Thursday, September 24, 2026

ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਨੂੰ ਮਿਲਿਆ ਸਕੂਲ ਸਟਾਰਜ਼ ਐਵਾਰਡ

PPN0501201807ਜੰਡਿਆਲਾ ਗੁਰੂ, 5 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸਕੂਲ ਸਟਾਰਜ਼ ਚੰਡੀਗੜ੍ਹ ਵਲੋਂ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਨੂੰ ਸ਼ੈਸਨ 2018-19 ਦਾ `ਨੈਸ਼ਨਲ ਸਕੂਲ ਐਕਸੀਲੈਂਸ ਐਵਾਰਡ ਫਾਰ ਲੀਡਰਸ਼ਿਪ ਇਨ ਕੋਕੈਰੀਕੁਲਰ ਅੇਜੂਕੇਸ਼ਨ` ਐਵਾਰਡ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਪ੍ਰਿੰਸੀਪਲ ਸ਼ੀ੍ਰਮਤੀ ਅਮਰਪ੍ਰੀਤ ਕੌਰ ਨੂੰ `ਨੈਸ਼ਨਲ ਲੀਡਰਸ਼ਿਪ ਐਵਾਰਡ ਫਾਰ ਲੀਡਰਸ਼ਿਪ ਇਨ ਕੋਕੈਰੀਕੁਲਰ ਅੇਜੁਕੁੇਸ਼ਨ` ਐਵਾਰਡ ਦੇ ਕੇ ਨਿਵਾਜ਼ਿਆ ਗਿਆ।
ਇਹ ਐਵਾਰਡ ਦੇਣ ਲਈ ਸਕੂਲ ਸਟਾਰਜ਼ ਚੰਡੀਗੜ੍ਹ ਵੱਲੋਂ ਚੰਡੀਗੜ੍ਹ ਵਿੱਚ ਸ਼ਾਨਦਾਰ ਸਮਾਗਮ ਕੀਤਾ ਗਿਆ।ਜਿਸ ਦੌਰਾਨ ਸਕੂਲ ਅਤੇ ਪਿ੍ਰੰਸੀਪਲ ਅਮਰਪ੍ਰੀਤ ਕੌਰ ਨੂੰ ਇਹ ਐਵਾਰਡ ਦਿੱਤੇ ਗਏ।ਸਕੂਲ ਪਹੁੰਚਣ `ਤੇ ਮੈਨੇਜਿੰਗ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਅਤੇ ਸਮੂਹ ਸਟਾਫ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ  ਪਿ੍ਰੰਸੀਪਲ ਅਮਰਪ੍ਰੀਤ ਕੌਰ ਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਉਨਾਂ ਕਿਹਾ ਕਿ ਸਮੂਹ ਸਟਾਫ ਦੀ ਮਿਹਨਤ ਅਤੇ ਮੈਡਮ ਪਿ੍ਰੰਸੀਪਲ ਅਮਰਪ੍ਰੀਤ ਕੌਰ ਦੀ ਉਸਾਰੂ ਸੋਚ, ਮਿਹਨਤ, ਲਗਨ ਅਤੇ ਯੋਗ ਅਗਵਾਈ ਦਾ ਨਤੀਜਾ ਹੈ ਕਿ ਇਹ ਐਵਾਰਡ ਸੇਂਟ ਸੋਲਜ਼ਰ ਸਕੂਲ ਨੂੰ ਮਿਲਿਆ ਹੈ।ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਮਰਪ੍ਰੀਤ ਕੌਰ ਨੇ ਕਿਹਾ ਕਿ ਇਹ ਐਵਾਰਡ ਸਕੂਲ ਦੇ ਸਟਾਫ ਅਤੇ ਬੱਚਿਆਂ ਦੀ ਮਿਹਨਤ ਦਾ ਹੀ ਨਤੀਜਾ ਹੈ, ਉਨ੍ਹਾਂ ਨੇ ਅੱਗੇ ਤੋਂ ਵੀ ਬੱਚਿਆਂ ਅਤੇ ਸਟਾਫ ਨੂੰ ਇਸੇ ਤਰ੍ਹਾਂ ਹੀ ਹੋਰ ਮਿਹਨਤ ਕਰਨ ਲਈ ਪ੍ਰੇਰਿਆ ।
 ਇਸ ਮੌਕੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ, ਨਰਿੰਦਰਪਾਲ ਕੌਰ, ਸੁਖਚੈਨ ਸਿੰਘ, ਜਸਬੀਰ ਸਿੰਘ, ਪਰਵੀਨ ਨੰਦਾ, ਸਤਨਾਮ ਸਿੰਘ ਅਤੇ ਸਕੂਲ ਦਾ ਸਾਰਾ ਸਟਾਫ ਅਤੇ ਬੱਚੇ ਹਾਜ਼ਰ ਸਨ।          

 

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply