ਭੀਖੀ, 4 ਜਨਵਰੀ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ਼ ਸਮਾਓ ਵੱਲੋ “ਭਾਰਤ ਜਾਣੋ” ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਆਗਰਾ ਅਤੇ ਰਾਜਧਾਨੀ ਦਿੱਲੀ ਦਾ ਚਾਰ ਰੋਜਾ ਵਿਦਿਅਕ ਟੂਰ ਕਰਵਾਇਆ ਗਿਆ।ਇਸ ਦੌਰਾਨ ਵਿਦਿਆਰਥੀਆਂ ਨੇ ਮੁਗ਼ਲ ਰਾਜਧਾਨੀ ਆਗਰਾ ਦੇ ਇਤਿਹਾਸਕ ਆਗਰਾ ਕਿਲਾ, ਤਾਜ ਮਹਿਲ ਅਤੇ ਹਿਮਾਯੂ ਦਾ ਮਕਬਰਾ ਆਦਿ ਸਥਾਨ ਦਿਖਾ ਕੇ ਇਨ੍ਹਾਂ ਦੇ ਪੁਰਾਤਨ ਪਿਛੋਕੜ ਬਾਰੇ ਵਿਸਥਾਰਤ ਜਾਣਕਾਰੀ ਮੁਹੱਈਆ ਕਰਵਾਈ।ਇਸ ਤੋ ਇਲਾਵਾ ਦਿੱਲੀ ਦੇ ਰਾਸ਼ਟਰਪਤੀ ਭਵਨ, ਪਾਰਲੀਮੈਂਟ ਹਾਊਸ, ਸਾਊਥ ਬਲਾਕ,ਇੰਡੀਆ ਗੇਟ, ਲਾਲ
ਕਿਲ੍ਹਾ ਸਮੇਤ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਏ ਗਏ।ਟੂਰ ਸਮੇਂ ਸਕੂਲ ਦੀ ਚੈਅਰਪਰਸਨ ਮੈਡਮ ਅੰਜੂ ਸ਼ਿੰਗਲਾ ਨੇ ਵਿਦਿਆਰਥੀਆ ਨੂੰ ਜਿਥੇ ਉਪਰੋਕਤ ਸਥਾਨਾਂ ਦੇ ਮਹੱਤਵ ਬਾਰੇ ਦੱਸਿਆਂ ਉਥੇ ਉਨ੍ਹਾਂ ਕਿਹਾ ਕਿ ਕਿਤਾਬੀ ਸਿੱਖਿਆਂ ਦੇ ਨਾਲ-ਨਾਲ ਇਤਿਹਾਸਕ ਸਥਾਨਾਂ `ਤੇ ਪਹੁੰਚ ਕੇ ਜੋ ਜਾਣਕਾਰੀ ਹਾਸਲ ਹੁੰਦੀ ਹੈ ਉਸ ਨਾਲ ਗਿਆਨ ਵਿੱਚ ਸੌਖਿਆ ਹੀ ਵਾਧਾ ਵੀ ਹੰੁਦਾ ਹੈ।ਟੂਰ ਦੌਰਾਨ ਬੱਚਿਆਂ ਨਾਲ ਨਮਨ ਸ਼ਿੰਗਲਾ, ਮੈਡਮ ਕਿਰਨ ਬੇਗਮ, ਅੰਗਰੇਜ਼ ਸਿੰਘ, ਗੋਪਾਲ ਸਿੰਘ ਸਾਮਲ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media