Sunday, September 27, 2026

ਨਵੇਂ ਸਾਲ ਦੀ ਆਮਦ `ਤੇ `ਹਵਨ’ ਯੱਗ ਕਰਵਾਇਆ ਗਿਆ

PUNJ0401201908ਭੀਖੀ, 4  ਜਨਵਰੀ (ਪੰਜਾਬ ਪੋਸਟ- ਕਮਲ ਜਿੰਦਲ) – ਡੀ.ਏ.ਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਾਨਸਾ ਵਿਖੇ ਸਰਦ ਰੁੱਤ ਦੀਆ ਛੁੱਟੀਆਂ ਖਤਮ ਹੋਣ ਅਤੇ ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦਿਆਂ ‘ਹਵਨ’ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਮੂਹ ਸਟਾਫ ਨੇ ਸਿਰਕਰਤ ਕੀਤੀ।ਸਕੂਲ ਦੇ ਪ੍ਰਿੰਸੀਪਲ ਸੁਧੀਰ ਸਿੰਘ ਠਾਕੁਰ ਨੇ ਹਵਨ ਕੁੰਡ ਵਿੱਚ ਅਹੂਤੀਆਂ ਪਾਈਆਂ। ਸਮੂਹ ਸਟਾਫ ਨੇ ਇਸ ਕਾਰਜ ਲਈ ਸਹਿਯੋਗ ਦਿੱਤਾ।ਪ੍ਰਿੰਸੀਪਲ ਨੇ ਸਮੂਹ ਸਟਾਫ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਭ ਨੂੰ ਆਪਣਾ ਕੰਮ ਲਗਨ ਅਤੇ ਮਿਹਨਤ ਨਾਲ ਕਰਨਾ ਚਾਹੀਦਾ ਹੈ ਤਾਂ ਜੋ ਬੱਚਿਆਂ ਵਿੱਚ ਵੀ ਇਹ ਭਾਵਨਾ ਪੈਦਾ ਹੋ ਸਕੇ।ਇਸ ਦੇ ਨਾਲ ਹੀ ਸਹਿਨਸ਼ੀਲਤਾ, ਨਿਮਰਤਾ ਅਤੇ ਮਿਠਾਸ ਦੇ ਧਾਰਨੀ ਹੋਣਾ ਵੀ ਬਹੁਤ ਜਰੂਰੀ ਹੈ ਅਤੇ ਵਿਦਿਆਰਥੀਆਂ ਵਿੱਚ ਵੀ ਇਹ ਭਾਵਨਾ ਪੈਦਾ ਕਰਨੀ ਇੱਕ ਚੰਗੇ ਅਧਿਆਪਕ ਦੇ ਗੁਣ ਹਨ।ਅੰਤ ਵਿੱਚ ਸਮੂੂ ਸਟਾਫ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹੋਏ ਚੰਗੀਆਂ ਗੱਲਾਂ ਦਾ ਧਾਰਣੀ ਹੋਣ ਲਈ ਕਿਹਾ।
 

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply