ਨਵੀਂ ਦਿੱਲੀ, 5 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਦੀਆਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਲੰਬੇ ਸਮੇਂ ਤੋਂ ਲਟਕੀ ਬਾਲਾ ਹਸਪਤਾਲ ਦੀ ਕਾਰਸੇਵਾ ਬਾਬਾ ਬਚਨ ਸਿੰਘ ਕਾਰਸੇਵਾ ਵਾਲੇ ਨੂੰ ਸੌਂਪੀ ਗਈ ਹੈ।ਬਾਬਾ ਹਰਬੰਸ ਸਿੰਘ ਵੱਲੋਂ ਥਾਪੇ ਗਏ ਬਾਬਾ ਬਚਨ ਸਿੰਘ ਨੂੰ ਗੁਰਦੁਆਰਾ ਬਾਲਾ ਸਾਹਿਬ ਹਸਪਤਾਲ, ਗੁਰਦੁਆਰਾ ਮਾਤਾ ਸੰੁਦਰੀ ਸਟਾਫ ਕੁਆਟਰ ਅਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਵਿਕਾਸ ਦੀ ਕਾਰਸੇਵਾ ਲਈ ਬੇਨਤੀ ਕੀਤੀ ਗਈ ਜੋ ਬਾਬਾ ਜੀ ਨੇ ਪ੍ਰਵਾਨ ਕਰ ਲਈ।
ਸਿਰਸਾ ਨੇ ਦੱਸਿਆ ਕਿ ਬਾਬਾ ਜੀ ਦੇ ਕਾਰਸੇਵਾ ਲੈਣ ਦੇ ਬਾਅਦ ਛੇਤੀ ਹੀ ਬਾਲਾ ਸਾਹਿਬ ਹਸਪਤਾਲ ਦਾ ਕੰਮ ਸ਼ੁਰੂ ਹੋਵੇਗਾ ਅਤੇ ਗੁਰਦੁਆਰਾ ਮਾਤਾ ਸੁੰਦਰੀ ਵਿਖੇ ਜੋ ਪੁਰਾਤਨ ਸਮੇਂ ਦਾ ਭੋਰਾ ਸਾਹਿਬ ਸੀ ਉਸ ਦੀ ਮੁੜ੍ਹ ਉਸਾਰੀ ਕੀਤੀ ਜਾਵੇਗੀ।
ਕਾਲਕਾ ਤੇ ਸਿਰਸਾ ਨੇ ਕਿਹਾ ਕਿ ਮਹਾਪੁਰਸ਼ਾਂ ਦਾ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਤੇ ਬਾਲਾ ਸਾਹਿਬ ਹਸਪਤਾਲ ਬਣਾਉਣ ਵਿੱਚ ਵੱਡਾ ਯੋਗਦਾਨ ਰਿਹਾ ਹੈ।ਇਸ ਮੌਕੇ ਪ੍ਰਧਾਨ ਤਖਤ ਸ੍ਰੀ ਪਟਨਾ ਸਾਹਿਬ ਜਥੇਦਾਰ ਅਵਤਾਰ ਸਿੰਘ ਹਿਤ, ਅਕਾਲੀ ਦਲ ਆਗੂ ਕੁਲਦੀਪ ਸਿੰਘ ਭੋਗਲ, ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਭੁਪਿੰਦਰ ਸਿੰਘ ਭੁੱਲਰ, ਚਮਨ ਸਿੰਘ, ਹਰਜੀਤ ਸਿੰਘ ਪੱਪਾ, ਰਵਿੰਦਰ ਸਿੰਘ ਸੁਵੀਟਾ, ਮਨਮੋਹਨ ਸਿੰਘ ਵਿਕਾਸਪੁਰੀ, ਡਾ. ਨਿਸ਼ਾਨ ਸਿੰਘ ਮਾਨ, ਵਿਕਰਮ ਸਿੰਘ ਰੋਹਿਣੀ ਆਦਿ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media