Friday, June 26, 2026

ਕੈਂਪ ਟਰਾਈਲ `ਚ ਪਿੱਛੇ ਰਹੇ ਨੈਟਬਾਲ ਖਿਡਾਰੀਆਂ ਲਈ ਦੋ ਦਿਨਾ ਦਾ ਵਾਧਾ – ਕਪਿਲ

ਬਠਿੰਡਾ ਵਿਖੇ 31ਵੀਂ ਜੂਨੀਅਰ ਨੈਸ਼ਨਲ ਨੈਟਬਾਲ ਚੈਂਪਿਅਨਸ਼ਿਪ (ਲੜਕੇ/ਲੜਕੀਆਂ) 27 ਜਨਵਰੀ ਤੋਂ

ਬਠਿੰਡਾ, 4 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਪੰਜਾਬ ਦੇ ਜਿਲਾ ਬਠਿੰਡਾ ਦੇ ਨੈਟਬਾਲ ਸਟੇਟ ਪੰਜਾਬ ਸਪੋਰਟਸ ਅਕੈਡਮੀ ਮਾਈਸਰਖਾਨਾ ‘ਚ 27 ਜਨਵਰੀ ਤੋਂ 30 ਜਨਵਰੀ-2019 ਤੱਕ ਹੋਣ ਵਾਲੀ 31ਵੀਂ ਜੂਨੀਅਰ ਨੈਸ਼ਨਲ ਨੈਟਬਾਲ ਚੈਂਪਿਅਨਸ਼ਿਪ (ਲੜਕੇ/ਲੜਕੀਆਂ) ਵਿੱਚ ਨੈਟਬਾਲ ਪਰਮੋਸ਼ਨ ਐਸੋਸਿਏਸ਼ਨ (ਰਜਿ.) ਪੰਜਾਬ ਵੱਲੋਂ ਪੰਜਾਬ ਦੇ ਉਹਨਾਂ ਖਿਡਾਰੀਆਂ ਨੂੰ ਇੱਕ ਵਾਰ ਫਿਰ ਤੋਂ ਕੈਂਪ ਲਈ ਟਰਾਈਲ ਵਿੱਚ ਭਾਗ ਲੈਣ ਦਾ ਮੌਕਾ ਦਿੱਤਾ ਹੈ, ਜੋ ਕਿਸੇ ਕਾਰਣ ਪਿਛਲੇ ਟਰਾਈਲਾਂ ਵਿੱਚ ਭਾਗ ਨਹੀਂ ਲੈ ਸਕੇ ਜਾਂ ਕਿਸੇ ਕਾਰਣਾਂ ਕਰਕੇ ਰਹਿ ਗਏ ਸਨ।ਇਹ ਜਾਣਕਾਰੀ ਨੈਟਬਾਲ ਪਰਮੋਸ਼ਨ ਐਸੋਸਿਏਸ਼ਨ (ਰਜਿ.) ਪੰਜਾਬ ਦੇ ਸੁਬਾ ਜਨਰਲ ਸਕੱਤਰ ਐਡਵੋਕੇਟ ਕਰਨ ਅਵਤਾਰ ਕਪਿਲ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਸਕੱਤਰ ਕਰਨ ਅਵਤਾਰ ਕਪਿਲ ਨੇ ਦੱਸਿਆ ਕਿ ਕੇਵਲ ਉਨ੍ਹਾਂ ਖਿਡਾਰੀਆਂ ਦੀ ਹੀ 15 ਜਨਵਰੀ ਨੂੰ ਸਿਲੈਕਸ਼ਨ ਕੀਤੀ ਜਾਵੇਗੀ ਜੋ ਖਿਡਾਰੀ ਕੈਂਪ ਵਿੱਚ ਪ੍ਰੈਕਟਿਸ ਕਰ ਰਹੇ ਹਨ।ਇਸ ਤੋਂ ਇਲਾਵਾ ਨੈਟਬਾਲ ਦੀ ਉਕਤ ਚੈਂਪਿਅਨਸ਼ਿਪ ਲਈ ਕੈਂਪ ਸਿਰਫ ਮਾਈਸਰਖਾਨਾ ਵਿਖੇ ਨੈਟਬਾਲ ਅਕੈਡਮੀ ਵਿੱਚ ਲਗਾਇਆ ਗਿਆ ਹੈ ਹੋਰ ਕਿਸੇ ਥਾਂ ਤੇ ਕੈਂਪ ਨਹੀਂ ਲਗਾਇਆ ਜਾਵੇਗਾ।ਉਹਨਾਂ ਕਿਹਾ ਕਿ ਮਾਈਸਰਖਾਨਾ ਵਿਖੇ 2 ਜਨਵਰੀ ਤੋਂ ਨੈਲਬਾਲ ਕੈਂਪ ਜਾਰੀ ਹੈ।ਇਸ ਕੈਂਪ ਵਿਚ ਐੰਟਰੀ ਕਰਨ ਲਈ ਪਿੱਛੇ ਰਹੇ ਖਿਡਾਰੀ 6 ਜਨਵਰੀ ਤੱਕ ਦਾਖਲ ਹੋ ਸਕਦੇ ਹਨ।ਫਾਈਨਲ ਟਰਾਈਲ 15 ਜਨਵਰੀ ਨੂੰ ਹੋਣਗੇ।ਜਿਸ ਦੀ ਨਿਗਰਾਨੀ ਖੁੱਦ ਭਾਰਤੀ ਓਲੰਪਿਕ ਸੰਘ ਦੇ ਆਬਜਰਵਰ ਕਰਨਗੇ।ਨੈਟਬਾਲ ਚੈਂਪਿਅਨਸ਼ਿਪ ਕੈਂਪ ਲਈ ਟਰਾਈਲ (ਪਿਛੇ ਰਹੇ ਖਿਡਾਰੀਆਂ ਲਈ) 6 ਤੋਂ ਕੈਂਪ 14 ਜਨਵਰੀ ਤੱਕ, ਕੈਂਪ ਲਈ ਟਰਾਈਲ ਸਮਾਂ: ਸਵੇਰ 10 ਵਜੇ ਤੋਂ 12 ਵਜੇ ਤੱਕ।ਹੋਵੇਗਾ ਅਤੇ ਫਾਈਨਲ ਟਰਾਈਲ 15 ਜਨਵਰੀ ਨੂੰ।ਚੈਂਪੀਅਨਸ਼ਿਪ 27 ਜਨਵਰੀ ਨੂੰ ਸ਼ੁਰੂ 30 ਨੂੰ ਸਮਾਪਤ, ਇਸ ਭਾਗ ਲੈਣ ਦੀ ਉਮਰ ਸੀਮਾ 19 ਸਾਲ, (31 ਮਾਰਚ 2019 ਤੱਕ)।ਥਾਂ ਨੈਟਬਾਲ ਸਟੇਟ ਪੰਜਾਬ ਸਪੋਰਟਸ ਅਕੈਡਮੀ ਮਾਈਸਰਖਾਨਾ (ਬਠਿੰਡਾ) ਪੰਜਾਬ।ਹੈਲਪਲਾਈਨ  ਸੰਪਰਕ ਨੰਬਰ 9530525305 ਹੈ।

 

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply