Sunday, November 1, 2026

ਨਸੀਲੀਆਂ ਗੋਲੀਆਂ ਸਮੇਤ ਤਿੰਨ ਗ੍ਰਿਫਤਾਰ

ਸੰਦੌੜ/ਸੰਗਰੂਰ, 3 ਜਨਵਰੀ (ਪੰਜਾਬ ਪੋਸਟ-ਹਰਮਿੰਦਰ ਸਿੰਘ ਭੱਟ) – ਸੀਨੀਅਰ ਕਪਤਾਨ ਪੁਲਿਸ ਸੰਗਰੂਰ ਡਾਕਟਰ ਸੰਦੀਪ ਕੁਮਾਰ ਗਰਗ ਦੇ ਦਿਸ਼ਾ ਨਿਰਦੇਸ਼ਾਂ PUNJ0301201810ਤਹਿਤ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਡੀ.ਐਸ.ਪੀ ਸਬ ਡਵੀਜਨ ਮਲੇਰਕੋਟਲਾ ਦੀ ਰਹਿਨੁਮਾਈ ਹੇਠ ਨਾਰਕੋਟੈਕ ਸੈਲ/ ਸਪੈਸਲ ਸੈਲ ਸੰਗਰੂਰ ਤੇ ਥਾਣਾ ਸੰਦੋੜ ਦੀ ਪੁਲਿਸ ਪਾਰਟੀ ਵਲੋਂ ਅੰਮ੍ਰਿਤਪਾਲ ਸਿੰਘ ਉਰਫ ਮੱਖਣ ਡਾਕਟਰ ਵਾਸੀ ਕਸਬਾ ਭੁਰਾਲ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 900 ਨਸ਼ੀਲੀਆਂ ਗੋਲੀਆ ਬਰਾਮਦ ਕਰਕੇ ਥਾਣਾ ਸੰਦੌੜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।ਇਸ ਤੋਂ ਇਲਾਵਾ ਦਰਸ਼ਨ ਸਿੰਘ ਵਾਸੀ ਮਤੋਈ ਅਤੇ ਸਮੀਰ ਕੁਮਾਰ ਵਾਸੀ ਮੁਹਲਾ ਰਾਮ ਨਗਰ ਧੀਰਾ ਵਾਲਾ ਮਲੇਰਕੋਟਲਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ 7500 ਨਸ਼ੀਲ਼ੀਆਂ ਗੋਲੀਆਂ ਅਤੇ ਕਮਾਏ 50000 ਰੁਪਏ ਅਤੇ ਮੋਟਰਸਾਇਕਲ ਬਰਾਮਦ ਕਰਕੇ ਥਾਣਾ ਸੰਦੌੜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ।

Check Also

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ

ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …

Leave a Reply