਕੀਰਤਨ ਵਿੱਚ ਹੋਰਨਾਂ ਤੋਂ ਇਲਾਵਾ ਸ.ਸੁਖਬੀਰ ਸਿੰਘ ਵਾਹਲਾ ਚੇਅਰਮੈਨ, ਸ.ਤਰਲੋਕ ਸਿੰਘ ਬਾਠ ਚੇਅਰਮੈਨ, ਸ. ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਸ੍ਰੀ ਅਸ਼ਵਨੀ ਸੇਖੜੀ, ਸ੍ਰੀ ਜਗਦੀਸ਼ ਰਾਜ ਸ਼ਾਹਨੀ, ਸ.ਬਲਵਿੰਦਰ ਸਿੰਘ ਲਾਡੀ, ਸ.ਐਡਵੋਕੇਟ ਰਜਿੰਦਰ ਸਿੰਘ ਪਦਮ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਮਲਕੀਅਤ ਸਿੰਘ ਹੈਪੀ, ਸ. ਹਰਪਾਲ ਸਿੰਘ ਕੈਰੋਂ, ਸ. ਨਿਸ਼ਾਨ ਸਿੰਘ ਇੰਸਪੈਕਟਰ, ਸ. ਗੁਰਸ਼ਰਨ ਸਿੰਘ ਮਾਨ, ਸ. ਸਿੰਗਾਰ ਸਿੰਘ ਸੰਧੂ, ਸ.ਭਗਵੰਤ ਸਿੰਘ ਕਰਮੂਵਾਲਾ, ਡਾ. ਲਖਬੀਰ ਸਿੰਘ ਬੁੱਟਰ, ਸ. ਬਲਦੇਵ ਸਿੰਘ ਥੋਥੀਆ, ਸ. ਲਖਬੀਰ ਸਿੰਘ ਗੁਰਦੁਆਰਾ ਇੰਸਪੈਕਟਰ ਸ੍ਰੋਮਣੀ ਕਮੇਟੀ, ਸ. ਕੁਲਵੰਤ ਸਿੰਘ ਜ਼ਫਰਵਾ ਮੈਨੇਜਰ, ਸ. ਹਰਜੀਤ ਸਿੰਘ ਪ੍ਰਧਾਨ, ਸ. ਸੁਰਜੀਤ ਸਿੰਘ ਪ੍ਰਧਾਨ, ਸ.ਪ੍ਰਿਤਪਾਲ ਸਿੰਘ ਛੋਟੇਪੁਰ, ਸ. ਬਖ਼ਸੀਸ ਸਿੰਘ ਫੌਜ਼ੀ, ਸ.ਸੁਖਬੀਰ ਸਿੰਘ ਚੌੜੇ ਮੱਧਰੇ, ਗਿਆਨੀ ਹਰਬੰਸ ਸਿੰਘ ਹੰਸਪਾਲ, ਮਾ. ਪ੍ਰਵੀਨ ਸਿੰਘ, ਸ. ਬਲਬੀਰ ਸਿੰਘ ਬਿੱਟੁ, ਸ. ਰੇਸ਼ਮ ਸਿੰਘ, ਸ. ਜਤਿੰਦਰ ਪਾਲ ਸਿੰਘ, ਫਲਾਇੰਗ ਸਕੂਐਡ, ਮਨਜੀਤ ਸਿੰਘ ਜਫ਼ਰਵਾਲ, ਪ੍ਰੇਮ ਸਿੰਘ ਰੰਧਾਵਾ ਸਰਪੰਚ, ਮਨਜੀਤ ਸਿੰਘ ਹੈਪੀ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply