Tuesday, September 22, 2026

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਬਾਗਬਾਨੀ ਟੀਮ ਨੇ ਕੀਤਾ ਸਬਜੀ ਮੰਡੀ ਦਾ ਵਿਸ਼ੇਸ ਦੋਰਾ

ਕਿਸਾਨਾਂ ਨੂੰ ਬਾਗਾਂ ਤੇ ਸਬਜ਼ੀਆਂ ਤੇ ਲੋੜ ਅਨੁਸਾਰ ਦਵਾਈਆਂ ਤੇ ਖਾਦਾਂ ਵਰਤਣ ਦੀ ਸਲਾਹ

PUNJ0201201922ਪਠਾਨਕੋਟ, 2 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਰਾਮਵੀਰ ਜੀ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਬਾਗਬਾਨੀ ਵਿਭਾਗ ਦੀ ਇੱਕ ਟੀਮ ਵੱਲੋਂ ਸਬਜੀ ਮੰਡੀ ਪਠਾਨਕੋਟ ਦਾ ਵਿਸ਼ੇਸ ਦੋਰਾ ਕੀਤਾ ਗਿਆ।ਬਾਗਬਾਨੀ ਟੀਮ ਵਿੱਚ ਮੁਖਤਿਆਰ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ, ਜਤਿੰਦਰ ਕੁਮਾਰ ਬਾਗਬਾਨੀ ਵਿਕਾਸ ਅਫਸਰ, ਸੰਮੀ ਕੁਮਾਰ ਬਾਗਬਾਨੀ ਵਿਕਾਸ ਅਫਸਰ ਘਿਆਲਾ ਅਤੇ ਨਿਰਮਲ ਸਿੰਘ ਜਿਲਾ ਮੰਡੀ ਅਫਸਰ, ਅੰਮ੍ਰਿਤਪਾਲ ਸਿੰਘ ਮੰਡੀ ਸੁਪਰਵਾਇਜਰ, ਬਨਾਰਸੀ ਦਾਸ ਮੰਡੀ ਸੁਪਰਵਾਇਜਰ ਅਤੇ ਰਜਨੀਸ਼ ਕੁਮਾਰ ਇੰਸਪੈਕਟਰ ਮੰਡੀ ਬੋਰਡ ਪਠਾਨਕੋਟ ਆਦਿ ਸ਼ਾਮਲ ਸਨ।
ਮੁਖਤਿਆਰ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਨੇ ਦੱਸਿਆ ਕਿ `ਮਿਸਨ ਤੰਦਰੁਸਤ ਪੰਜਾਬ` ਅਧੀਨ ਬਾਗਬਾਨੀ ਟੀਮ ਵੱਲੋਂ ਸਬਜੀ ਮੰਡੀ ਪਠਾਨਕੋਟ ਦਾ ਦੌਰਾ ਕੀਤਾ ਗਿਆ ਹੈ।ਜਿਸ ਦੋਰਾਨ ਮੌਕੇ `ਤੇ ਹਾਜਰ ਆੜਤੀਆਂ, ਬਾਗਾਂ ਦੇ ਠੇਕੇਦਾਰਾਂ ਅਤੇ ਸਬਜੀਆਂ ਵੇਚਣ ਅਤੇ ਖਰੀਦਣ ਆਏ ਗ੍ਰਾਹਕਾਂ ਨੂੰ ਫਲ ਇਥਲੀਨ ਗੈਸ\ ਐਥੀਫੋਨ ਦੀ ਵਰਤੋਂ ਕਰਕੇ ਪਕਾਉਣ ਦੀ ਸਲਾਹ ਦਿੱਤੀ ਅਤੇ ਗਾਹਕਾਂ ਨੂੰ ਚੰਗੇ ਫਲ ਖਰੀਦਣ ਬਾਰੇ ਜਾਗਰੁਕ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਜੋ ਫਲ ਮਸਾਲੇ (ਕੈਲਸ਼ੀਅਮ ਕਾਰਬਾਈਡ) ਨਾਲ ਪਕਾਏ ਹੁੰਦੇ ਹਨ, ਉਹ ਫਲ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹਨ।ਟੀਮ ਵੱਲੋਂ ਮੰਡੀ ਵਿਚ ਹਾਜਰ ਕਿਸਾਨਾਂ ਨੂੰ ਬਾਗਾਂ ਅਤੇ ਸਬਜੀਆਂ ਤੇ ਘੱਟ ਤੋਂ ਘੱਟ\ ਲੋੜ ਅਨੁਸਾਰ ਦਵਾਈਆਂ ਅਤੇ ਖਾਦਾਂ ਵਰਤਣ ਦੀ ਸਲਾਹ ਦਿੱਤੀ ਗਈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply