Wednesday, August 26, 2026

34ਵੇਂ ਨਾਰਥ ਜ਼ੋਨ ਇੰਟਰ-ਵਰਸਿਟੀ ਯੂਥ ਫੈਸਟੀਵਲ `ਚ ਰਨਜ਼ਅਪ ਰਹਿਣ `ਤੇ ਖੁਸ਼ੀ ਦਾ ਪ੍ਰਗਟਾਵਾ

PPN0501201809ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਪਤੀ ਪੋ੍ਰ. (ਡਾ.) ਜਸਪਾਲ ਸਿੰਘ ਸੰਧੂ ਨੇ ਆਸ ਪ੍ਰਗਟਾਈ ਹੈ ਕਿ ਅਗਲੇ ਮਹੀਨੇ ਦੇ ਪਹਿਲੇ ਹਫਤੇ ਚੰਡੀਗੜ ਯੂਨੀਵਰਸਿਟੀ ਵਿੱਚ ਹੋਣ ਵਾਲੇ ਨੈਸ਼ਨਲ ਯੂਥ ਫੇਸਟੀਵਲ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਹਿਸਾ ਲੈਣਗੇ ਅਤੇ ਚੈਂਪੀਅਨਸ਼ਿਪ ਦੀ ਟਰਾਫੀ ਪਹਿਲਾਂ ਵਾਂਗ ਪ੍ਰਾਪਤ ਕਰਕੇ ਯੂਨੀਵਰਸਿਟੀ ਦਾ ਨਾਂ ਰੋਸ਼ਨ ਕਰਣਗੇ।ਉਹ ਅੱਜ 34ਵੇਂ ਨਾਰਥ ਜ਼ੋਨ ਇੰਟਰ ਯੂਨੀਵਰਸਿਟੀ ਯੂਥ ਫੈਸਟੀਵਲ ਵਿੱਚੋਂ ਰਨਜ਼ਅਪ ਰਹਿਣ `ਤੇ ਖੁਸ਼ੀ ਦਾ ਪ੍ਰਗਟਾਵਾ ਕਰ ਕਹੇ ਸਨ।ਇਸ ਸਮੇਂ ਰਨਜ਼ਅਪ ਦੀ ਟਰਾਫੀ ਵੀ ਉਨ੍ਹਾਂ ਨੂੰ ਸੋਂਪੀ ਗਈ ਇਸ ਤੋਂ ਪਹਿਲਾਂ ਰਨਜ਼ ਟਰਾਫੀ ਦਾ ਯੂਨੀਵਰਸਿਟੀ ਪੁਜਣ ‘ਤੇ ਵੱਖ-ਵੱਖ ਅਧਿਆਪਕਾਂ ਅਤੇ ਵਿਧਿਆਰਥੀਆਂ ਵੱਲੋਂ ਨਿੱਘਾ ਸਵਾਗਤ ਵੀ ਕੀਤਾ ਗਿਆ।ਜਿਸ ਸਮੇਂ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੂੰ ਟਰਾਫੀ ਸੌਪੀ ਗਈ ਉਸ ਸਮੇਂ ਉਨ੍ਹਾਂ ਦੇ ਨਾਲ ਡੀਨ ਵਿਦਿਅਕ ਮਾਮਲੇ ਪੋ੍ਰ. ਡਾ. ਕਮਲਜੀਤ ਸਿੰਘ, ਬਲਜੀਤ ਸਿੰਘ, ਡਾ. ਅਮਨਦੀਪ ਸਿੰਘ ਵੀ ਮੌਜੂਦ ਸਨ।
ਵੱਖ-ਵੱਖ 9 ਵੰਨਗੀਆਂ ਵਿੱਚੋਂ ਚੰਗੀਆਂ ਪੂਜੀਸ਼ਨਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ, ਕਾਲਜਾਂ ਦੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਸਭਿਆਚਾਰ ਗਤੀਵਿਧੀਆਂ ਵਿੱਚ ਹਿਸਾ ਲੈਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਲਗਨ, ਦ੍ਰਿੜਤਾ ਅਤੇ ਸਕੰਲਪ ਲੈਕੇ ਅਗਲੇ ਨੈਸ਼ਨਲ ਯੂਥ ਫੈਸਟੀਵਲ ਦੇ ਲਈ ਜ਼ੁਟ ਜਾਣ।ਉਨ੍ਹਾਂ ਨੇ ਕਿਹਾ ‘ਕਿ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਵਿਧਿਅਰਥੀਆਂ ਅਤੇ ਅਧਿਆਪਕਾਂ ਤੇ ਪੂਰਾ ਮਾਣ ਹੈ।ਖਿਡਾਰੀਆਂ ਦੀ ਮਿਹਨਤ ਬਦੌਲਤ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 23ਵੀਂ ਵਾਰ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ ਮਿਲੀ, ਜੋ ਦੇਸ਼ ਦੀ ਖੇਡਾਂ ਦੇ ਖੇਤਰ ਵਿੱਚ ਸੱਭ ਤੋਂ ਸਰਵੋਤਮ ਟਰਾਫੀ ਹੈ।ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਪਿਛਲੇ ਲੰਮੇ ਸਮੇਂ ਤੋਂ ਨੈਸ਼ਨਲ ਅਤੇ ਇੰਟਰ ਯੂਨੀਵਰਸਿਟੀ ਫੈਸਟੀਵਲਾਂ ਵਿੱਚ ਵੀ ਆਪਣੀ ਚੰਗੀ ਪੈਂਠ ਬਣਾਈ ਹੋਏ ਹਨ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਇੱਕ 1-5 ਫਰਵਰੀ ਤੱਕ ਚੰਡੀਗੜ ਯੂਨੀਵਰਸਿਟੀ, ਘੜੂੰਆ ਵਿਖੇ ਨੈਸ਼ਨਲ ਯੂਥ ਫੈਸਟੀਵਲ ਵਿੱਚ ਵੀ ਚੰਗਾ ਪ੍ਰਦਸ਼ਨ ਕਰਨਗੇ।ਉਨ੍ਹਾਂ ਨੇ ਇੱਥੇ ਇਹ ਵੀ ਦਸਿਆ ਕਿ 34ਵੇਂ ਨਾਰਥ ਜ਼ੋਨ ਇੰਟਰ ਯੂਨੀਵਰਸਿਟੀ ਯੂਥ ਫੈਸਟੀਵਲ ਵਿੱਚ 36 ਯੂਨੀਵਰਸਿਟੀਆਂ ਨੇ ਹਿੱਸਾ ਲਿਆ ਸੀ।ਸੰਗੀਤ, ਡਾਂਸ, ਥੀਏਟਰ ਅਤੇ ਫਾਇਨ ਆਰਟਸ ਆਦਿ ਆਈਟਮਾਂ ਵਿੱਚ ਭਾਗ ਲਿਆ ਸੀ।9 ਆਈਟਮਾਂ ਵਿੱਚੋਂ ਚੰਗੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਹੁਣ ਪੂਰੇ ਜੋਸ਼ ਨਾਲ ਯੂਥ ਫੈਸਟੀਵਲ ਵਿੱਚ ਹਿੱਸਾ ਲੈਣ ਜਾ ਰਹੇ ਹਨ।
 

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …

Leave a Reply