ਸੰਦੌੜ, ਸੰਗਰੂਰ, 3 ਜਨਵਰੀ (ਪੰਜਾਬ ਪੋਸਟ-ਹਰਮਿੰਦਰ ਸਿੰਘ ਭੱਟ) – ਦਸਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਖੁਰਦ
ਵਿਖੇ ਨਗਰ ਕੀਰਤਨ ਸਜਾਇਆ ਗਿਆ।ਜਿਸ ਵਿਚ ਸਿੱਖ ਭਾਈਚਾਰੇ ਦੇ ਨਾਲ ਮੁਸਲਿਮ ਭਾਈਚਾਰੇ ਨੇ ਵੀ ਹਾਜਰੀ ਭਰੀ।ਨਗਰ ਕੀਰਤਨ ਦਾ ਥਾਂ-ਥਾਂ `ਤੇ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਦੇ ਲਈ ਲੰਗਰ ਵੀ ਲਗਾਏ ਗਏ।ਨਗਰ ਕੀਰਤਨ ਵਿਚ ਸ਼ਾਮਲ ਸੰਗਤਾਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ।ਮੁਸਲਿਮ ਭਾਈਚਾਰੇ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਵੀ ਭੇਟ ਕੀਤੇ।ਇਸ ਮੌਕੇ ਮਨਦੀਪ ਸਿੰਘ ਖੁਰਦ, ਸਾਬਕਾ ਸਰਪੰਚ ਰਾਜਵਿੰਦਰ ਸਿੰਘ, ਰਮਜਾਨ ਜਾਨੀ, ਅਰਸ਼ਦ ਮਾਣੀ, ਰਮਸਾ ਮੁਹੰਮਦ, ਡਾ. ਵਕੀਲ, ਮੁਹੰਮਦ ਅਨਵਰ, ਤੁਫੈਲ ਮੁਹੰਮਦ, ਵਿੱਕੀ ਖਾਨ, ਮੁਹੰਮਦ ਸਾਬਰ, ਮੁਹੰਮਦ ਰਜਾਕ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media