Sunday, September 27, 2026

ਪੀ.ਐਚ.ਸੀ ਪੰਜਗਰਾਈਆਂ ਵਿਖੇ ਸਵਾਈਨ ਫਲੂ ਜਾਗਰੂਕਤਾ ਪੋਸਟਰ ਰਲੀਜ

ਬਲਾਕ `ਚ ਲੋਕਾਂ ਨੂੰ ਸਵਾਈਨ ਫਲੂ ਤੇ ਚਿਕਨਗੁਨੀਆਂ ਬਾਰੇ ਜਾਗਰੂਕ ਕੀਤਾ ਜਾ ਰਿਹੈ- ਐਸ.ਐਮ.ਓ

PUNJ0401201907ਸੰਦੌੜ, 4 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- ਸਿਹਤ ਵਿਭਾਗ ਦੀਆਂ ਹਦਾਇਤਾਂ `ਤੇ ਸਿਵਲ ਸਰਜਨ ਸੰਗਰੂਰ ਡਾ. ਅਰੁਣ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਐਪੀਡਾਇਮੈਲੋਜਿਸਟ ਡਾ. ਉਪਾਸਨਾ ਬਿੰਦਰਾ ਤੇ ਮੁੱਢਲਾ ਸਿਹਤ ਕੇਂਦਰ ਫਤਿਹਗੜ੍ਹ ਪੰਜਗਰਾਈਆਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਹਰਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਪੀ.ਐਚ.ਸੀ ਪੰਜਗਰਾਈਆਂ ਵਿਖੇ ਸਵਾਈਨ ਫਲੂ ਜਾਗਰੂਕਤਾ ਪੋਸਟਰ ਰਲੀਜ਼ ਕੀਤਾ ਗਿਆ।ਡੇਂਗੂ, ਚਿਕਨਗੁਨੀਆਂ ਅਤੇ ਸਵਾਈਨ ਫਲੂ ਦੀ ਫਲੈਕਸ ਵੀ ਡਿਸਪਲੇਅ ਕੀਤੀ ਗਈ।
    ਐਸ.ਐਮ.ਓ ਡਾ. ਹਰਿੰਦਰਪਾਲ ਸਿੰਘ ਨੇ ਕਿਹਾ ਕਿ ਇਹ ਪੋਸਟਰ ਬਲਾਕ ਦੇ ਸਾਰੇ ਸਿਹਤ ਕੇਂਦਰਾਂ ਤੇ ਲਗਾਏ ਜਾਣਗੇ ਅਤੇ ਸਮੂਹ ਸਿਹਤ ਕਾਮੇ ਜਿਥੇ ਆਪਣੀ ਅਬਾਦੀ ਦੇ ਵਿੱਚ ਲੋਕਾਂ ਨੂੰ ਇਹਨਾਂ ਬਿਮਾਰੀਆਂ ਤੋਂ ਜਾਗਰੂਕ ਕਰਨਗੇ।ਉਥੇ ਸਿੱਖਿਆ ਸੰਸਥਾਵਾਂ ਦੇ ਵਿੱਚ ਵੀ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਜਾਗਰੂਕ ਕਰਨਗੇ।ਇਸ ਮੌਕੇ ਬੀ.ਈ.ਈ ਜਸਪਾਲ ਸਿੰਘ, ਐਸ.ਆਈ ਗੁਲਜ਼ਾਰ ਖਾਨ, ਨਿਰਭੈ ਸਿੰਘ ਲੱਡਾ, ਐਲ.ਐਚ.ਵੀ ਕਮਲਜੀਤ ਕੌਰ, ਕੁਲਵੰਤ ਸਿੰਘ ਗਿੱਲ, ਰਾਜੇਸ਼ ਰਿਖੀ, ਦਲੀਪ ਸਿੰਘ, ਮੈਡਮ ਬਲਵੀਰ ਕੌਰ, ਮੈਡਮ ਗੁਰਮੀਤ ਕੌਰ, ਸੱਜਣ ਸਿੰਘ, ਬੂਟਾ ਸਿੰਘ ਆਦਿ ਹਾਜ਼ਰ ਸਨ। 

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply