Friday, October 18, 2024

ਸਰਕਾਰੀ ਹਾਈ ਸਕੂਲ ਖਾਨੋਵਾਲ ਵਿਖੇ ਨੈਤਿਕ ਸਿੱਖਿਆ ਦਿਵਸ ਮਨਾਇਆ

PPN01091404
ਬਟਾਲਾ, 1 ਸਤੰਬਰ (ਨਰਿੰਦਰ ਬਰਨਾਲ) – ਪੰਜਾਬ ਸਿੱਖਿਆ ਵਿਭਾਗ ਦੇ ਸਾਲਾਨਾ ਕਲੈਡੰਰ ਅਨੁਸਾਰ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਨੈਤਿਕ ਸਿੱਖਿਆ ਦਿਵਸ ਮਨਾਇਆ ਗਿਆ।ਜਿਸ ਦੇ ਚਲਦੇ ਸਰਕਾਰੀ ਹਾਈ ਸਕੂਲ ਖਾਨੋਵਾਲ(ਬਟਾਲਾ) ਵਿਖੇ ਵੀ ਨੈਤਿਕ ਦਿਵਸ ਮਨਾਇਆ ਗਿਆ। ਜਿਸ ਵਿੱਚ ਨੌਵੀ ਅਤੇ ਦਸਵੀ ਜਮਾਤ ਦੇ ਬੱਚਿਆਂ ਨੇ ਇਸ ਦਿਵਸ ਦੇ ਮੌਕੇ ਵਿਸੇਸ ਰੂਪ ਵਿੱਚ ਭਾਗ ਲਿਆ।ਇਸ ਮੌਕੇ ਤੇ ਨੌਵੀ ਅਤੇ ਦਸਵੀ ਕਲਾਸ ਦੇ ਬੱਚਿਆ ਨੇ ਨੈਤਿਕ ਸਿੱਖਿਆ ਤੇ ਆਪਣੇ ਵਿਚਾਰ ਪ੍ਰਗਟ ਕੀਤੇ । ਬੱਚਿਆ ਨੂੰ ਸਕੂਲ ਮੁੱਖੀ ਵਰਗਿਸ ਸਲਾਮਤ ਨੇ ਆਪਣੇ ਭਾਸਣ ਦੌਰਾਨ ਦੱਸਿਆ ਕਿ ਅੱਜ ਦੇ ਯੁੱਗ ਵਿੱਚ ਨੌਜਵਾਨ ਪੀੜੀ ਦੇਸ. ਦਾ ਬਹੁਤ ਵੱਡਾ ਭਵਿੱਖ ਇਸ ਕਰਕੇ ਇਹਨਾਂ ਨੂੰ ਸਮਾਜਿਕ ਬੁਰਾਈਆਂ ਨੂੰ ਛੱਡ ਕੇ ਆਪਣੇ ਜੀਵਨ ਵਿੰਚ ਨੇਤਿਕ ਕਦਰਾਂ ਕੀਮਤਾਂ ਨੁੂੰ ਅਪਨਾਉਣਾ ਚਾਹੀਦਾ ਹੈ? ਜਿਸ ਨਾਲ ਉਹ ਦੇਸ. ਦੇ ਜਿੰਮੇਵਾਰ ਨਾਗਰਿਕ ਬਣ ਸਕਦੇ ਹਨ। ਨੋਵੀ ਅਤੇ ਦਸਵੀ ਕਲਾਸ ਦੇ ਵਿਦਿਆਰਥੀਆਂ ਸੰਦੀਪ ਕੌਰ, ਹਰਪ੍ਰੀਤ ਕੌਰ,ਕਮਲਜੀਤ ਕੌਰ ਨੇ ਨੈਤਿਕ ਸਿੱਖਿਆ ਤੇ ਆਪਣੇ ਵਿਚਾਰ ਸਵੇਰ ਦੀ ਸਭਾ ਵਿੱਚ ਪੇਸ. ਕੀਤੇ।ਮਾਸਟਰ ਮਹਿੰਦਰ ਸਿੰਘ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ ਇਸਦੇ ਨਾਲ ਹੀ ਡਾਕਟਰ ਮਨਜਿੰਦਰ ਨੇ ਵੀ ਬੱਚਿਆ ਨੂੰ ਨੈਤਿਕ ਸਿੱਖਿਆ ਦੀਆਂ ਕਦਰਾਂ ਕੀਮਤਾਂ ਨੁੰ ਮੁੱਖ ਰੱਖਦੇ ਹੋਏ। ਆਪਣੇ ਜੀਵਨ ਵਿੱਚ ਇਸ ਨੂੰ ਅਪਨਾਉਣ ਦੀ ਅਪੀਲ ਕੀਤੀ।ਇਸ ਮੌਕੇ ਤੇ ਸਕੂਲ ਸਟਾਫ ਜਸਵੰਤ ਸਿੰਘ, ਜਸਪਾਲ ਸਿੰਘ, ਗੁਰਮੀਤ ਸਿੰਘ, ਨਿਰਮਲ ਸਿੰਘ, ਹਰਜਿੰਦਰ ਸਿੰਘ, ਨਵਦੀਪ ਸਿੰਘ, ਮੈਡਮ ਨਵਨੀਤ ਕੌਰ,ਕਲਰਕ ਹਰਵਿੰਦਰ ਸਿੰਘ ਤੋ ਇਲਾਵਾ ਸਕੂਲ ਦੇ ਸਮੂਹ ਬੱਚੇ ਹਾਜਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply