Friday, October 16, 2026

ਅਕਾਲੀ ਆਗੂ ਨੂੰ ਸਦਮਾ, ਪਿਤਾ ਭਾਈ ਤਾਰਾ ਸਿੰਘ ਦਾ ਦੇਹਾਂਤ

ਵੱਖ-ਵੱਖ ਆਗੂਆਂ ਮੱਕੜ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

PPN01091407

ਬਠਿੰਡਾ, 1 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਜਗਮੋਹਨ ਸਿੰਘ ਮੱਕੜ ਦੇ ਪਰਿਵਾਰ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਭਾਈ ਤਾਰਾ ਸਿੰਘ ਜੀ ਦਾ ਕੁੱਝ ਦਿਨਾਂ ਦੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਜਿਨ੍ਹਾਂ ਦਾ ਅੱਜ ਡੀਏਵੀ ਕਾਲਜ ਦੇ ਨਜਦੀਕ ਰਾਮਬਾਗ ਵਿੱਚ ਧਾਰਮਿਕ ਰੀਤੀ ਰਿਵਾਜਾਂ ਨਾਲ ਸਸਕਾਰ ਕੀਤਾ ਗਿਆ। ਇਸ ਮੌਕੇ ਮੱਕੜ ਪਰਿਵਾਰ ਨਾਲ ਸ਼ਹਿਰ ਦੇ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਦੁੱਖ ਪ੍ਰਗਟ ਕਰਦਿਆਂ ਸ਼ਰਧਾ ਫੁੱਲ ਭੇਂਟ ਕੀਤੇ ਗਏ। ਉਹਨਾਂ ਦੇ ਸਪੁੱਤਰ ਜਗਮੋਹਨ ਮੱਕੜ ਨੇ ਦੱਸਿਆ ਕਿ ਉਹਲਾਂ ਦੇ ਪਿਤਾ ਪਿਛਲੇ 8 ਮਹੀਨਿਆਂ ਤੋਂ ਬਿਮਾਰ ਸਨ। ਭਾਈ ਤਾਰਾ ਸਿੰਘ ਜੀ ਨੂੰ ਸ਼ਰਧਾ ਫੁੱਲ ਭੇਂਟ ਕਰਨ ਵਾਲਿਆ ਵਿੱਚ ਬਠਿੰਡਾ ਪ੍ਰੈਸ ਕਲੱਬ (ਰਜਿ.) ਦੇ ਮੈਂਬਰ ਅਤੇ ਅਹੁਦੇਦਾਰ, ਖਾਲਸਾ ਦੀਵਾਨ ਸਿੰਘ ਸਭਾ ਦੇ ਪ੍ਰਧਾਨ ਭਾਈ ਰਜਿੰਦਰ ਸਿੰਘ ਸਿੱਧੂ, ਐਸ ਸੀ ਵਿੰਗ ਦੇ ਜਿਲਾ ਪ੍ਰਧਾਨ ਐਕਸੀਅਨ ਦਿਆਲ ਸਿੰਘ, ਹਰਵਿੰਦਰ ਸਿੰਘ ਖਾਲਸਾ, ਸਰਕਲ ਪ੍ਰਧਾਨ ਰਾਕੇਸ਼ ਸਿੰਗਲਾ, ਭੁਪਿੰਦਰ ਸਿੰਘ ਭੁੱਲਰ, ਦਲਜੀਤ ਸਿੰਘ ਬਰਾੜ, ਮਾਸਟਰ ਹਰਮੰਦਰ ਸਿੰਘ, ਟੇਕ ਸਿੰਘ ਖਾਲਸਾ, ਰਾਜੂ ਸਰਾਂ (ਸਾਰੇ ਕੌਸਲਰ), ਗੁਰਦੁਆਰਾ ਹਾਜੀ ਰਤਨ ਸਾਹਿਬ ਦੇ ਮੈਨੇਜਰ ਸ਼ੁਮੇਰ ਸਿੰਘ, ਬੀਬੀ ਪਰਮਜੀਤ ਕੌਰ ਘੁਮਾਣ, ਪ੍ਰੈਸ ਸਕੱਤਰ ਓਮ ਪ੍ਰਕਾਸ਼ ਸ਼ਰਮਾ, ਰਾਜੂ ਮਾਨ, ਕੱਪੜਾ ਮਾਰਕਿਟ ਤੋਂ ਮਹੇਸ਼ਇੰਦਰ ਸਿੰਘ, ਅਮਰੀਕ ਸਿੰਘ, ਸੱਤਪਾਲ ਪ੍ਰਧਾਨ, ਸੁਖਵਿੰਦਰ ਸਿੰਘ ਸੁੱਖੀ, ਭਾਈ ਵਰਿੰਦਰ ਸਿੰਘ ਬੱਲਾ, ਰਤਨ ਕੁਮਾਰ, ਰਾਧੇ ਸ਼ਾਮ ਆਦਿ ਹਾਜਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply