Wednesday, March 25, 2026

ਇੰਸਪਾਇਰ ਐਵਾਰਡ 2014 ਦੌਰਾਨ ਨੰਨੇ ਵਿਗਿਆਨੀਆਂ ਨੇ ਵਿਖਾਏ ਵਿਗਿਆਨ ਦੇ ਚਮਤਕਾਰ

PPN01091406

ਬਟਾਲਾ, ੧ ਸਤੰਬਰ (ਨਰਿੰਦਰ ਬਰਨਾਲ) – ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਭਾਰਤ ਅਤੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਆਪਸੀ ਸਹਿਯੋਗ ਨਾਲ ਸੁਖਜਿੰਦਰਾ ਕਾਲਜ ਹਰਦੋਛੰਨੀ ਰੋਡ ਗੁਰਦਾਸਪੁਰ ਵਿਖੇ ਜਿਲਾ ਸਾਂਇੰਸ ਸੁਪਰਵਾਈਜਰ ਰਵਿੰਦਰਪਾਲ ਸਿੰਘ ਚਾਹਲ ਤੇ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿਘ ਸੈਣੀ ਦੀਆਂ ਕੋਸਿਸਾਂ ਸਦਕਾ ਇੰਸਪਾਇਰ ਐਵਾਰਡ 2014 ਦਾ ਆਯੋਜਨ ਕੀਤਾ ਗਿਆ।ਜਿਸ ਜਿਲੇ ਭਰ ਦੇ ਮਿਡਲ, ਹਾਈ ਤੇ ਹਾਇਰ ਸੰਕੈਡਰੀ ਸਕੂਲਾਂ ਨੇ ਭਾਂਗ ਲਿਆ।ਇਸ ਇੰਸਪਾਇਰ ਐਵਾਰਡ ਵਿਚ ਵਿਦਿਆਰਥੀਆਂ ਵੱਲੋ ਸਾਂਇੰਸ ਦੇ ਵੱਖ ਵੱਖ ਵਿਸਿਆਂ ਤੇ ਮਾਡਲ ਤਿਆਰ ਕੀਤੇ ਗਏ।ਤਿੰਨ ਦਿਨਾ ਚੱਲੇ ਇਸ ਇੰਸਪਾਇਰ ਐਵਾਰਡ ਵਿਚ ਯੂਨੀਅਰ ਤੇ ਸੀਨੀਅਰ ਵਿੰਗਾਂ ਦੇ ਨਤੀਜੇ ਤਿਆਰ ਕੀਤੇ ਗਏ।ਯੂਨੀਅਰ ਵਿੰਗ ਵਿਚ ਵਿਸਾਲਪ੍ਰੀਤ ਸਿੰਘ ਸਰਕਾਰੀ ਮਿਡਲ ਸਕੂਲ ਭੈਣੀਪਸਵਾਲ, ਗੁਰਮੇਜ਼ ਸਿੰਘ ਸੇਖ ਪੁਰ ਕਲਾਂ, ਜ਼ਸਬੀਰ ਕੌਰ ਸਰਕਾਰੀ ਹਾਈ ਸਕੂਲ ਗਾਜੀ ਪੁਰ, ਰਾਜਵਿੰਦਰ ਕੌਰ, ਰਿਤੀਕਾ ਕੁਮਾਰੀ ਸਿੰਗੋਵਾਲ, ਸਿਮਰਨਜੀਤ ਕੌਰ ਸ ਮਿ ਸ ਸਿਕਾਰਮਾਛੀਆਂ , ਰਮਨਦੀਪ ਕੌਰ ਹੰਬੋਵਾਲ, ਰੋਬਨਪ੍ਰੀਤ ਸਿੰਘ ਕੰਡੀਲਾ, ਪਰਵੀਨ ਕੁਮਾਰ ਨੰਗਲ ਬੁਟਰ, ਪ੍ਰੀਆ ਸ ਕੰ ਸ ਸ ਬਟਾਲਾ, ਅਮਿਤ ਕਿਲਾ ਟੇਕ ਸਿੰਘ , ਸੀਨੀਅਰ ਵਿੰਗ ਵਿਚ ਸੁਖਬੀਰ ਸਿੰਘ ਸ ਹ ਸ ਮੌੜ, ਪਵਨਦੀਪ ਕੌਰ ਕੋਟ ਧੰਦਲ, ਸਾਲੂ ਸ ਹ ਸ ਪਨਿਆੜ, ਮਨਜੀਤ ਕੌਰ, ਨੌਸਹਿਰਾ ਮੱਝਾ ਸਿੰਘ, ਸੁਖਰਾਜ ਸਿੰਘ ਸ ਹ ਸ ਹਰਦੋਝੰਡੇ, ਅਮਰਜੀਤ ਕੌਰ ਧੁਪਸੜੀ, ਮਨਜਿੰਦਰ ਸਿੰਘ ਸ ਹ ਸ ਪੱਤੀ ਟਾਂਡਾ, ਯੋਗਿਤਾ ਡੇਰਾ ਬਾਬਾ ਨਾਨਕ, ਅਮਰਬੀਰ ਸਿੰਘ ਨਾਰੋਵਾਲ ਬਟਾਲਾ, ਰਜੰਦਰ ਸਿੰਘ ਡੱਲਾ, ਅਰਸਦੀਪ ਕੌਰ ਗਾਹਲੜੀ, ਚਾਂਦਨੀ ਸ ਸ ਸ ਸ ਕਲਾਨੌਰ, ਜ਼ਸਪਿੰਦਰ ਕੌਰ ਸ ਸ ਸ ਸ ਮਸਾਣੀਆਂ, ਗਗਨਦੀਪ ਸਿੰਘ ਲੜਕੇ ਡੇਰਾ ਬਾਬਾ ਨਾਨਕ, ਸਪਨਾ ਸ ਸ ਸ ਸ ਜ਼ੌੜਾ ਛਿੱਤਰਾਂ ਦੇ ਨਾ ਪ੍ਰਮੁਖ ਹਨ।ਇਸ ਮੌਕੇ ਰਵਿੰਦਰ ਪਾਲ ਸਿੰਘ ਚਾਹਲ ਨੇ ਬੋਲਦਿਆਂ ਕਿਹਾ ਬੱਚਿਆਂ ਦੀ ਕਲਾ ਤੋ ਇਹ ਅੰਦਾਜਾ ਲਾਇਆ ਜਾ ਸਕਦਾ ਹੈਕਿ ਭਵਿੱਖ ਵਿਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਰ ਖੇਤਰ ਵਿਚ ਅਗਾਹ ਵਧੂ ਨੀਤੀਆਂ ਅਪਣਾਂ ਸਕਨਗੇ।ਡੀ ਈ ੳ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਸਾਰੇ ਸਕੂਲਾਂ ਦੇ ਅਧਿਆਪਕਾਂ ਦਾ ਧਨਵਾਦ ਜਿੰਨਾ ਦੀ ਮਿਹਨਤ ਸਦਕਾ ਇੰਸਪਾਇਰ ਐਵਾਰਡ ਇੱਕ ਮਿਸਾਲ ਸਾਬਤ ਹੋਇਆ ਹੈ ਤੇ ਇਹ ਇੰਸਪਾਇਰ ਐਵਾਰਡ ਦੀਆਂ ਯਾਂਦਾ ਹਮੇਸਾਂ ਹੀ ਯਾਦ ਰਹਿਣਗੀਆਂ, ਜਿਲਾ ਸਾਇੰਸ ਸੁਪਰਵਾਈਜਰ ਦੀ ਸਮੁਚੀ ਟੀਮ ਤੇ ਸੁਖਜਿਦਰਾ ਪਾਲਿਟੈਕਨਿਕ ਕਾਲਜ ਦੇ ਸਟਾਫ ਤੇ ਪ੍ਰਬੰਧਕਾਂ ਦਾ ਧਨਵਾਦ ਕੀਤਾ ਜਿੰਨਾਂ ਦੀ ਭਾਗੀ ਦਾਰੀ ਸਦਕਾ ਇੰਸਪਾਇਰ ਐਵਾਰਡ ਨੇਪਰੇ ਚੜਿਆ ਹੈ।ਇਸ ਮੌਕੇ ਨਰੇਸ ਕੁਮਾਰ, ਪਰਦੀਪ ਕੁਮਾਰ, ਪ੍ਰਿੰਸੀਪਲ ਭਾਰਤ ਭੂਸ਼ਨ, ਪ੍ਰਿੰਸੀਪਲ ਮਨਜੀਤ ਸਿੰਘ, ਸ੍ਰੀ ਅਨਿਲ ਸ਼ਰਮਾ, ਪਰਮਜੀਤ ਕੌਰ, ਲਖਵਿੰਦਰ ਸਿੰਘ, ਰਜਿੰਦਰ ਸਿੰਘ ਪ੍ਰਿੰਸੀਪਲ, ਬਲਬੀਰ ਸਿੰਘ ਪ੍ਰਿੰਸੀਪਲ, ਤੇਜਿੰਦਰਪਾਲ ਸਿੰਘ, ਬਲਵਿੰਦਰ ਸਿੰਘ , ਨਰਿੰਦਰ ਸਿੰਘ, ਅਮਰੀਕ ਸਿੰਘ, ਇਕਬਾਲ ਸਿੰਘ ਜ਼ੋਗੀ ਚੀਮਾਂ,ਪ੍ਰਿੰਸੀਪਲ ਕੁਲਵੰਤ ਸਿੰਘ ,ਪਰਮਿੰਦਰ ਸਿਘ ਗਾਈਡੈਸ ਕੌਸਲਰ ਗੁਰਦਾਸਪੁਰ, ਗੁਰਦਿਤ ਸਿੰਘ ਸਟੈਨੋ, ਪ੍ਰਿੰਸੀਪਲ ਜ਼ਸਬੀਰ ਕੌਰ,ਮਨਜੀਤ ਸਿੰਘ, ਜਤਿੰਦਰ ਸਿੰਘ ਧੁਪਸੜੀ ਆਦਿ ਇਸ ਇਨਾਮ ਵੰਡ ਸਮਾਰੋਹ ਵਿਚ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply